FacebookTwitterg+Mail

19 ਸਾਲਾ ਟੀ. ਵੀ. ਅਭਿਨੇਤਰੀ ਨੇ ਖਰੀਦਿਆ 2 ਕਰੋੜ ਦਾ ਘਰ, ਅੰਦਰੋਂ ਅਜਿਹਾ ਆਉਂਦੈ ਨਜ਼ਰ

digangana suryavanshi new home inside pics
03 July, 2017 04:23:41 PM

ਮੁੰਬਈ— 'ਏਕ ਵੀਰ ਕੀ ਅਰਦਾਸ : ਵੀਰਾ' ਫੇਮ ਵੀਰਾ ਉਰਫ ਦਿਗਾਂਗਨਾ ਸੂਰਿਆਵੰਸ਼ੀ ਨੇ ਹਾਲ ਹੀ 'ਚ ਮੁੰਬਈ 'ਚ ਇਕ ਨਵਾਂ ਘਰ ਖਰੀਦਿਆ ਹੈ। 19 ਸਾਲ ਦੀ ਦਿਗਾਂਗਨਾ ਦਾ ਇਹ ਨਵਾਂ ਘਰ 3.5 ਬੀ. ਐੱਚ. ਕੇ. ਹੈ, ਜਿਸ ਦੀ ਕੀਮਤ ਲਗਭਗ 2 ਕਰੋੜ ਰੁਪਏ ਹੈ। ਇਸ ਨਵੇਂ ਘਰ 'ਚ ਦਿਗਾਂਗਨਾ ਆਪਣੇ ਪਰਿਵਾਰ ਨਾਲ ਰਹੇਗੀ। ਹਾਲ ਹੀ 'ਚ ਦਿਗਾਂਗਨਾ ਨੇ ਆਪਣੇ ਨਵੇਂ ਘਰ ਦਾ ਗ੍ਰਹਿ ਪ੍ਰਵੇਸ਼ ਰੱਖਿਆ।
Punjabi Bollywood Tadka
ਲਗਭਗ 1600 ਸੁਕੇਅਰ ਫੁੱਟ 'ਚ ਬਣੇ ਨਵੇਂ ਘਰ ਨੂੰ ਲੈ ਕੇ ਦਿਗਾਂਗਨਾ ਨੇ ਦੱਸਿਆ, 'ਮੈਂ ਆਪਣੇ ਘਰ 'ਚ ਸ਼ਿਫਟ ਹੋ ਕੇ ਬਹੁਤ ਖੁਸ਼ ਹਾਂ ਕਿਉਂਕਿ ਇਹ ਬਹੁਤ ਵੱਡਾ ਹੈ। ਸੱਚ ਦੱਸਾਂ ਤਾਂ ਮੈਨੂੰ ਮੇਰਾ ਪੁਰਾਣਾ ਘਰ ਵੀ ਬਹੁਤ ਪਸੰਦ ਸੀ। ਹਾਲਾਂਕਿ ਉਹ ਕਾਫੀ ਛੋਟਾ ਸੀ, ਇਸ ਲਈ ਮੈਂ ਤੇ ਮੇਰੇ ਪਰਿਵਾਰ ਨੇ ਮਿਲ ਕੇ ਨਵਾਂ ਘਰ ਖਰੀਦਿਆ ਹੈ। ਹੁਣ ਘਰ ਫਿਲਮਸਿਟੀ ਦੇ ਕਾਫੀ ਨਜ਼ਦੀਕ ਹੈ। ਇਸ ਨਾਲ ਮੈਨੂੰ ਸ਼ੂਟ 'ਤੇ ਜਾਣ 'ਚ ਕਾਫੀ ਆਸਾਨੀ ਰਹੇਗੀ।'Punjabi Bollywood Tadka
ਦਿਗਾਂਗਨਾ ਦੇ ਘਰ 'ਚ ਦੋ ਦਰਵਾਜ਼ੇ ਹਨ, ਜਿਸ ਨੂੰ ਲੈ ਕੇ ਉਹ ਕਹਿੰਦੀ ਹੈ, 'ਅਸੀਂ ਮੰਨਦੇ ਹਾਂ ਕਿ ਇਸ ਨਾਲ ਪਾਜ਼ੀਟਿਵ ਵਾਈਬਸ ਆਉਂਦੀਆਂ ਹਨ। ਉਥੇ ਗੱਲ ਜੇਕਰ ਮੇਰੇ ਰੂਮ ਦੀ ਕਰੀਏ ਤਾਂ ਇਸ ਨੂੰ ਸਫੈਦ ਤੇ ਗੁਲਾਬੀ ਰੰਗ ਨਾਲ ਪੇਂਟ ਕੀਤਾ ਗਿਆ ਹੈ। ਮੇਰੇ ਰੂਮ 'ਚ ਇਕ ਸਪੈਸ਼ਲ ਸਪੇਸ ਵੀ ਹੈ, ਜਿਥੇ ਮੈਂ ਆਪਣੇ ਫੈਨਜ਼ ਤੋਂ ਮਿਲੇ ਸਾਰੇ ਗਿਫਟਸ ਰੱਖਦੀ ਹਾਂ, ਜੋ ਵੀ ਚੀਜ਼ਾਂ ਮੈਨੂੰ ਮੇਰੇ ਫੈਨਜ਼ ਨਾਲ ਕੁਨੈਕਟ ਕਰਦੀਆਂ ਹਨ, ਉਹ ਮੇਰੇ ਲਈ ਕਾਫੀ ਖਾਸ ਹੁੰਦੀਆਂ ਹਨ। ਘਰ ਦਾ ਇੰਟੀਰੀਅਰ ਅਜੇ ਪੂਰਾ ਨਹੀਂ ਹੋਇਆ ਹੈ। ਅਜੇ ਘਰ 'ਚ ਥੋੜ੍ਹਾ ਹੋਰ ਕੰਮ ਹੋਣਾ ਬਾਕੀ ਹੈ। ਜਿਵੇਂ ਕਿ ਮੈਂ ਦੱਸਿਆ ਘਰ ਕਾਫੀ ਵੱਡਾ ਹੈ, ਅਜਿਹੇ 'ਚ ਅਸੀਂ ਇਸ 'ਚ ਹੋਰ ਕ੍ਰਿਏਟੀਵਿਟੀ ਜੋੜ ਸਕਦੇ ਹਾਂ।'
Punjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood TadkaPunjabi Bollywood Tadka


Tags: Digangana Suryavanshi New Home Inside Pics Parents Veera