FacebookTwitterg+Mail

Pics : ਦੋਵੇਂ ਬੇਟਿਆਂ ਨਾਲ 'ਦਿਲ ਹੈ ਹਿੰਦੋਸਤਾਨੀ' ਦੇ ਸੈੱਟ 'ਤੇ ਪ੍ਰਮੋਸ਼ਨ ਕਰਨ ਪਹੁੰਚੇ ਧਰਮਿੰਦਰ

dil hai hindustani 2
15 August, 2018 01:59:56 PM

ਮੁੰਬਈ (ਬਿਊਰੋ)— ਧਰਮਿੰਦਰ, ਸੰਨੀ ਅਤੇ ਬੌਬੀ ਦਿਓਲ ਦੀ ਜੋੜੀ ਇਕ ਵਾਰ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਦਿਓਲ ਪਰਿਵਾਰ ਦੀ ਫਿਲਮ 'ਯਮਲਾ ਪਗਲਾ ਦੀਵਾਨਾ : ਫਿਰ ਸੇ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ। ਦਿਓਲ ਪਰਿਵਾਰ ਵਲੋਂ ਇਸ ਦੀ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਹੈ।

Punjabi Bollywood Tadka
ਟੀ. ਵੀ. ਸ਼ੋਅ 'ਦਿਲ ਹੈ ਹਿੰਦੋਸਤਾਨੀ' ਸੀਜ਼ਨ 2 ਦੇ ਸੈੱਟ 'ਤੇ ਸੰਨੀ ਦਿਓਲ, ਬੌਬੀ ਦਿਓਲ ਪਿਤਾ ਧਰਮਿੰਦਰ ਨਾਲ ਫਿਲਮ ਦੀ ਪ੍ਰਮੋਸ਼ਨ ਕਰਨ ਪਹੁੰਚੇ। ਸ਼ੋਅ ਦੇ ਮੰਚ 'ਤੇ ਦਿਓਲ ਪਰਿਵਾਰ ਨੇ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ। ਅਕਸਰ ਡਾਂਸ ਤੋਂ ਦੂਰ ਰਹਿਣ ਵਾਲੇ ਸੰਨੀ ਦਿਓਲ ਸ਼ੋਅ 'ਤੇ ਥਿਰਕਦੇ ਨਜ਼ਰ ਆਏ। ਇਸ ਤੋਂ ਇਲਾਵਾ ਸ਼ੋਅ ਦੇ ਹੋਸਟ ਰਾਗਵ ਜੁਆਲ-ਮੁਕਤੀ ਅਤੇ ਜੱਜ ਪ੍ਰੀਤਮ ਅਤੇ ਬਾਦਸ਼ਾਹ ਨਜ਼ਰ ਆਏ।

Punjabi Bollywood Tadka
ਦੱਸਣਯੋਗ ਹੈ ਕਿ 'ਯਮਲਾ ਪਗਲਾ ਦੀਵਾਨਾ' ਫਰੈਂਚਾਇਜ਼ੀ' ਦੀ ਇਹ ਤੀਜੀ ਫਿਲਮ ਹੈ। ਇਸ ਫਿਲਮ ਦਾ ਨਿਰਦੇਸ਼ਨ ਨਵਨੀਤ ਸਿੰਘ ਵਲੋਂ ਕੀਤਾ ਗਿਆ ਹੈ। ਪਹਿਲਾਂ ਇਹ ਫਿਲਮ 15 ਅਗਸਤ ਨੂੰ ਰਿਲੀਜ਼ ਹੋਣੀ ਸੀ ਪਰ ਹੁਣ 31 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Punjabi Bollywood TadkaPunjabi Bollywood Tadka


Tags: Sunny Deol Bobby Deol Dharmendra Dil Hai Hindustani 2 Yamla Pagla Deewana Phir Se Bollywood Actor

Edited By

Kapil Kumar

Kapil Kumar is News Editor at Jagbani.