FacebookTwitterg+Mail

ਵਾਇਰਲ ਹੋ ਰਹੀ ਦਿਲੀਪ ਕੁਮਾਰ ਦੀ ਇਸ ਤਸਵੀਰ ਦੀ ਸੱਚਾਈ ਆਈ ਸਾਹਮਣੇ

dilip kumar
18 December, 2019 05:01:12 PM

ਮੁੰਬਈ(ਬਿਊਰੋ)- ਦਿੱਗਜ ਅਭਿਨੇਤਾ ਦਿਲੀਪ ਕੁਮਾਰ ਨੇ ਹਾਲ ਹੀ ਵਿਚ ਆਪਣਾ 97ਵਾਂ ਜਨਮਦਿਨ ਮਨਾਇਆ। ਦਿਲੀਪ ਕੁਮਾਰ ਨੂੰ 97ਵੇਂ ਜਨਮਦਿਨ ਮੌਕੇ ’ਤੇ ‘ਵਰਲਡ ਬੁੱਕ ਆਫ ਰਿਕਾਰਡਸ’ ਨਾਲ ਸਨਮਾਨਿਤ ਕੀਤਾ ਗਿਆ। ਖਰਾਬ ਤਬੀਅਤ ਕਾਰਨ ਦਿਲੀਪ ਕੁਮਾਰ ਖੁੱਦ ਇਸ ਸਨਮਾਨ ਨੂੰ ਲੈਣ ਨਾ ਜਾ ਸਕੇ ਪਰ ਸੋਸ਼ਲ ਮੀਡੀਆ ’ਤੇ ਐਵਾਰਡ ਨਾਲ ਦਿਲੀਪ ਕੁਮਾਰ ਦੇ ਪਰਿਵਾਰ ਦੀ ਤਸਵੀਰ ਖੂਬ ਵਾਇਰਲ ਹੋਈ, ਅਜਿਹੇ ਵਿਚ ਕੁੱਝ ਲੋਕਾਂ ਨੇ ਤਸਵੀਰ ਨੂੰ ਲੈ ਕੇ ਸਵਾਲ ਵੀ ਕੀਤੇ।


ਦਰਅਸਲ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ, ਭਰਾ ਅਸਲਮ ਖਾਨ ਤੇ ਭੈਣ ਫਰੀਦਾ ਖਾਨ ਇਹ ਐਵਾਰਡ ਲੈਣ ਪਹੁੰਚੇ ਸਨ। ਸੋਸ਼ਲ ਮੀਡੀਆ ’ਤੇ ਇਨ੍ਹਾਂ ਦੀ ਹੀ ਤਸਵੀਰ ਵਾਇਰਲ ਹੋ ਰਹੀ ਸੀ। ਵਾਇਰਲ ਤਸਵੀਰ ’ਤੇ ਕਈ ਲੋਕਾਂ ਨੇ ਸਵਾਲ ਕੀਤੇ ਕਿ ਕੀ ਦਿਲੀਪ ਕੁਮਾਰ ਬੁਢਾਪੇ ਵਿਚ ਇੰਨਾ ਬਦਲ ਗਏ ਹਨ। ਉਥੇ ਹੀ ਇਸ ਨੂੰ ਲੈ ਕੇ ਕਈ ਟਵੀਟਸ ਵੀ ਕੀਤੇ ਗਏ। ਅਜਿਹੇ ਵਿਚ ਫੈਨਜ਼ ਨੂੰ ਪ੍ਰੇਸ਼ਾਨ ਦੇਖ ਦਿਲੀਪ ਕੁਮਾਰ ਦੇ ਟਵਿਟਰ ਤੋਂ ਇਸ ਬਾਰੇ ਵਿਚ ਆਧਿਕਾਰਿਕ ਜਾਣਕਾਰੀ ਦਿੱਤੀ ਗਈ।


ਟਵਿਟਰ ਪੋਸਟ ਵਿਚ ਲਿਖਿਆ ਗਿਆ, ਇਸ ਤਸਵੀਰ ਵਿਚ ਜੋ ਸ਼ਖਸ ਸਨਮਾਨ ਲਈ ਬੈਠੇ ਹਨ, ਉਹ ਦਿਲੀਪ ਕੁਮਾਰ ਨਹੀਂ ਸਗੋਂ ਉਨ੍ਹਾਂ ਦੇ ਭਰਾ ਅਸਲਮ ਖਾਨ ਹਨ। ਦਿਲੀਪ ਕੁਮਾਰ ਇਸ ਤਸਵੀਰ ਵਿਚ ਨਹੀਂ ਹਨ।
ਦੱਸ ਦੇਈਏ ਕਿ ‘ਵਰਲਡ ਬੁੱਕ ਆਫ ਰਿਕਾਰਡਸ’ ਤੋਂ ਪਹਿਲਾਂ ਦਿਲੀਪ ਕੁਮਾਰ ਨੂੰ 1994 ਵਿਚ ‘ਦਾਦਾ ਸਾਹਿਬ ਫਾਲਕੇ ਐਵਾਰਡ’ ਅਤੇ 2015 ਵਿਚ ‘ਪਦਮ ਭੂਸ਼ਣ’ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ।


Tags: Dilip KumarWorld Book Of RecordsTwitterBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari