FacebookTwitterg+Mail

ਸਾਇਰਾ ਬਾਨੋ ਨੇ ਕੀਤਾ ਟਵੀਟ, ਦੱਸਿਆ ਕਿਉਂ ਨਹੀਂ ਮਨਾਇਆ ਦਿਲੀਪ ਕੁਮਾਰ ਨੇ ਆਪਣਾ ਜਨਮਦਿਨ

dilip kumar
12 December, 2017 10:50:09 AM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਸਟਾਰ ਦਿਲੀਪ ਕੁਮਾਰ ਬੀਤੇ ਦਿਨੀਂ 95 ਸਾਲ ਦੇ ਹੋ ਗਏ ਹਨ ਅਤੇ 96ਵੇਂ ਸਾਲ ਵਿਚ ਕਦਮ ਰੱਖਿਆ ਹੈ ਪਰ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਲਈ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੇ ਟਵਿੱਟਰ 'ਤੇ ਇੱਕ ਮੈਸੇਜ਼ ਲਿਖਿਆ ਹੈ। ਮੈਸੇਜ ਵਿਚ ਕਿਹਾ ਗਿਆ ਹੈ ਕਿ ਦਿਲੀਪ ਸਾਹਿਬ ਦੇ ਜਨਮਦਿਨ 'ਤੇ ਉਨ੍ਹਾਂ ਦੇ ਭਰਾ, ਭੈਣ, ਰਿਸ਼ਤੇਦਾਰ ਅਤੇ ਕੁਝ ਕਰੀਬੀ ਦੋਸਤ ਮੁਲਾਕਾਤ ਕਰਦੇ ਹਨ ਅਤੇ ਜਸ਼ਨ ਮਨਾਉਂਦੇ ਹਨ। ਮੇਰੇ ਤੋਂ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਅਸੀਂ ਕੀ ਤਿਆਰੀ ਕਰ ਰਹੇ ਹਾਂ।

ਜੋ ਨਹੀਂ ਜਾਣਦੇ ਹਰ ਸਾਲ ਅੱਜ ਦੇ ਦਿਨ ਅਸੀਂ ਕੀ ਕਰਦੇ ਹਾਂ ਤਾਂ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਉਹ ਦਿਨ ਹੈ ਜਦੋਂ ਸਾਡਾ ਘਰ ਪਰੀ ਲੋਕ ਵਿਚ ਬਦਲ ਜਾਂਦਾ ਹੈ। ਹਰ ਸਾਲ ਦਿਲੀਪ ਸਾਹਿਬ ਦੇ ਜਨਮਦਿਨ 'ਤੇ ਸਾਡੇ ਘਰ ਸਾਰਾ ਦਿਨ ਦੋਸਤਾਂ ਅਤੇ ਰਿਸ਼ਤੇਦਾਰਾਂ ਦੇ ਲਈ ਖੁੱਲ੍ਹਿਆ ਰਹਿੰਦਾ ਹੈ ਅਤੇ ਉਹ ਦਿਲੀਪ ਸਾਹਿਬ ਨਾਲ ਸਮਾਂ ਗੁਜਾਰਦੇ ਹਨ। 11 ਦਸੰਬਰ 2017 ਨੂੰ ਅਜਿਹਾ ਨਹੀਂ ਹੋਇਆ ਕਿਉਂਕਿ ਇੰਫੈਕਸ਼ਨ ਕਾਰਨ ਡਾਕਟਰਾਂ ਨੇ ਦਿਲੀਪ ਕੁਮਾਰ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਹੈ।


ਜੇਕਰ ਤੁਸੀਂ ਦਿਲੀਪ ਕੁਮਾਰ ਦੀ ਆਤਮਕਥਾ ਪੜ੍ਹੀ ਹੈ ਤਾਂ ਤੁਸੀਂ ਇਨ੍ਹਾਂ ਸ਼ਬਦਾਂ ਤੋਂ ਜ਼ਰੂਰ ਵਾਕਿਫ ਹੋਵੋਗੇ। ਜਦੋਂ ਮੇਰੇ ਹੱਥ ਨੂੰ ਕਿਸੇ ਅਜਨਬੀ ਹੱਥ ਦੀ ਛੋਹ ਮਹਿਸੂਸ ਹੁੰਦੀ ਹੈ ਅਤੇ ਉਹ ਵੀ ਅਜਿਹੇ ਸ਼ਖਸ ਦੀ ਜੋ ਮੇਰੇ ਕੰਮ ਨੂੰ ਬੇਹੱਦ ਪਸੰਦ ਕਰਦਾ ਹੈ ਤਾਂ ਉਹ ਕਿਸੇ ਵੀ ਪੁਰਸਕਾਰ ਤੋਂ ਬਹੁਤ ਵੱਡੀ ਹੁੰਦੀ ਹੈ। ਤੁਹਾਨੂੰ ਸਾਰਿਆਂ ਨੂੰ ਰੱਬ ਖੂਬ ਤਰੱਕੀ ਅਤੇ ਸਿਹਤ ਬਖਸ਼ੇ। ਭਾਰਤੀ ਸਿਨੇਮਾ ਦੇ ਕੈਨਵਸ 'ਤੇ ਕਈ ਰੰਗ ਬਿਖਰੇ ਹੋਏ ਹਨ। ਇਨ੍ਹਾਂ ਰੰਗਾਂ ਵਿਚ ਇਕ ਗੂੜ੍ਹਾ ਰੰਗ ਯੁਸੂਫ ਯਾਨੀ ਦਿਲੀਪ ਵੀ ਭਰਦੇ ਹਨ। 11 ਦਸੰਬਰ ਨੂੰ ਦਿਲੀਪ ਕੁਮਾਰ ਸਾਹਿਬ ਦਾ ਜਨਮਦਿਨ ਹੁੰਦਾ ਹੈ। ਦਿਲੀਪ ਕੁਮਾਰ ਇਸ ਸਾਲ ਆਪਣੇ ਜੀਵਣ ਦੇ 95 ਸਾਲ ਪੂਰੇ ਕਰ ਰਹੇ ਹਨ। ਦਿਲੀਪ ਕੁਮਾਰ ਦਾ ਜਨਮ ਪੈਸ਼ਾਵਰ ਵਿਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦੇਸ਼ ਦੀ ਵੰਡ ਤੋਂ ਬਾਅਦ ਮੁੰਬਈ ਆ ਗਏ ਸਨ। ਦਿਲੀਪ ਕੁਮਾਰ ਨੇ ਐਕਟਿੰਗ ਦੀ ਕੋਈ ਟਰੇਨਿੰਗ ਕਦੇ ਨਹੀਂ ਲਈ, ਉਹ ਇਕ ਵਧੀਆ ਅਦਾਕਾਰ ਰਹੇ ਹਨ। ਉਨ੍ਹਾਂ ਦੀ ਜ਼ਿੰਦਗੀ ਵੀ ਕੋਈ ਘੱਟ ਫਿਲਮੀ ਨਹੀਂ ਹੈ।


ਪਿਛਲੇ ਸਾਲ ਦੀ ਇਕ ਲੰਬੇ ਇੰਤਜ਼ਾਰ ਤੋਂ ਬਾਅਦ ਦਿਲੀਪ ਕੁਮਾਰ ਦੀ ਆਤਮਕਥਾ ਦਿਲੀਪ ਕੁਮਾਰ 'ਸਬਸਟੈਂਸ ਐਂਡ ਦ ਸ਼ੈਡੋ' ਆਈ। ਸਾਇਰਾ ਬਾਨੋ ਦੇ ਅਨੁਸਾਰ ਦਿਲੀਪ ਕੁਮਾਰ ਮਤਲਬ ਉਹ ਆਦਮੀ ਜਿਸ ਨੇ ਕਰੀਬ-ਕਰੀਬ ਇਕੱਲੇ ਦਮ 'ਤੇ ਹਿੰਦੀ ਸਿਨੇਮਾ ਦਾ ਮਤਲਬ ਅਤੇ ਉਸ ਦਾ ਸਰੂਪ ਵੀ ਬਦਲ ਦਿੱਤਾ। ਉਨ੍ਹਾਂ ਦੀਆਂ ਯਾਦਾਂ ਦੇ ਪੰਨੇ ਬੇਹੱਦ ਹਸੀਨ ਹਨ ਅਤੇ ਜੋ ਬੇਹੱਦ ਖਾਸ ਹਨ। ਆਜ਼ਾਦੀ ਤੋਂ ਬਾਅਦ ਦੇ ਪਹਿਲਾਂ ਦੋ ਦਹਾਕਿਆਂ ਵਿਚ ਹੀ 'ਮੇਲਾ', 'ਸ਼ਹੀਦ', 'ਅੰਦਾਜ਼', 'ਆਨ', 'ਦੇਵਦਾਸ', 'ਨਆ ਦੌਰ', 'ਲੀਡਰ' ਅਤੇ 'ਰਾਮ ਔਰ ਸ਼ਾਮ' ਵਰਗੀਆਂ ਫਿਲਮਾਂ ਦੇ ਅਦਾਕਾਰ ਦਿਲੀਪ ਕੁਮਾਰ ਨੌਜਵਾਨ ਦਰਸ਼ਕਾਂ ਦੇ ਦਿਲਾਂ ਦੀਆਂ ਧੜਕਨ ਬਣ ਗਏ ਸਨ।

 

 


Tags: Dilip KumarBirthdaySaira Banupneumoniaਦਿਲੀਪ ਕੁਮਾਰਸਾਇਰਾ ਬਾਨੋ