FacebookTwitterg+Mail

ਦਿਲੀਪ ਕੁਮਾਰ ਦੀ ਸਿਹਤ 'ਚ ਸੁਧਾਰ, ਹਸਪਤਾਲ ਤੋਂ ਆਇਆ ਡਾਕਟਰਾਂ ਦਾ ਪਹਿਲਾ ਬਿਆਨ

dilip kumar
06 September, 2018 01:12:42 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਦਿਲੀਪ ਕੁਮਾਰ ਦੀ ਬੀਤੇ ਦਿਨੀਂ ਅਚਾਨਕ ਸਿਹਤ ਖਰਾਬ ਹੋ ਗਈ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਕੁਝ ਦੇਰ ਬਾਅਦ ਹੀ ਡਾਕਟਰਾਂ ਦਾ ਬਿਆਨ ਸਾਹਮਣੇ ਆਇਆ ਕਿ ਹੁਣ ਉਨ੍ਹਾਂ ਦੀ ਹਾਲਤ 'ਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੈ ਅਤੇ ਉਹ ਜਲਦੀ ਠੀਕ ਹੋ ਜਾਣਗੇ। ਖਬਰ ਹੈ ਕਿ ਉਨ੍ਹਾਂ ਦੇ ਸੀਨੇ 'ਚ ਇਨਫੈਕਸ਼ਨ ਕਾਫੀ ਹੋ ਗਈ ਸੀ, ਜਿਸ ਕਾਰਨ ਹਸਪਤਾਲ 'ਚ ਭਰਤੀ ਕਰਵਾਇਆ। ਹਸਪਤਾਲ ਦੇ ਮੈਂਬਰ ਅਜੈ ਕੁਮਾਰ ਪਾਂਡੇ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿਲੀਪ ਕੁਮਾਰ ਜੀ ਨੂੰ ਬੁੱਧਵਾਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਥੇ ਉਹ ਰੋਜ਼ਾਨਾ ਚੈਕਅੱਪ ਲਈ ਆਉਂਦੇ ਹਨ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ। ਫਿਲਹਾਲ ਇਹ ਨਹੀਂ ਦੱਸ ਸਕਦੇ ਕਿ ਉਹ ਕਦੋਂ ਤੱਕ ਹਸਪਤਾਲ 'ਚ ਭਰਤੀ ਰਹਿਣਗੇ।

 

ਦਿਲੀਪ ਕੁਮਾਰ ਸਿਹਤ ਬਾਰੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਟਵਿਟਰ 'ਤੇ ਜਾਣਕਾਰੀ ਦਿੰਦੇ ਹੋਏ ਲਿਖਿਆ, ''ਸਾਹਿਬ ਦੇ ਸੀਨੇ 'ਚ ਇਨਫੈਕਸ਼ਨ ਕਾਰਨ ਅਸਹਿਜ ਮਹਿਸੂਸ ਕਰ ਰਹੇ ਸਨ। ਇਸ ਲਈ ਉਨ੍ਹਾਂ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।''

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦਿਲੀਪ ਕੁਮਾਰ ਨੂੰ ਅਗਸਤ ਮਹੀਨੇ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਦੋਂ ਡਿਹਾਈਡ੍ਰੇਸ਼ਨ ਕਾਰਨ ਦਿਲੀਪ ਕੁਮਾਰ ਦੀ ਸਿਹਤ ਜ਼ਿਆਦਾ ਵਿਗੜੀ ਸੀ। ਹਸਪਤਾਲ 'ਚ ਉਨ੍ਹਾਂ ਦੇ ਕਈ ਟੈਸਟ ਕੀਤੇ ਗਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ 15 ਅਪ੍ਰੈਲ ਨੂੰ ਵੀ ਬਾਂਦਰਾ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਸਾਇਰਾ ਬਾਨੋ ਤੇ ਦਿਲੀਪ ਕੁਮਾਰ ਦੀ ਜੋੜੀ ਬਾਲੀਵੁੱਡ ਦੀਆਂ ਸਭ ਤੋਂ ਪੁਰਾਣੀਆਂ ਜੋੜੀਆਂ 'ਚੋਂ ਇਕ ਹੈ। ਸਾਇਰਾ ਬਾਨੋ ਨੇ ਸਾਲ 1966 'ਚ 22 ਸਾਲ ਦੀ ਉਮਰ 'ਚ ਦਿਲੀਪ ਕੁਮਾਰ ਨਾਲ ਵਿਆਹ ਕਰਵਾਇਆ ਸੀ। ਉਸ ਸਮੇਂ ਦਿਲੀਪ ਕੁਮਾਰ 44 ਸਾਲ ਦੇ ਸਨ।

 

 

Tags: Dilip KumarLilavati hospitalMumbaiTwitterDiagnoseSaira Banu

Edited By

Sunita

Sunita is News Editor at Jagbani.