FacebookTwitterg+Mail

ਦਿਲੀਪ ਕੁਮਾਰ ਦੇ ਫੇਫੜਿਆਂ 'ਚ ਮੁੜ ਹੋਇਆ ਇਨਫੈਕਸ਼ਨ, ਮੂੰਹ ਰਾਹੀਂ ਖਾਣ-ਪੀਣ 'ਚ ਅਸਮਰਥ

dilip kumar
29 October, 2018 03:18:20 PM

ਮੁੰਬਈ (ਬਿਊਰੋ)— ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਦਿੱਗਜ ਐਕਟਰ ਦਿਲੀਪ ਕੁਮਾਰ ਦੀ ਸਿਹਤ ਖਰਾਬ ਚੱਲ ਰਹੀ ਹੈ। ਹਰ 15 ਦਿਨਾਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪੈਂਦਾ ਹੈ। ਹੁਣ ਫਿਰ ਤੋਂ ਉਨ੍ਹਾਂ ਦੀ ਸਿਹਤ ਵਿਗੜਣ ਦੀ ਖਬਰ ਸਾਹਮਣੇ ਆ ਗਈ ਹੈ। ਦਿਲੀਪ ਕੁਮਾਰ ਨੂੰ ਬੁਖਾਰ ਹੈ ਅਤੇ ਫਿਰ ਤੋਂ ਉਨ੍ਹਾਂ ਦੇ ਫੇਫੜਿਆਂ 'ਚ ਇਨਫੈਕਸ਼ਨ ਹੋ ਗਿਆ ਹੈ। ਫਿਲਹਾਲ ਦਿਲੀਪ ਸਾਹਿਬ ਘਰ 'ਚ ਹੀ ਹਨ ਅਤੇ ਉਨ੍ਹਾਂ ਨੂੰ ਫੂਡ ਪਾਈਪ ਰਾਹੀਂ ਖਾਣਾ ਖੁਆਇਆ ਜਾ ਰਿਹਾ ਹੈ। ਡਾਕਟਰਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮੂੰਹ ਰਾਹੀਂ ਖਾਣਾ ਜਾਂ ਪਾਣੀ ਪਿਆਉਣਾ ਸੰਭਵ ਨਹੀਂ ਹੈ। ਮੂੰਹ ਸੁੱਕਣ 'ਤੇ ਛੋਟੇ ਬਰਫ ਦੇ ਟੁੱਕੜਿਆਂ ਦਾ ਉਪਯੋਗ ਕਰਨ ਦੀ ਸਲਾਹ ਦਿੱਤੀ ਗਈ ਹੈ।

ਦੱਸ ਦੇਈਏ ਕਿ 95 ਸਾਲ ਦੇ ਦਿਲੀਪ ਸਾਹਿਬ ਦਾ ਲਗਾਤਾਰ ਇਲਾਜ ਚੱਲ ਰਿਹਾ ਹੈ। ਮੂੰਹ ਰਾਹੀਂ ਖਾਣ-ਪੀਣ ਨਾਲ ਸਾਰੀਆਂ ਚੀਜ਼ਾਂ ਉਨ੍ਹਾਂ ਦੇ ਫੇਫੜਿਆਂ 'ਚ ਜਮਾ ਹੋ ਜਾਂਦੀ ਹੈ। ਫੇਫੜਿਆਂ ਦੇ ਇਲਾਜ ਲਈ ਉਨ੍ਹਾਂ ਨੂੰ ਦਵਾਈਆਂ 'ਤੇ ਨਿਰਭਰ ਰਹਿਣਾ ਪਵੇਗਾ। ਉਨ੍ਹਾਂ ਦੇ ਇਲਾਜ ਲਈ 2 ਨਰਸਾਂ ਘਰ 'ਚ ਮੌਜੂਦ ਹਨ। ਪਿਛਲੇ ਦਿਨੀਂ ਉਨ੍ਹਾਂ ਨੂੰ ਨਿਮੋਨੀਆ ਹੋ ਗਿਆ ਸੀ, ਜਿਸ ਦੇ ਚੱਲਦੇ ਲੀਲਾਵਤੀ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ। ਕਈ ਦਿਨਾਂ ਤੱਕ ਆਈ. ਸੀ. ਯੂ. 'ਚ ਰੱਖਣ ਤੋਂ ਬਾਅਦ ਡਾਕਟਰਸ ਨੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਸੀ। ਦਿਲੀਪ ਜੀ ਦੀ ਸਿਹਤ ਦੇ ਬਾਰੇ 'ਚ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਸਮੇਂ-ਸਮੇਂ 'ਤੇ ਅਪਡੇਟ ਦਿੰਦੀ ਰਹਿੰਦੀ ਹੈ। ਇਕ ਉਹੀ ਹੈ, ਜੋ ਉਨ੍ਹਾਂ ਦਾ ਖਿਆਲ ਰੱਖ ਰਹੀ ਹੈ। ਦੋਹਾਂ ਦਾ ਕੋਈ ਬੱਚਾ ਵੀ ਨਹੀਂ ਹੈ।


Tags: Lung InfectionDilip KumarFood PipeBollywood Celebrity

Edited By

Chanda Verma

Chanda Verma is News Editor at Jagbani.