FacebookTwitterg+Mail

96 ਦੇ ਹੋਏ ਦਿਲੀਪ ਕੁਮਾਰ, ਜਾਣੋ ਜ਼ਿੰਦਗੀ ਦੇ ਇਹ ਦਿਲਚਸਪ ਕਿੱਸੇ

dilip kumar
11 December, 2018 02:44:26 PM

ਮੁੰਬਈ(ਬਿਊਰੋ) : 'ਦੇਵਦਾਸ', 'ਆਗ, 'ਮੁਗਲ-ਏ-ਆਜ਼ਮ', 'ਦਿਲ ਦੀਆ ਦਰਦ ਲਿਆ' ਵਰਗੀਆਂ ਕਲਾਸਿਕ ਫਿਲਮਾਂ ਕਰਕੇ ਫੇਮਸ ਟ੍ਰੈਜਡੀ ਕਿੰਗ ਦਿਲੀਪ ਕੁਮਾਰ ਅੱਜ 96 ਸਾਲਾ ਦੇ ਹੋ ਗਏ ਹਨ। ਇਸ ਉਮਰ 'ਚ ਕਈ ਬਿਮਾਰੀਆਂ ਨਾਲ ਲੜ ਰਹੇ ਦਿਲੀਪ ਕੁਮਾਰ ਆਪਣੇ ਪਰਿਵਾਰ ਤੇ ਕਰੀਬੀ ਦੋਸਤਾਂ ਨਾਲ ਆਪਣਾ ਜਨਮਦਿਨ ਸੈਲੀਬ੍ਰੇਟ ਕਰਨਗੇ।

Punjabi Bollywood Tadka

ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਇਸ ਖਾਸ ਮੌਕੇ 'ਤੇ ਦਿਲੀਪ ਦੇ ਦੋਸਤਾਂ ਤੇ ਮਹਿਮਾਨਾਂ ਦਾ ਸਵਾਗਤ ਕਰੇਗੀ। ਟ੍ਰੈਜਡੀ ਕਿੰਗ ਦਾ ਜਨਮਦਿਨ ਕਾਫੀ ਸਾਦਗੀ ਨਾਲ ਹੀ ਮਨਾਇਆ ਜਾਵੇਗਾ। ਦਿਲੀਪ ਕੁਮਾਰ ਦਾ ਜਨਮ 11 ਦਸੰਬਰ, 1922 'ਚ ਪਾਕਿਸਤਾਨ ਦੇ ਪੇਸ਼ਾਵਰ 'ਚ ਪਸ਼ਤੂਨ ਪਰਿਵਾਰ 'ਚ ਹੋਇਆ।

Punjabi Bollywood Tadka

ਦਿਲੀਪ ਦੇ ਪਿਤਾ ਜੀ ਇਕ ਵਪਾਰੀ ਸੀ। ਦਿਲੀਪ ਕੁਮਾਰ ਨੇ ਵੀ ਕੁਝ ਸਮਾਂ ਡਰਾਈ ਫਰੂਟਸ ਕਾਰੋਬਾਰੀ ਦੇ ਤੌਰ 'ਤੇ ਕੰਮ ਕੀਤਾ ਤੇ ਕੁਝ ਸਮਾਂ ਪੁਣੇ ਦੀ ਕੰਟੀਨ 'ਚ ਵੀ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਪਹਿਲੀ ਵਾਰ 1944 'ਚ ਫਿਲਮ 'ਜਵਾਹਰਭਾਟਾ' 'ਚ ਕੰਮ ਕੀਤਾ।

Punjabi Bollywood Tadka
ਦੱਸ ਦੇਈਏ ਕਿ ਦਿਲੀਪ ਕੁਮਾਰ ਹਿੰਦੀ, ਉਰਦੂ, ਇੰਗਲਿਸ਼ ਤੇ ਪਸ਼ਤੂ ਭਾਸ਼ਾ ਬੋਲ ਲੈਂਦੇ ਹਨ। ਦਿਲੀਪ ਕੁਮਾਰ ਪਹਿਲੇ ਐਕਟਰ ਹਨ, ਜਿਨ੍ਹਾਂ ਨੇ ਫਿਲਮਫੇਅਰ ਐਵਾਰਡ ਜਿੱਤਿਆ ਸੀ। ਇਹ ਐਵਾਰਡ ਉਨ੍ਹਾਂ ਨੂੰ ਬੈਸਟ ਐਕਟਰ ਲਈ ਸਾਲ 1954 'ਚ ਦਿੱਤਾ ਗਿਆ ਸੀ।

Punjabi Bollywood Tadka

ਦਿਲੀਪ ਕੁਮਾਰ ਨੂੰ ਹੁਣ ਤਕ 8 ਵਾਰ ਫਿਲਮਫੇਅਰ ਮਿਲ ਚੁੱਕਿਆ ਹੈ। ਦਿਲੀਪ ਦਾ ਅਸਲ ਨਾਂ ਯੁਸੂਫ ਖਾਨ ਹੈ। ਸਿਲਵਰ ਸਕ੍ਰੀਨ 'ਤੇ ਆਪਣਾ ਨਾਂ ਦਿਲੀਪ ਚੁਣਨ ਤੋਂ ਪਹਿਲਾਂ ਉਨ੍ਹਾਂ ਨੇ ਉਦੈ ਤੇ ਵਾਮਨ ਨਾਂ ਵੀ ਆਪਣੇ ਲਈ ਸੋਚੇ ਸੀ। 

Punjabi Bollywood Tadka
ਦੱਸਣਯੋਗ ਹੈ ਕਿ ਦਿਲੀਪ ਕੁਮਾਰ ਪਹਿਲੇ ਸੁਪਰਸਟਾਰ ਹਨ, ਜੋ ਪਾਕਿਸਤਾਨ ਨਾਲ ਤਾਲੁਕ ਰਖਦੇ ਹਨ। ਦਿਲੀਪ ਕੁਮਾਰ ਆਪਣੇ ਸਟਾਰਡਮ ਦੇ ਦਿਨਾਂ 'ਚ 5-11 ਲੱਖ ਰੁਪਏ ਫੀਸ ਲਿਆ ਕਰਦੇ ਸਨ। ਦਿਲੀਪ ਕੁਮਾਰ ਨੂੰ ਪਾਕਿਸਤਾਨ ਦੇ ਉੱਚ ਨਾਗਰਿਕਤਾ ਪੁਰਸਕਾਰ, ਨਿਸ਼ਾਨ-ਏ-ਇਮਤੀਆਜ਼ ਨਾਲ ਨਵਾਜ਼ਿਆ ਗਿਆ ਹੈ।

Punjabi Bollywood Tadka

ਕਿਹਾ ਜਾਂਦਾ ਹੈ ਕਿ ਦਿਲੀਪ ਕੁਮਾਰ ਦਾ ਪਹਿਲਾ ਪਿਆਰ ਕਾਮਿਨੀ ਕੌਸ਼ਲ ਸੀ ਕਿਉਂਕਿ ਉਹ ਸ਼ਾਦੀਸ਼ੁਦਾ ਸੀ, ਇਸ ਲਈ ਦਿਲੀਪ ਨੇ ਸਾਲਾਂ ਤਕ ਇਹ ਗੱਲ ਆਪਣੇ ਦਿਲ 'ਚ ਰੱਖੀ।

Punjabi Bollywood Tadka


Tags: Dilip Kumar Happy Birthday Saira Banu Journey of the Legendary Peshawar

Edited By

Sunita

Sunita is News Editor at Jagbani.