FacebookTwitterg+Mail

B'DAY SPL: ਬੇਹੱਦ ਦਿਲਚਸਪ ਹੈ ਦਿਲੀਪ ਕੁਮਾਰ ਤੇ ਸਾਇਰਾ ਬਾਨੋ ਦੀ ਲਵਸਟੋਰੀ

dilip kumar birthday
11 December, 2019 10:28:12 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਦਿੱਗਜ ਅਭਿਨੇਤਾ ਦਿਲੀਪ ਕੁਮਾਰ ਅੱਜ ਆਪਣਾ 97ਵਾਂ ਜਨਮਦਿਨ ਮਨਾ ਰਹੇ ਹਨ। ਦਿਲੀਪ ਕੁਮਾਰ ਦਾ  ਜਨਮ 11 ਦਸੰਬਰ 1922 ਨੂੰ ਪੇਸ਼ਾਵਰ 'ਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂ ਯੂਸੁਫ ਖਾਨ ਹੈ। ਉਨ੍ਹਾਂ ਨੇ 1966 'ਚ ਅਦਾਕਾਰਾ ਸਾਇਰਾ ਬਾਨੋ ਨਾਲ ਵਿਆਹ ਕੀਤਾ ਸੀ। ਜਾਣਕਾਰੀ ਮੁਤਾਬਕ ਜਦੋਂ ਸਾਇਰਾ 8 ਸਾਲ ਦੀ ਸੀ, ਤਾਂ ਉਨ੍ਹਾਂ ਨੂੰ ਦਿਲੀਪ ਕੁਮਾਰ ਨਾਲ ਪਿਆਰ ਹੋ ਗਿਆ ਸੀ।
Punjabi Bollywood Tadka
ਦਿਲੀਪ ਕੁਮਾਰ ਦੀ 1952 'ਚ ਆਈ ਫਿਲਮ 'ਆਨ' ਦੇਖ ਕੇ ਸਾਇਰਾ ਉਨ੍ਹਾਂ ਦੀ ਦੀਵਾਨੀ ਹੋ ਗਈ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 8 ਸਾਲ ਸੀ। ਸਾਇਰਾ ਨੂੰ ਨਹੀਂ ਪਤਾ ਸੀ ਕਿ ਇਹ ਸਟਾਰ ਅੱਗੇ ਜਾ ਕੇ ਉਨ੍ਹਾਂ ਦੇ ਜੀਵਨਸਾਥੀ ਬਣਨ ਵਾਲੇ ਹਨ।
Punjabi Bollywood Tadka
ਸਾਇਰਾ ਬਾਨੋ ਦਾ ਪਰਿਵਾਰ ਨਹੀਂ ਚਾਹੁੰਦਾ ਸੀ ਕਿ ਉਹ ਫਿਲਮਾਂ 'ਚ ਆਵੇ ਪਰ ਸਾਇਰਾ ਅਦਾਕਾਰੀ ਲਈ ਕਾਫੀ ਉਤਸੁਕ ਸੀ। ਉਨ੍ਹਾਂ ਨੇ 1961 'ਚ ਫਿਲਮੀ 'ਜੰਗਲੀ' ਨਾਲ ਸ਼ੰਮੀ ਕਪੂਰ ਨਾਲ ਡੈਬਿਊ ਕੀਤਾ ਸੀ।
Punjabi Bollywood Tadka
ਸਾਇਰਾ ਉਸ ਸਮੇਂ 16 ਸਾਲ ਦੀ ਸੀ। ਦਿਲੀਪ ਕੁਮਾਰ ਨੇ ਇਕ ਵਾਰ ਸਾਇਰਾ ਬਾਨੋ ਨਾਲ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਸਾਇਰਾ ਉਮਰ 'ਚ ਉਨ੍ਹਾਂ ਤੋਂ ਬਹੁਤ ਛੋਟੀ ਹੈ।
Punjabi Bollywood Tadka
 ਉਨ੍ਹਾਂ ਨਾਲ ਰੋਮਾਂਸ ਕਰਨਾ ਠੀਕ ਨਹੀਂ। ਸਾਇਰਾ ਨੇ ਦਿਲੀਪ ਕੁਮਾਰ ਨੂੰ ਪ੍ਰਭਾਵਿਤ ਕਰਨ ਲਈ ਇਕ ਟੀਚਰ ਤੋਂ ਉਰਦੂ ਸਿੱਖੀ ਸੀ। ਉਨ੍ਹਾਂ ਨੇ ਦਿਲੀਪ ਦੀ ਪਸੰਦ ਤੇ ਨਾਪਸੰਦ ਦੇ ਬਾਰੇ 'ਚ ਵੀ ਜਾਣਿਆ।
Punjabi Bollywood Tadka
ਦਿਲੀਪ ਕੁਮਾਰ ਉਸ ਸਮੇਂ ਸਾਇਰਾ 'ਤੇ ਮੋਹਿਤ ਹੋ ਗਏ ਸਨ, ਜਦੋਂ ਉਹ ਉਨ੍ਹਾਂ ਦੀ ਜਨਮਦਿਨ ਪਾਰਟੀ 'ਚ ਸ਼ਾਮਲ ਹੋਣ ਉਨ੍ਹਾਂ ਦੇ ਘਰ ਗਏ ਸਨ। ਸਾਇਰਾ ਨੇ ਇਹ ਪਾਰਟੀ ਆਪਣੇ ਨਵੇਂ ਬੰਗਲੇ 'ਚ ਦਿੱਤੀ ਸੀ।
Punjabi Bollywood Tadka


Tags: Dilip KumarHappy BirthdayMughal-E-AzamNaya DaurMadhumatiRam Aur Shyam

About The Author

manju bala

manju bala is content editor at Punjab Kesari