FacebookTwitterg+Mail

ਦਿਲੀਪ ਕੁਮਾਰ ਦੀ ਸਿਹਤ ਨੂੰ ਲੈ ਕੇ ਪਤਨੀ ਸਾਇਰਾ ਬਾਨੋ ਨੇ ਦਿੱਤਾ ਇਹ ਬਿਆਨ

dilip kumar news
29 October, 2018 08:48:07 PM

ਮੁੰਬਈ (ਬਿਊਰੋ)— ਦਿੱਗਜ ਅਭਿਨੇਤਾ ਦਿਲੀਪ ਕੁਮਾਰ ਦੀ ਸਿਹਤ ਨੂੰ ਲੈ ਕੇ ਕਈ ਖਬਰਾਂ ਆ ਰਹੀਆਂ ਹਨ। ਪਹਿਲਾਂ ਉਹ ਛਾਤੀ 'ਚ ਇੰਫੈਕਸ਼ਨ ਕਾਰਨ ਹਸਪਤਾਲ 'ਚ ਦਾਖਲ ਹੋਏ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਕੁਝ ਦਿਨਾਂ ਬਾਅਦ ਛੁੱਟੀ ਦੇ ਦਿੱਤੀ ਗਈ। ਹੁਣ ਖਬਰਾਂ ਆ ਰਹੀਆਂ ਹਨ ਕਿ ਦਿਲੀਪ ਕੁਮਾਰ ਨੂੰ ਨਿਮੋਨੀਆ ਹੋ ਗਿਆ ਹੈ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਪਰ ਇਨ੍ਹਾਂ ਸਾਰੀਆਂ ਖਬਰਾਂ ਨੂੰ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੇ ਅਫਵਾਹ ਦੱਸਿਆ ਹੈ।

ਇਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਸਾਇਰਾ ਨੇ ਕਿਹਾ, 'ਉਹ ਬਿਲਕੁਲ ਠੀਕ ਹਨ ਤੇ ਘਰ ਹਨ। ਕਿਸੇ ਨੇ ਅਜਿਹੀ ਅਫਵਾਹ ਉਡਾਈ ਹੈ ਕਿ ਉਨ੍ਹਾਂ ਨੂੰ ਨਿਮੋਨੀਆ ਹੋ ਗਿਆ ਹੈ ਪਰ ਅਜਿਹਾ ਕੁਝ ਵੀ ਨਹੀਂ ਹੈ। ਉਨ੍ਹਾਂ ਨੂੰ ਸਾਧਾਰਨ ਠੰਡ ਤੇ ਬੁਖਾਰ ਹੈ। ਉਹ ਘਰ ਹਨ ਤੇ ਰਿਕਵਰ ਹੋ ਰਹੇ ਹਨ।' ਦੱਸਣਯੋਗ ਹੈ ਕਿ ਅਕਤੂਬਰ ਦੀ ਸ਼ੁਰੂਆਤ 'ਚ ਦਿਲੀਪ ਕੁਮਾਰ ਨੂੰ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ।

ਭਾਰਤ ਦੇ ਸਭ ਤੋਂ ਮਹਾਨ ਅਭਿਨੇਤਾਵਾਂ 'ਚੋਂ ਇਕ ਦਿਲੀਪ ਕੁਮਾਰ 'ਕੋਹੀਨੂਰ', 'ਮੁਗਲ-ਏ-ਆਜ਼ਮ', 'ਸ਼ਕਤੀ', 'ਨਯਾ ਦੌਰ' ਤੇ 'ਰਾਮ ਔਰ ਸ਼ਿਆਮ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਆਖਰੀ ਵਾਰ 1998 'ਚ ਫਿਲਮ 'ਕਿਲਾ' 'ਚ ਦੇਖਿਆ ਗਿਆ ਸੀ। ਅੱਜਕਲ ਦਿਲੀਪ ਆਪਣੀ ਸਿਹਤ ਦੀ ਵਜ੍ਹਾ ਕਾਰਨ ਕਿਸੇ ਜਨਤਕ ਮੌਕੇ 'ਤੇ ਨਜ਼ਰ ਨਹੀਂ ਆਉਂਦੇ ਹਨ।


Tags: Dilip Kumar Saira Banu Health Fake News

Edited By

Rahul Singh

Rahul Singh is News Editor at Jagbani.