FacebookTwitterg+Mail

ਦਿਲੀਪ ਕੁਮਾਰ ਸੰਪਤੀ ਵਿਵਾਦ, ਸੀ. ਐੈੱਮ. ਓ. ਮਹਾਰਾਸ਼ਟਰ ਨੇ ਦਿੱਤਾ ਦਖਲ

dilip kumar property woes
20 December, 2018 09:52:12 AM

ਮੁੰਬਈ(ਬਿਊਰੋ) : ਬਿਲਡਰ ਸਮੀਰ ਭੋਜਵਾਨੀ ਖਿਲਾਫ ਦਿਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਦੀ ਸ਼ਿਕਾਇਤ 'ਤੇ ਹੁਣ ਪੁਲਸ ਐਕਟਿਵ ਹੋ ਗਈ ਹੈ। ਸੀ. ਐੈੱਮ. ਓ. ਮਹਾਰਾਸ਼ਟਰ ਦੇ ਦਖਲ ਤੋਂ ਬਾਅਦ ਮੁੰਬਈ ਪੁਲਸ ਦੇ ਇਕਨਾਮਿਕ ਆਫੈਂਸ ਵਿੰਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਲੋਕ ਚਾਰਜਸ਼ੀਟ ਫਾਈਲ ਕਰਨਗੇ। ਇਕ ਦੂਜੇ ਮਾਮਲੇ 'ਚ ਬਿਲਡਰ ਨੂੰ ਮਿਲ ਰਹੀ ਬੇਲ 'ਤੇ ਰੋਕ ਲਈ ਪੁਲਸ ਨੇ ਬੰਬੇ ਹਾਈਕੋਰਟ 'ਚ ਐਪਲੀਕੇਸ਼ਨ ਵੀ ਫਾਈਲ ਕੀਤੀ ਹੈ।


ਦੱਸ ਦੇਈਏ ਕਿ ਇਹ ਮਾਮਲਾ ਬਿਲਡਰ ਭੋਜਵਾਨੀ ਨਾਲ ਜੁੜਿਆ ਹੈ। ਜੋ ਜੇਲ ਤੋਂ ਛੁੱਟ ਗਿਆ ਹੈ। ਉਸ 'ਤੇ ਦੋਸ਼ ਹੈ ਕਿ ਉਸ ਨੇ ਗਲਤ ਤਰੀਕੇ ਨਾਲ ਉਨ੍ਹਾਂ ਦੋ ਪਲਾਟਾਂ 'ਤੇ ਆਪਣਾ ਦਾਅਵਾ ਕੀਤਾ ਹੈ, ਜਿਥੇ ਦਿਲੀਪ ਕੁਮਾਰ ਦਾ ਬੰਗਲਾ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਸਾਇਰਾ ਬਾਨੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਮਾਮਲੇ 'ਚ ਧਿਆਨ ਦੇਣ ਨੂੰ ਕਿਹਾ ਸੀ। ਉਨ੍ਹਾਂ ਕਿਹਾ ਸੀ ਕਿ ਸੀ. ਐੈੱਮ. ਫੜਨਵੀਸ ਇਸ ਮਾਮਲੇ 'ਚ ਆਪਣੇ ਵਲੋਂ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਦੇ ਦਖਲ ਤੋਂ ਬਾਅਦ ਕੁਝ ਚੰਗਾ ਨਤੀਜਾ ਨਿਕਲੇਗਾ। ਭੋਜਵਾਨੀ ਦਿਲੀਪ ਸਾਹਿਬ ਦੀ ਖਰਾਬ ਸਿਹਤ ਦਾ ਫਾਇਦਾ ਉਠਾ ਰਿਹਾ ਹੈ।


Tags: Saira Banu Dilip Kumar Property Woes CM Devendra Fadnavis Narendra Modi Chief Minister Office Maharashtra

Edited By

Sunita

Sunita is News Editor at Jagbani.