FacebookTwitterg+Mail

ਦਿਲੀਪ ਤੇ ਸਾਇਰਾ ਵਲੋਂ ਬਿਲਡਰ ਨੂੰ ਮਾਣਹਾਨੀ ਦਾ ਨੋਟਿਸ, ਮੰਗਿਆ 200 ਕਰੋੜ ਰੁਪਏ ਦਾ ਹਰਜਾਨਾ

dilip kumar slaps defamation notice on mumbai builder
05 January, 2019 10:29:39 AM

ਮੁੰਬਈ (ਬਿਊਰੋ)— ਵਿਸ਼ਵ ਪ੍ਰਸਿੱਧ ਅਭਿਨੇਤਾ ਦਿਲੀਪ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਸਾਇਰਾ ਬਾਨੋ ਨੇ ਬਾਂਦ੍ਰਾ ਇਲਾਕੇ ਵਿਚ 250 ਕਰੋੜ ਰੁਪਏ ਦੀ ਆਪਣੀ ਜਾਇਦਾਦ 'ਤੇ ਗਲਤ ਦਾਅਵੇ ਕਰਨ 'ਤੇ ਬਿਲਡਰ ਸਮੀਰ ਭੋਜਵਾਨੀ ਨੂੰ ਮਾਣਹਾਨੀ ਦਾ ਨੋਟਿਸ ਭੇਜਿਆ ਹੈ। ਨੋਟਿਸ ਵਿਚ ਉਨ੍ਹਾਂ ਨੇ ਭੋਜਵਾਨੀ ਤੋਂ ਮੁਆਫੀ ਮੰਗਣ ਅਤੇ ਆਪਣੇ ਬਿਆਨ ਨਾਲ ਉਨ੍ਹਾਂ ਨੂੰ ਜਨਤਾ ਵਿਚ ਬਦਨਾਮ ਕਰਨ ਦੇ ਇਵਜ਼ ਵਿਚ 200 ਕਰੋੜ ਰੁਪਏ ਹਰਜਾਨੇ ਦੀ ਮੰਗ ਕੀਤੀ।

ਅਭਿਨੇਤਾ ਜੋੜੇ ਨੇ ਜਨਵਰੀ 2018 ਵਿਚ ਇਕ ਪੁਲਸ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਵਿਚ ਉਨ੍ਹਾਂ ਨੇ ਭੋਜਵਾਨੀ 'ਤੇ ਬਾਂਦ੍ਰਾ ਦੇ ਪੋਸ਼ਪਾਲੀ ਹਿੱਲ ਇਲਾਕੇ ਵਿਚ ਸਥਿਤ 250 ਕਰੋੜ ਰੁਪਏ ਮੁੱਲ ਦੀ ਜਾਇਦਾਦ ਦੇ ਮਾਲਕਾਨਾ ਹੱਕ ਦੇ ਕਾਗਜ਼ਾਤ ਵਿਚ ਜਾਅਲਸਾਜ਼ੀ ਕਰਨ ਦਾ ਦੋਸ਼ ਲਾਇਆ ਸੀ। ਭੋਜਵਾਨੀ ਨੇ 21 ਦਸੰਬਰ 2018 ਨੂੰ ਇਕ ਜਨਤਕ ਨੋਟਿਸ ਜਾਰੀ ਕਰ ਕੇ ਐਲਾਨ ਕੀਤਾ ਸੀ ਕਿ ਉਹ ਉਪਰੋਕਤ ਜਾਇਦਾਦ ਦੇ 'ਨਿਆਪੂਰਨ ਮਾਲਕ' ਹਨ।


Tags: Dilip Kumar Slaps Defamation Notice Mumbai Builder Saira Banu Sameer N Bhojwani

Edited By

Sunita

Sunita is News Editor at Jagbani.