ਜਲੰਧਰ(ਬਿਊਰੋ)— ਜਲਦ ਹੀ ਦਰਸ਼ਕਾਂ ਨੂੰ ਹਸਾਉਣ ਲਈ ਇਕ ਮਲਟੀਸਟਾਰਰ ਕਾਮੇਡੀ ਫਿਲਮ ਫਿਲਮ 'ਬੂਮ ਬੂਮ ਇੰਨ ਨਿਊਯਾਰਕ' ਆਉਣ ਵਾਲੀ ਹੈ। ਇਸ ਫਿਲਮ 'ਚ ਪਾਲੀਵੁੱਡ ਇੰਡਸਟਰੀ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨਾਲ ਸੋਨਾਕਸ਼ੀ ਸਿਨਹਾ, ਕਰਨ ਜੌਹਰ, ਲਾਰਾ ਦੱਤ, ਰਿਤੇਸ਼ ਦੇਸ਼ਮੁਖ ਆਪਣੀ ਕਾਮੇਡੀ ਨਾਲ ਦਰਸ਼ਕਾਂ ਨੂੰ ਹਸਾਉਂਦੇ ਦਿਖਣ ਵਾਲੇ ਹਨ।
ਖਾਸ ਗੱਲ ਇਹ ਹੈ ਕਿ 'ਬੂਮ ਬੂਮ ਇੰਨ ਨਿਊਯਾਰਕ' ਇਕ 3ਡੀ ਫਿਲਮ ਹੈ, ਜੋ ਸਿਨੇਮਾਘਰਾਂ 'ਚ 23 ਜਨਵਰੀ ਨੂੰ ਰਿਲੀਜ਼ ਹੋਵੇਗੀ। ਇਸ ਗੱਲ ਦੀ ਜਾਣਕਾਰੀ ਖੁਦ ਟ੍ਰੇਡ ਐਕਸਪਰਟ ਤਰਣ ਆਦਰਸ਼ ਨੇ ਆਪਣੇ ਇਕ ਟਵੀਟ ਦੇ ਮਾਧਿਆਮ ਨਾਲ ਦਿੱਤੀ ਹੈ। ਖਬਰਾਂ ਦੀ ਮੰਨੀਏ ਤਾਂ 'ਬੂਮ ਬੂਮ ਇੰਨ ਨਿਊਯਾਰਕ' ਦੀ ਕਹਾਣੀ ਆਈਫਾ ਐਵਾਰਡਜ਼ ਦੇ ਆਲੇ-ਦੁਆਲੇ ਘੁੰਮਦੀ ਦਿਖੇਗੀ।
ਸੂਤਰਾਂ ਮੁਤਾਬਕਕਰਨ ਜੌਹਰ ਇਸ ਫਿਲਮ 'ਚ ਖੁਦ ਦਾ ਹੀ ਕਿਰਦਾਰ ਨਿਭਾਉਂਦੇ ਦਿਖਾਈ ਦੇਣਗੇ, ਜਦੋਂਕਿ ਲਾਰਾ ਦੱਤਾ ਇਕ ਮੈਨੇਜਮੈਂਟ ਕੰਪਨੀ ਦੀ ਹੈੱਡ ਦਾ ਕਿਰਦਾਰ ਨਿਭਾਏਗੀ। ਲਾਰਾ ਜਦੋਂ ਤੋਂ ਇਸ ਫਿਲਮ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ, ''ਜਦੋਂ ਅਸੀਂ ਲੋਕ ਫਿਲਮ ਨੂੰ ਨਿਊਯਾਰਕ 'ਚ ਸ਼ੂਟ ਕਰ ਰਹੇ ਸਨ ਤਾਂ ਸੈੱਟ 'ਤੇ ਪੂਰੀ ਪਾਗਲਪੰਤੀ ਦੇਖਣ ਨੂੰ ਮਿਲਦੀ ਸੀ, ਜਿਸ ਕਾਰਨ ਸਾਡੇ ਸਾਰਿਆਂ ਅੰਦਰ ਇਕ ਵੱਖਰਾ ਜਿਹਾ ਉਤਸ਼ਾਹ ਰਹਿੰਦਾ ਸੀ। ਮੈਨੂੰ ਖੁਸ਼ੀ ਹੈ ਕਿ ਮੈਂ ਇਸ ਫਿਲਮ ਦਾ ਹਿੱਸਾ ਬਣੀ। ਇਸ ਦੇ ਨਾਲ ਹੀ ਇਹ ਪਹਿਲਾਂ ਮੌਕਾ ਹੈ, ਜਦੋਂ ਮੈਂ ਇਸ ਤਰ੍ਹਾਂ ਦੀ ਕੋਈ ਪਹਿਲਾਂ ਨਹੀਂ ਕੀਤੀ। ਮੈਂ ਇਸ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ।''