FacebookTwitterg+Mail

ਫਿਲਮ 'ਜੋੜੀ' 'ਚ ਦਿਲਜੀਤ ਦੀ ਹੀਰੋਇਨ ਬਣੀ ਇਹ ਪੰਜਾਬੀ ਗਾਇਕਾ

diljit dosanjh  the actor begins shoot for his next film  jodi
08 October, 2019 10:26:13 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਸਾਲ 'ਛੜਾ' ਸੁਪਰਹਿੱਟ ਫਿਲਮ ਦੇਣ ਤੋਂ ਬਾਅਦ ਇਨ੍ਹੀਂ ਦਿਨੀਂ•ਆਪਣੀ ਨਵੀਂ ਪੰਜਾਬੀ ਫਿਲਮ 'ਜੋੜੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਅੰਮ੍ਰਿਤਸਰ 'ਚ ਚੱਲ ਰਹੀ ਇਸ ਫਿਲਮ ਨੂੰ ਅੰਬਰਦੀਪ ਸਿੰਘ ਡਾਇਰੈਕਟ ਕਰ ਰਿਹਾ ਹੈ। ਉਨ੍ਹਾਂ ਨੇ ਹੀ ਫਿਲਮ ਦੀ ਕਹਾਣੀ, ਸਕ੍ਰੀਨਪਲੇਅ ਤੇ ਡਾਇਲਾਗ ਲਿਖੇ ਹਨ। 'ਰਿਦਮ ਬੁਆਏਜ਼ ਐਂਟਰਟੇਨਮੈਂਟ' ਤੇ 'ਡਲਮੌਰਾ ਫਿਲਮਸ' ਦੇ ਬੈਨਰ ਹੇਠ ਬਣ ਰਹੀ ਹੈ। ਨਿਰਮਾਤਾ ਅਮਰਿੰਦਰ ਗਿੱਲ, ਕਾਰਜ ਗਿੱਲ ਦੀ ਇਸ ਫਿਲਮ 'ਚ ਦਿਲਜੀਤ ਦੋਸਾਂਝ ਨਾਲ ਬਤੌਰ ਹੀਰੋਇਨ ਪੰਜਾਬੀ ਗਾਇਕਾ ਨਿਮਰਤ ਖਹਿਰਾ ਨਜ਼ਰ ਆਵੇਗੀ।

ਨਿਮਰਤ ਖਹਿਰਾ ਦੀ ਅਦਾਕਾਰਾ ਵਜੋਂ ਇਹ ਤੀਜੀ ਫਿਲਮ ਹੋਵੇਗੀ। ਉਹ ਪਹਿਲੀ ਵਾਰ ਪੰਜਾਬੀ ਫਿਲਮ 'ਲਹੌਰੀਏ' 'ਚ ਨਜ਼ਰ ਆਈ ਸੀ। ਬਤੌਰ ਹੀਰੋਇਨ ਉਸ ਦੀ ਪਹਿਲੀ ਫਿਲਮ ਤਰਸੇਮ ਜੱਸੜ ਨਾਲ 'ਅਫਸਰ' ਸੀ। ਹੁਣ ਉਹ ਦਿਲਜੀਤ ਦੋਸਾਂਝ ਨਾਲ ਬਤੌਰ ਹੀਰੋਇਨ 'ਜੋੜੀ' 'ਚ ਕੰਮ ਕਰ ਰਹੀ ਹੈ। ਇਸ ਫਿਲਮ ਦਾ ਨਿਰਮਾਣ ਅਮਰਿੰਦਰ ਗਿੱਲ ਅਤੇ ਉਸ ਦੀ ਟੀਮ ਕਰ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪਣੀ ਟੀਮ ਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਇਸ ਫਿਲਮ 'ਚ ਵੀ ਅਮਰਿੰਦਰ ਗਿੱਲ ਮਹਿਮਾਨ ਭੂਮਿਕਾ 'ਚ ਨਜ਼ਰ ਆਉਣਗੇ ਪਰ ਫਿਲਹਾਲ ਇਸ ਬਾਰੇ ਕੋਈ ਸੂਚਨਾ ਨਹੀਂ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦਿਲਜੀਤ ਦੁਸਾਂਝ ਆਪਣੀ ਫਿਲਮ 'ਸੱਜਣ ਸਿੰਘ ਰੰਗਰੂਟ' 'ਚ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੂੰ ਲੈ ਕੇ ਚੁੱਕੇ ਹਨ। ਉਹ ਪਹਿਲੇ ਹੀਰੋ ਹਨ, ਜੋ ਪੰਜਾਬ ਗਾਇਕਾਵਾਂ ਨੂੰ ਬਤੌਰ ਹੀਰੋਇਨ ਪਰਦੇ 'ਤੇ ਉਤਾਰ ਰਹੇ ਹਨ।


Tags: Diljit DosanjhShootNext FilmJodiNimrat KhairaUdta Punjab

Edited By

Sunita

Sunita is News Editor at Jagbani.