ਜਲੰਧਰ (ਬਿਊਰੋ) : ਪਾਲੀਵੁੱਡ ਤੇ ਬਾਲੀਵੁੱਡ ਫਿਲਮ ਇੰਡਸਟਰੀ 'ਚ ਧਾਕ ਜਮਾਉਣ ਵਾਲਾ ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਇਕ ਵਾਰ ਮੁੜ ਸੁਰਖੀਆਂ 'ਚ ਛਾਏ ਹੋਏ ਹਨ। ਸੁਰਖੀਆਂ ਦਾ ਕਾਰਨ ਉਨ੍ਹਾਂ ਦਾ ਨਵਾਂ ਗੀਤ ਹੈ, ਜਿਸ ਦਾ ਨਾਂ 'ਗੁਲਾਬੀ ਪੱਗ' ਹੈ। ਦਰਅਸਲ ਬੀਤੇ ਦਿਨੀਂ ਦਿਲਜੀਤ ਦੋਸਾਂਝ ਦਾ 'ਗੁਲਾਬੀ ਪੱਗ' ਗੀਤ ਰਿਲੀਜ਼ ਹੋਇਆ ਹੈ। ਗੀਤ ਦੇ ਰਿਲੀਜ਼ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ ਲੱਖਾਂ 'ਚ ਪਹੁੰਚ ਗਈ ਹੈ। 'ਗੁਲਾਬੀ ਪੱਗ' ਟਾਈਟਲ ਵਾਲੇ ਇਸ ਗੀਤ ਦਾ ਵੀਡੀਓ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। 'ਗੁਲਾਬੀ ਪੱਗ' ਇਕ ਰੋਮਾਂਟਿਕ ਗੀਤ ਹੈ। ਇਸ ਗੀਤ ਨੂੰ ਲੈ ਕੇ ਦਿਲਜੀਤ ਦੋਸਾਂਝ ਕਾਫੀ ਉਤਸ਼ਾਹਿਤ ਹਨ ਕਿਉਂਕਿ ਉਹ ਆਪਣੇ ਇਸ ਗੀਤ ਦੀ ਕਾਫੀ ਪ੍ਰਮੋਸ਼ਨ ਕਰ ਰਹੇ ਹਨ। ਇਸ ਨੂੰ ਲੈ ਕੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਤੇ ਕਈ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਇਹ ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।
ਦੱਸਣਯੋਗ ਹੈ ਕਿ ਇਸ ਵਾਰ ਦਿਲਜੀਤ ਦੋਸਾਂਝ ਦੇ ਕਈ ਸਿੰਗਲ ਟਰੈਕ ਰਿਲੀਜ਼ ਹੋਏ ਹਨ, ਜਿਨ੍ਹਾਂ 'ਚ ਕੁਝ ਸੈਡ ਸੌਂਗ ਅਤੇ ਕੁਝ ਧਾਰਮਿਕ ਅਤੇ ਕੁਝ ਰੋਮਾਂਟਿਕ ਗੀਤ ਹਨ ਪਰ ਇਨ੍ਹਾਂ ਸਾਰਿਆਂ ਚੋਂ ਜ਼ਿਆਦਾ ਲੋਕਾਂ ਵੱਲੋਂ 'ਪੁੱਤ ਜੱਟ' ਗੀਤ ਨੂੰ ਬੇਹੱਦ ਪਸੰਦ ਕੀਤਾ।