FacebookTwitterg+Mail

B'day Spl : ਦਲਜੀਤ ਤੋਂ ਇੰਝ ਬਣੇ ਸਨ ਦਿਲਜੀਤ ਦੋਸਾਂਝ

diljit dosanjh
06 January, 2019 12:04:14 PM

ਜਲੰਧਰ (ਬਿਊਰੋ) : ਪੰਜਾਬੀ ਇੰਡਸਟਰੀ 'ਚ ਨਾਂ ਕਮਾਉਣ ਵਾਲੇ ਦਿਲਜੀਤ ਦੋਸਾਂਝ ਪੰਜਾਬੀ ਫਿਲਮ ਉਦਯੋਗ ਦੇ ਪ੍ਰਸਿੱਧ ਅਦਾਕਾਰ ਅਤੇ ਮਸ਼ਹੂਰ ਗਾਇਕ ਹਨ। ਸਾਲ 2000 'ਚ ਆਪਣੀ ਪਹਿਲੀ ਐਲਬਮ 'ਇਸ਼ਕ ਦਾ ਊੜਾ ਆੜਾ' ਨਾਲ ਦਿਲਜੀਤ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਾ ਜਨਮ 6 ਜਨਵਰੀ 1984 ਨੂੰ ਦੋਸਾਂਝ ਕਲਾਂ ਜਲੰਧਰ ਵਿਖੇ ਹੋਇਆ ਸੀ।

PunjabKesari

ਦਿਲਜੀਤ ਦੇ ਜਨਮ ਸਮੇਂ ਪੰਜਾਬ ਦੇ ਹਾਲਾਤ ਖਰਾਬ ਸਨ। ਦਿਲਜੀਤ ਦਾ ਜਨਮ ਸਿੱਖ ਪਰਿਵਾਰ ' ਚ ਹੋਇਆ। ਦਿਲਜੀਤ ਦੇ ਪਿਤਾ ਬਲਬੀਰ ਸਿੰਘ, ਪੰਜਾਬ ਰੋਡਵੇਜ਼ ਦੇ ਸੇਵਾ-ਮੁਕਤ ਕਰਮਚਾਰੀ ਹਨ। ਬਚਪਨ ਦੇ ਦਿਨ ਦੋਸਾਂਝ ਕਲਾਂ 'ਚ ਬਿਤਾਉਣ ਤੋਂ ਬਾਅਦ ਦਿਲਜੀਤ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਲੁਧਿਆਣਾ ਚਲੇ ਗਏ ਸਨ। ਸਕੂਲ ਦੌਰਾਨ ਹੀ ਉਸਨੇ ਲਾਗਲੇ ਗੁਰਦੁਆਰਾ ਸਾਹਿਬ ਵਿਖੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਸੀ।

PunjabKesari
ਦਿਲਜੀਤ ਦੋਸਾਂਝ ਨੇ 8ਵੀਂ ਕਲਾਸ ਤੋਂ ਕੀਤੀ ਸੀ ਪੱਗੜੀ ਬੰਨਣ ਸ਼ੁਰੂਆਤ
ਦਿਲਜੀਤ ਨੇ ਅੱਠਵੀਂ ਕਲਾਸ ਤੋਂ ਪੱਗੜੀ ਬੰਨਣੀ ਸ਼ੁਰੂ ਕੀਤੀ ਸੀ ਕਿਉਂਕਿ ਉਸ ਸਮੇਂ ਸਕੂਲ 'ਚ ਉਨ੍ਹਾਂ ਵਿਦਿਆਰਥੀਆਂ ਨੂੰ ਪੱਗੜੀ ਬੰਨਣਾ ਜਰੂਰੀ ਸੀ, ਜਿਨ੍ਹਾਂ ਦੇ ਨਾਂ ਪਿੱਛੇ ਸਿੰਘ ਲੱਗਦਾ ਸੀ। ਉਨ੍ਹਾਂ ਨੇ ਦਸਵੀਂ ਕਲਾਸ ਤੋਂ ਅੱਗੇ ਪੜਾਈ ਨਹੀਂ ਕੀਤੀ ਕਿਉਂਕਿ ਉਨ੍ਹਾਂ ਦੇ ਪਿਤਾ ਪੰਜਾਬ ਰੋਡਵੇਜ 'ਚ ਕਰਮਚਾਰੀ ਸਨ ਅਤੇ ਤਨਖਾਹ 5000 ਰੁਪਏ ਸੀ। ਅਜਿਹੇ 'ਚ ਦਿਲਜੀਤ ਨੇ ਘਰ ਦੀ ਆਰਥਿਕ ਸਥੇਤੀ ਨੂੰ ਦੇਖਦੇ ਹੋਏ ਪੜਾਈ ਛੱਡ ਕੇ ਆਪਣੇ ਬਚਪਨ ਦੇ ਸ਼ੌਕ ਅਤੇ ਹੁਨਰ ਨੂੰ ਕਮਾਈ ਦਾ ਸਾਧਨ ਬਣਾਇਆ।

PunjabKesari
ਦਲਜੀਤ ਨੂੰ ਦਿਲਜੀਤ ਦੋਸਾਂਝ ਬਣਾਉਣ ਪਿੱਛੇ ਫਾਈਨਟੋਨ ਮਿਊਜ਼ਿਕ ਦਾ ਹੱਥ
ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਸੰਗੀਤ ਜਗਤ 'ਚ ਕਦਮ ਰੱਖਣ ਤੋਂ ਪਹਿਲਾਂ ਦਿਲਜੀਤ ਗੁਰਦੁਆਰਾ ਸਾਹਿਬ ਅਤੇ ਹੋਰ ਧਾਰਮਿਕ ਪ੍ਰੋਗਰਾਮਾਂ 'ਚ ਕੀਰਤਨ ਗਾਇਆ ਕਰਦੇ ਸਨ। ਦੋਸਾਂਝ ਪਿੰਡ ਦਲਜੀਤ ਨੂੰ ਦਿਲਜੀਤ ਬਣਾਉਣ ਦੇ ਪਿੱਛੇ ਫਾਈਨਟੋਨ ਮਿਊਜ਼ਿਕ ਕੰਪਨੀ ਦੇ ਮਾਲਿਕ ਰਾਜੇਂਦਰ ਸਿੰਘ ਦਾ ਹੱਥ ਹੈ, ਜਿੰਨ੍ਹਾਂ ਨੇ ਦਿਲਜੀਤ ਨੂੰ ਪੰਜਾਬੀ ਸੰਗੀਤ ਜਗਤ 'ਚ ਸਾਲ 2003 'ਚ ਪਰਵੇਸ਼ ਕਰਵਾਇਆ।

PunjabKesari

ਦਿਲਜੀਤ ਨੇ ਆਪਣੇ ਨਾਂ ਪਿੱਛੇ ਦੋਸਾਂਝ ਸ਼ਬਦ ਬਹੁਤ ਦੇਰ ਬਾਅਦ ਲਾਇਆ, ਜੋ ਉਨ੍ਹਾਂ ਦੇ ਪਿੰਡ ਦਾ ਨਾਂ ਹੈ। ਦਿਲਜੀਤ ਬਚਪਨ 'ਚ ਸੋਲਜਰ ਬਨਣਾ ਚਾਹੁੰਦੇ ਸਨ। ਸੰਗੀਤ ਦੇ ਪ੍ਰਤੀ ਉਨ੍ਹਾਂ ਦਾ ਰੁਝਾਨ ਵਧਣ ਦੇ ਨਾਲ 11 ਸਾਲ ਦੀ ਉਮਰ 'ਚ ਦਿਲਜੀਤ ਨੂੰ ਭਰੋਸਾ ਹੋ ਗਿਆ ਕਿ ਵੱਡੇ ਹੋ ਕੇ ਉਹ ਇਕ ਆਰਟਿਸਟ ਬਣੇਗਾ।

 PunjabKesari
ਐਕਟਰ-ਸਿੰਗਰ ਤੋਂ ਇਲਾਵਾ ਸਮਾਜਸੇਵੀ ਵੀ ਹਨ ਦਿਲਜੀਤ 
2011 'ਚ ਦਿਲਜੀਤ ਨੇ 'ਦ ਲਾਇਨ ਆਫ ਪੰਜਾਬ' ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸਦਾ ਗਾਣਾ 'ਲੱਕ 28 ਕੁੜੀ ਦਾ' ਫੈਨਸ ਦੇ 'ਚ ਕਾਫੀ ਫੇਮਸ ਹੋਏ ਸਨ। ਇਸ ਗੀਤ 'ਦਿ ਆਫੀਸ਼ੀਅਲ ਏਸ਼ੀਅਨ ਡਾਊਨਲੋਡ' ਚਾਰਟ 'ਤੇ ਨੰਬਰ ਵਨ ਰਿਹਾ ਸੀ। ਐਕਟਰ ਜਾਂ ਸਿੰਗਰ ਦੇ ਇਲਾਵਾ ਦਿਲਜੀਤ ਸਮਾਜਸੇਵੀ ਵੀ ਹਨ। ਸਾਲ 2013 'ਚ ਆਪਣੇ ਜਨਮਦਿਨ ਦੇ ਮੌਕੇ 'ਤੇ ਉਨ੍ਹਾਂ ਨੇ ਗਰੀਬ ਬੱਚਿਆਂ ਅਤੇ ਬਜੁਰਗਾਂ 'ਸਾਂਝ ਫਾਉਂਡੇਸ਼ਨ' ਦੀ ਸ਼ੁਰੂਆਤ ਕੀਤੀ ਸੀ। ਉਹ ਹਮੇਸ਼ਾ ਹੀ ਆਪਣੀ ਹਰ ਖੁਸ਼ੀ ਨੂੰ ਫੈਨਜ਼ ਨਾਲ ਸ਼ੇਅਰ ਕਰਦੇ ਹਨ।

PunjabKesari
ਬਿਨ੍ਹਾਂ ਪੱਗ ਦੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ ਤਸਵੀਰ
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰਾਂ 'ਚ ਦਿਲਜੀਤ ਬਿਨ੍ਹਾਂ ਪੱਗ ਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਵਾਲ ਵੀ ਛੋਟੇ ਦਿਖਾਈ ਦੇ ਰਹੇ ਸਨ। ਖਬਰਾਂ ਦੀਆਂ ਮੰਨੀਏ ਤਾਂ ਕਰੀਬ ਦੋ ਸਾਲ ਪਹਿਲਾਂ ਦਿਲਜੀਤ ਨੇ ਵਾਲ ਛੋਟੇ ਕਰਵਾਏ ਸਨ, ਜਿਸਨੂੰ ਉਹ ਦੁਨੀਆ ਤੋਂ ਛੁਪਾਉਦੇ ਰਹੇ। ਉਹ ਜਦੋਂ ਵੀ ਘਰ ਤੋਂ ਬਾਹਰ ਨਿਕਲਦੇ ਸਨ, ਤਾਂ ਪੱਗ 'ਚ ਨਿਕਲਦੇ ਸਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਉਹ ਇਸ ਲੁੱਕ 'ਚ ਇਸ ਲਈ ਹਨ, ਜਿਸ ਦੇ ਨਾਲ ਬਾਲੀਵੁੱਡ 'ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾ ਸਕਣ। ਹਾਲਾਂਕਿ ਕੁਝ ਸਮਾਂ ਪਹਿਲਾਂ ਇਕ ਇੰਟਰਵਿਊ 'ਚ ਉਨ੍ਹਾਂ ਨੇ ਕਿਹਾ ਸੀ, ''ਪੱਗ ਮੇਰੀ ਸ਼ਾਨ ਹੈ, ਪਛਾਣ ਹੈ। ਸਿਰ 'ਤੇ ਪੱਗ ਹਮੇਸ਼ਾ ਬੰਨ੍ਹਾਗਾ ਫਿਰ ਭਾਵੇਂ ਕੰਮ ਮਿਲੇ ਜਾਂ ਨਾ ਮਿਲੇ।'' ਸਾਲ 2004 'ਚ ਇਕ ਮਿਊਜਿਕ ਐਲਬਮ ਰਿਲੀਜ਼ ਕਰਨ ਤੋਂ ਪਹਿਲਾਂ ਉਨ੍ਹਾਂ ਨੂੰ ਨਾਂ ਬਦਲਣ ਦੀ ਗੱਲ ਆਖੀ ਗਈ ਸੀ ਅਤੇ ਦਲਜੀਤ ਤੋਂ ਦਿਲਜੀਤ ਬਣ ਗਏ।

PunjabKesari
ਗਾਇਕੀ ਦੇ ਨਾਲ-ਨਾਲ ਨੇ ਅਦਾਕਾਰੀ
ਸਾਲ 2000 'ਚ ਆਪਣੀ ਪਹਿਲੀ ਐਲਬਮ 'ਇਸ਼ਕ ਦਾ ਊੜਾ ਆੜਾ' ਨਾਲ ਦਿਲਜੀਤ ਨੇ ਆਪਣੇ ਗਾਇਕੀ ਦੀ ਸ਼ੁਰੂਆਤ ਕੀਤੀ। ਗਾਇਕੀ ਦੇ ਨਾਲ-ਨਾਲ ਉਨ੍ਹਾਂ ਨੇ ਅਦਾਕਾਰੀ 'ਚ ਪੈਰ ਰੱਖਿਆ। ਅਦਾਕਾਰ ਵਜੋਂ ਉਨ੍ਹਾਂ ਨੇ 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2', 'ਸਰਦਾਰ ਜੀ', 'ਸਰਦਾਰ ਜੀ 2', 'ਪੰਜਾਬ 1984', 'ਡਿਸਕੋ ਸਿੰਘ', 'ਜੀਹਨੇ ਮੇਰਾ ਦਿਲ ਲੁੱਟਿਆ', 'ਅੰਬਰਸਰੀਆ', 'ਸੱਜਣ ਸਿੰਘ ਰੰਗਰੂਟ' ਅਤੇ 'ਸੁਪਰ ਸਿੰਘ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਅਦਾਕਾਰੀ ਕੀਤੀ। ਉਨ੍ਹਾਂ ਦੇ 'ਬੈਕ ਟੂ ਬੇਸਿਕ' ਐਲਬਮ ਨੂੰ ਲੋਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ।

PunjabKesari
ਨਿਰਦੇਸ਼ਕ ਅਭੀਸ਼ੇਕ ਚੌਬੇ ਦੀ ਬਹੁਚਰਚਿਤ ਹਿੰਦੀ ਫਿਲਮ 'ਉੜਤਾ ਪੰਜਾਬ' 'ਚ ਪ੍ਰਮੁੱਖ ਭੂਮਿਕਾ ਦੁਆਰਾ ਦਿਲਜੀਤ ਨੇ ਬਾਲੀਵੁੱਡ 'ਚ ਕਦਮ ਰੱਖਿਆ। ਇਸ ਫਿਲਮ 'ਚ ਦਿਲਜੀਤ ਦੁਆਰਾ ਕੀਤੀ ਗਈ ਅਦਾਕਾਰੀ ਨੂੰ ਕਾਫੀ ਨਵਾਜਿਆ ਗਿਆ ਸੀ। ਉਨ੍ਹਾਂ ਨੂੰ ਉਸ ਕਿਰਦਾਰ ਲਈ ਫਿਲਮਫੇਅਰ ਅਤੇ ਆਈਫਾ ਐਵਾਰਡ ਦੇ ਬੈਸਟ ਡੈਬਿਊ ਐਕਟਰ ਨਾਲ ਨਵਾਜਿਆ ਗਿਆ ਸੀ।
PunjabKesari


Tags: Diljit Dosanjh Happy Birthday Tere Naal Love Ho Gaya The Lion of Punjab Jihne Mera Dil Luteya Saadi Love Story

Edited By

Sunita

Sunita is News Editor at Jagbani.