FacebookTwitterg+Mail

ਦਿਲਜੀਤ ਨੇ ਕਾਇਲੀ ਤੇ ਕਰੀਨਾ ਨੂੰ ਡੈਡੀਕੇਟ ਕੀਤਾ ਗੀਤ

diljit dosanjh
29 April, 2019 09:07:43 AM

ਮੁੰਬਈ(ਬਿਊਰੋ)— ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਰਿਐਲਿਟੀ ਟੀ.ਵੀ. ਸਟਾਰ ਕਾਇਲੀ ਜੇਨਰ ਪ੍ਰਤੀ ਆਪਣੇ ਪਿਆਰ ਨੂੰ ਅਕਸਰ ਜ਼ਾਹਿਰ ਕੀਤਾ ਹੈ ਤੇ ਅਦਾਕਾਰਾ ਕਰੀਨਾ ਕਪੂਰ ਲਈ ਉਸ ਦੀ ਤਾਰੀਫ ਵੀ ਲੋਕਾਂ ਤੋਂ ਲੁੱਕੀ ਨਹੀਂ ਹੈ। ਹੁਣ ਦਿਲਜੀਤ ਨੇ ਆਪਣੇ ਨਵੇਂ ਗੀਤ ਦਾ ਵੀਡੀਓ ਜਾਰੀ ਕੀਤਾ ਹੈ ਜੋ ਇਨ੍ਹਾਂ ਦੋਵੇਂ ਮਹਿਲਾ ਕਲਾਕਾਰਾਂ ਨੂੰ ਸਮਰਪਿਤ ਕੀਤਾ ਗਿਆ ਹੈ।


'ਕਾਇਲੀ ਪਲੱਸ ਕਰੀਨਾ.. ਲੱਭਣਾ ਨਹੀਂ ਮੁੰਡਾ ਤੈਨੂੰ ਮੇਰੇ ਜੈਸਾ' ਦੀ ਵੀਡੀਓ ਐਤਵਾਰ ਨੂੰ ਜਾਰੀ ਕੀਤੀ ਗਈ। ਦਿਲਜੀਤ ਨੇ ਇੰਸਟਾਗ੍ਰਾਮ 'ਤੇ ਵੀਡੀਓ ਪੋਸਟ ਕੀਤਾ ਜਿਸ 'ਚ ਕਰੀਨਾ ਕਪੂਰ ਉਸ ਦਾ ਧੰਨਵਾਦ ਕਰਦੀ ਦਿਖਾਈ ਦੇ ਰਹੀ ਹੈ।ਦਿਲਜੀਤ ਨੇ ਇਕ ਹੋਰ ਵੀਡੀਓ ਵੀ ਜਾਰੀ ਕੀਤਾ, ਜਿਸ 'ਚ ਉਹ ਆਪਣੇ ਸਰੋਤਿਆਂ ਦੀਆਂ ਪ੍ਰਤੀਕਿਰਿਆਵਾਂ ਪੜ੍ਹਦਾ ਸੁਣਾਈ ਦੇ ਰਿਹਾ ਹੈ।

 
 
 
 
 
 
 
 
 
 
 
 
 
 

KYLIE + KAREENA 👄 OH BALLE TERE.... LINK IN BIO 📟 #Kylie #KareenaKapoor #KylieKareena

A post shared by Diljit Dosanjh (@diljitdosanjh) on Apr 28, 2019 at 2:19am PDT

 


Tags: Diljit DosanjhKareena KapoorsongKylie JennerVideoBollywood Celebrity News in Punjabi ਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.