FacebookTwitterg+Mail

ਕਾਮੇਡੀ ਐਲੀਮੈਂਟਸ ਦੇ ਨਾਲ ਭਾਵੁਕ ਸਟੋਰੀ ਹੈ 'ਗੁੱਡ ਨਿਊਜ'

diljit dosanjh
22 July, 2019 10:32:20 AM

ਮੁੰਬਈ(ਬਿਊਰੋ)— ਕਰਨ ਜੌਹਰ ਦੀ ਆਉਣ ਵਾਲੀ ਫਿਲਮ 'ਗੁੱਡ ਨਿਊਜ' 'ਚ ਅਕਸ਼ੈ ਕੁਮਾਰ, ਕਰੀਨਾ ਕਪੂਰ, ਦਿਲਜੀਤ ਦੁਸਾਂਝ ਤੇ ਕਿਆਰਾ ਅਡਵਾਨੀ ਮੁੱਖ ਕਿਰਦਾਰ ਨਿਭਾ ਰਹੇ ਹਨ। ਰਾਜ ਮਹਿਤਾ ਦੇ ਨਿਰਦੇਸ਼ਨ 'ਚ ਬਣ ਰਹੀ ਇਹ ਫਿਲਮ 'ਸੈਰੋਗੇਸੀ' 'ਤੇ ਆਧਾਰਿਤ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਚ ਦਿਲਜੀਤ-ਕਿਆਰਾ ਅਜਿਹੇ ਜੋੜੇ ਦਾ ਕਿਰਦਾਰ ਨਿਭਾ ਰਹੇ ਹਨ ਜੋ ਮਾਤਾ-ਪਿਤਾ ਨਹੀਂ ਬਣ ਸਕਦੇ। ਇਹ ਇਕ ਭਾਵੁਕ ਕਰ ਦੇਣ ਵਾਲੀ ਸਟੋਰੀ ਹੈ, ਜਿਸ 'ਚ ਕਾਮੇਡੀ ਦਾ ਤੜਕਾ ਵੀ ਹੋਵੇਗਾ।
ਫਿਲਮ ਦਿਲਜੀਤ ਤੇ ਕਿਆਰਾ ਦੇ ਆਲੇ-ਦੁਆਲੇ ਬਣੀ ਹੈ, ਜੋ ਮਾਤਾ-ਪਿਤਾ ਨਹੀਂ ਬਣ ਸਕਦੇ। ਇਸ ਲਈ ਇਹ ਦੋਵੇਂ ਪ੍ਰੇਸ਼ਾਨ ਹਨ। ਅਜਿਹੇ 'ਚ ਕੋਈ ਉਨ੍ਹਾਂ ਨੂੰ ਸਰੋਗੇਸੀ ਅਪਣਾਉਣ ਦੀ ਸਲਾਹ ਦਿੰਦਾ ਹੈ। ਫਿਲਮ 'ਚ ਕਰੀਨਾ ਤੇ ਅਕਸ਼ੈ ਦਾ ਰੋਲ ਸੀਨੀਅਰ ਜੋੜੇ ਦਾ ਹੈ।

ਪਹਿਲਾਂ ਬਾਦਸ਼ਾਹ ਕਰਨ ਵਾਲੇ ਸਨ ਦਿਲਜੀਤ ਦਾ ਰੋਲ

ਇਸ ਫਿਲਮ ਲਈ ਕਰਨ ਨੇ ਕਰੀਨਾ, ਅਕਸ਼ੈ ਤੇ ਕਿਆਰਾ ਦੀ ਚੋਣ ਤਾਂ ਪਹਿਲਾਂ ਹੀ ਕਰ ਲਈ ਸੀ। ਦਿਲਜੀਤ ਦੇ ਕਿਰਦਾਰ ਲਈ ਉਸ ਨੇ ਪਹਿਲਾਂ ਰੈਪਰ ਬਾਦਸ਼ਾਹ ਨੂੰ ਅਪਰੋਚ ਕੀਤਾ ਸੀ ਪਰ ਕੁਝ ਕਾਰਨਾਂ ਕਾਰਨ ਉਹ ਰੋਲ ਨਹੀਂ ਕਰ ਪਾਏ। ਬਾਅਦ 'ਚ ਇਸ ਕਿਰਦਾਰ ਲਈ ਦਿਲਜੀਤ ਨੂੰ ਕਾਸਟ ਕੀਤਾ ਗਿਆ। ਫਿਲਮ 27 ਦਸੰਬਰ ਨੂੰ ਰਿਲੀਜ਼ ਹੋਏਗੀ।


Tags: Diljit DosanjhGood News 27th DecemberKaran JoharAkshay Kumar

About The Author

manju bala

manju bala is content editor at Punjab Kesari