FacebookTwitterg+Mail

Video: 'ਰਾਬਤਾ' ਦਾ ਨਵਾਂ ਗੀਤ 'ਸਾਡਾ ਮੂਵ' ਦਿਲਜੀਤ ਦੋਸਾਂਝ ਦੀ ਆਵਾਜ਼ 'ਚ ਹੋਇਆ ਰਿਲੀਜ਼

10 May, 2017 05:17:20 PM
ਮੁੰਬਈ— ਫਿਲਮ 'ਰਾਬਤਾ' 'ਚ ਕਿਵੇਂ ਹੋਵੇਗਾ ਸੁਸ਼ਾਂਤ ਸਿੰਘ ਰਾਜਪੂਤ ਦਾ 'ਮੂਡ' ਇਹ ਗੱਲ ਸਾਹਮਣੇ ਆਈ ਹੈ। ਅਸੀਂ ਗੱਲ ਕਰ ਰਹੇ ਹਾਂ ਸੁਸ਼ਾਂਤ ਸਿੰਘ ਰਾਜਪੂਤ ਅਤੇ ਕ੍ਰਿਤੀ ਸੇਨਨ ਦੀ ਆਉਣ ਵਾਲੀ ਫਿਲਮ 'ਰਾਬਤਾ' ਦੇ ਨਵੇਂ ਗੀਤ ਦੀ। ਫਿਲਮ ਦਾ ਨਵਾਂ ਗੀਤ 'ਸਾਡਾ ਮੂਵ' ਰਿਲੀਜ਼ ਹੋ ਚੁੱਕਾ ਹੈ। ਇਸ ਗੀਤ 'ਚ ਪੰਜਾਬੀ ਮਸ਼ਹੂਰ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਵੀ ਨਜ਼ਰ ਆ ਰਿਹਾ ਹੈ। ਦਿਲਜੀਤ ਨੇ ਗੀਤ ਨੂੰ ਆਪਣੀ ਸੁਰੀਲੀ ਆਵਾਜ਼ 'ਚ ਗਾਇਆ ਹੈ। 'ਸਾਡਾ ਮੂਵ, ਮੂਵ' ਕਰਦੇ ਕਰਦੇ ਇਹ ਗੀਤ ਸੱਚੀ 'ਚ ਤੁਹਾਡਾ ਮੂਡ ਬਣਾ ਦੇਵੇਗਾ। ਪੰਜਾਬੀ ਧੁਨਾਂ 'ਚੇ ਥਿਰਕਦੇ ਹੋਏ ਸੁਸ਼ਾਂਤ ਸਿੰਘ ਰਾਜਪੂਤ ਕਾਫੀ ਕੂਲ ਨਜ਼ਰ ਆ ਰਹੇ ਹਨ। ਗੀਤ ਦੀ ਸ਼ੁਰੂਆਤ ਰੈਪ ਤੋਂ ਕੀਤੀ ਗਈ ਹੈ। ਇਹ ਗੀਤ ਦੋਸਤਾਂ ਦੀ ਮਸਤੀ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਹੈ, ਜਿਸ 'ਚ ਸੁਸ਼ਾਂਤ ਤਾਂ ਨਜ਼ਰ ਆ ਰਿਹਾ ਹੈ ਪਰ ਕ੍ਰਿਤੀ ਸੇਨਨ ਇਸ 'ਚ ਨਜ਼ਰ ਨਹੀਂ ਆ ਰਹੀ ਹੈ। ਇਹ ਗੀਤ ਫਿਲਮ ਦੇ ਬਾਕੀ ਗੀਤਾਂ ਤੋਂ ਕਾਫੀ ਵੱਖਰਾ ਲੱਗ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਪ੍ਰੀਤਮ ਨੇ ਕੰਪੋਜ ਕੀਤਾ ਹੈ ਅਤੇ ਇਸ ਦੇ ਬੋਲ ਅਮਿਤਾਭ ਭੱਟਚਾਰੀਆ ਅਤੇ ਇਰਸ਼ਦ ਕਾਮਿਲ ਨੇ ਲਿਖੇ ਹਨ। ਇਹ ਗੀਤ ਪੂਰੀ ਤਰ੍ਹਾਂ ਨੌਜਵਾਨਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ। ਇਸ ਗੀਤ ਨਾਲ ਫਿਲਮ 'ਰਾਬਤਾ' ਦੀ ਟੀਮ ਧੂਮ ਮਚਾਉਣ ਦੀਆਂ ਤਿਆਰੀਆਂ 'ਚ ਜੁਟ ਗਈ ਹੈ। ਸੁਸ਼ਾਂਤ ਅਤੇ ਕ੍ਰਿਤੀ ਦੀ ਇਹ ਫਿਲਮ 9 ਜੂਨ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।

Tags: Diljit DosanjhRaabtaSadda MoveSushant Rajput Kriti Sanonਸੁਸ਼ਾਂਤ ਸਿੰਘ ਰਾਜਪੂਤਦਿਲਜੀਤ ਦੋਸਾਂਝਸਾਡਾ ਮੂਵ