FacebookTwitterg+Mail

'ਸੁਪਰ ਸਿੰਘ' ਦੀ ਸ਼ੁਰੂਆਤ 'ਚ ਦਿਲਜੀਤ ਨੂੰ ਇਨ੍ਹਾਂ ਮੁਸ਼ਕਿਲਾਂ ਦਾ ਕਰਨਾ ਪਿਆ ਸੀ ਸਾਹਮਣਾ

diljit dosanjh
09 June, 2017 02:53:43 PM

ਜਲੰਧਰ— ਪਾਲੀਵੁੱਡ ਸਟਾਰ ਦਿਲਜੀਤ ਦੁਸਾਂਝ ਆਉਣ ਵਾਲੀ ਸੁਪਰ ਹੀਰੋ ਫਿਲਮ 'ਸੁਪਰ ਸਿੰਘ' ਰਿਲੀਜ਼ ਹੋਣ ਲਈ ਤਿਆਰ ਹੈ ਪਰ ਉਨ੍ਹਾਂ ਦੱਸਿਆ ਕਿ ਇਸ ਫਿਲਮ ਲਈ ਨਿਰਮਾਤਾ ਨੂੰ ਲੱਭਣਾ ਕਾਫੀ ਔਖਾ ਸੀ। ਇਹ ਪਹਿਲੀ ਪੰਜਾਬੀ ਸੁਪਰ ਹੀਰੋ ਫਿਲਮ ਹੈ, ਜਿਸ 'ਚ ਚੌਥੀ ਵਾਰ ਨਿਰਦੇਸ਼ਕ ਅਨੁਰਾਗ ਸਿੰਘ ਅਤੇ ਦਿਲਜੀਤ ਦੀ ਕੈਮਿਸਟਰੀ ਦੇਖਣ ਨੂੰ ਮਿਲੇਗੀ। ਇਸ ਜੋੜੀ ਨੇ ਪੰਜਾਬੀ ਸਿਨੇਮਾ ਨੂੰ 'ਜੱਟ ਐਂਡ ਜੂਲੀਅਟ ਸੀਰੀਜ਼' ਅਤੇ 'ਪੰਜਾਬ 1984' ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ ਪਰ ਇੱਥੇ ਤੁਹਾਨੂੰ ਇਹ ਜਾਣ ਕੇ ਕਾਫੀ ਹੈਰਾਨੀ ਹੋਵੇਗੀ ਕਿ ਇਨ੍ਹਾਂ ਦੋਹਾਂ ਨੂੰ ਆਪਣੀ ਇਸ ਚੌਥੀ ਫਿਲਮ ਦੇ ਨਿਰਮਾਤਾ ਦੀ ਖੋਜ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ।
ਦਿਲਜੀਤ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਅਸੀਂ ਇਸ ਫਿਲਮ ਦੀ ਯੋਜਨਾ ਪਿਛਲੇ 5 ਸਾਲਾਂ ਤੋਂ ਬਣਾ ਰਹੇ ਹਨ ਪਰ ਇਸ ਫਿਲਮ ਦਾ ਬਜ਼ਟ ਕਾਫੀ ਸੀ ਅਤੇ ਸਾਨੂੰ ਅਜਿਹਾ ਨਿਰਮਾਤਾ ਨਹੀਂ ਲੱਭ ਰਿਹਾ ਸੀ, ਜੋ ਇਸ ਫਿਲਮ 'ਤੇ ਪੈਸੇ ਇਨਵੈਸਟ ਕਰ ਸਕੇ। ਅਸੀਂ ਡੇਢ ਸਾਲ ਤੱਕ ਇਸ ਫਿਲਮ ਲਈ ਨਿਰਮਾਤਾ ਦੀ ਤਲਾਸ਼ ਕਰਦੇ ਰਹੇ ਪਰ ਕੋਈ ਫਾਇਦਾ ਨਾ ਹੋਇਆ। ਪਰ ਮੈਂ ਧੰਨਵਾਦ ਕਰਦਾ ਹਾਂ ਬਾਲਾਜੀ ਮੋਸ਼ਨ ਪਿਕਚਰਜ਼ ਦਾ ਜਿਨ੍ਹਾਂ ਨੇ ਇਸ ਫਿਲਮ ਦੀ ਜਿੰਮੇਦਾਰੀ ਚੁੱਕੀ।

Punjabi Bollywood Tadka
ਜਾਣਕਾਰੀ ਮੁਤਾਬਕ ਇਹ ਫਿਲਮ ਇਕ ਪੇਂਡੂ ਮੁੰਡੇ ਦੀ ਕਹਾਣੀ ਹੈ, ਜੋ ਪੰਜਾਬ ਤੋਂ ਹੈ ਅਤੇ ਕਨੇਡਾ 'ਚ ਰਹਿੰਦਾ ਹੈ ਅਤੇ ਅਚਾਨਕ ਇਕ ਦਿਨ ਉਸ ਦੀ ਜ਼ਿੰਦਗੀ 'ਚ ਆਉਂਦਾ ਹੈ ਟਵਿੱਸਟ, ਜਿਸ 'ਚ ਉਸ ਨੂੰ ਸੁਪਰਪਾਵਰਜ਼ ਮਿਲ ਜਾਂਦੀਆਂ ਹਨ। ਇਸ ਤੋਂ ਬਾਅਦ ਉਸ ਦੀ ਜਰਨੀ ਸ਼ੁਰੂ ਹੁੰਦੀ ਹੈ, ਜਿਸ 'ਚ ਉਸ ਨੂੰ ਪਿਆਰ, ਜ਼ਿੰਦਗੀ ਅਤੇ ਹੌਂਸਲੇ ਦੀ ਸਹੀ ਅਰਥਾਂ 'ਚ ਖੋਜ ਕਰਨ 'ਚ ਮਦਦ ਮਿਲਦੀ ਹੈ। ਉਨ੍ਹਾਂ ਇਹ ਵੀ ਕਿਹਾ, ''ਸ਼ੁਰੂ-ਸ਼ੁਰੂ 'ਚ ਸੁਪਰ ਹੀਰੋ ਵਾਲੀ ਡ੍ਰੈੱਸ 'ਚ ਉਹ ਕਾਫੀ ਅਸਹਿਜ ਮਹਿਸੂਸ ਕਰਦੇ ਸਨ, ਕਿਉਂਕਿ ਇਹ ਡ੍ਰੈੱਸ ਕਾਫੀ ਭਾਰੀ ਸੀ, ਜਿਸ ਕਾਰਨ ਸਾਹ ਲੈਣ 'ਚ ਕਾਫੀ ਮੁਸ਼ਕਿਲ ਹੁੰਦੀ ਸੀ ਪਰ ਮੇਰੀ ਇਸ ਡ੍ਰੈੱਸ ਨੂੰ ਪਾਉਣ ਦੀ ਚਾਹਤ ਨੇ ਇਸ ਮੁਸ਼ਕਿਲ ਨੂੰ ਵੀ ਦੂਰ ਕਰ ਦਿੱਤਾ।


Tags: diljit dosanjhsuper singhpollywood staranurag singhਦਿਲਜੀਤ ਦੁਸਾਂਝਸੁਪਰ ਸਿੰਘ