FacebookTwitterg+Mail

ਫਿਲਮ 'ਸੁਪਰ ਸਿੰਘ' ਦੀ ਰਿਲੀਜ਼ਿੰਗ ਤੋਂ ਪਹਿਲਾਂ ਆਇਆ ਸੁਪਰ ਸਿੰਘ ਫੈਸ਼ਨ ਲਾਈਨ 'ਚ

diljit dosanjh
09 June, 2017 05:19:20 PM

ਜਲੰਧਰ— ਏਕਤਾ ਕਪੂਰ ਦੇ ਬਾਲਾਜੀ ਮੋਸ਼ਨ ਪਿਚਰਸ ਯਾਨੀ ਅਨੁਰਾਗ ਸਿੰਘ ਅਤੇ ਪਵਨ ਗਿੱਲ ਦੀ ਬ੍ਰੈਟ ਫਿਲਮਸ ਵਲੋਂ ਨਿਰਦੇਸ਼ਿਤ 'ਸੁਪਰ ਸਿੰਘ' ਫਿਲਮ 'ਚ ਦਿਲਜੀਤ ਦੋਸਾਂਝ ਨਾਲ ਅਭਿਨੇਤਰੀ ਸੋਨਮ ਬਾਜਵਾ ਮੁੱਖ ਭੂਮਿਕਾ 'ਚ ਹੈ।

Punjabi Bollywood Tadka

ਫਿਲਮ ਦਾ ਨਿਰਦੇਸ਼ਨ ਨੈਸ਼ਨਲ ਐਵਾਰਡ ਦੇ ਜੇਤੂ ਅਤੇ ਬਲਾਕਬਸਟਰ ਪੰਜਾਬੀ ਨਿਰਦੇਸ਼ਕ ਅਨੁਰਾਗ ਸਿੰਘ ਨੇ ਕੀਤਾ ਹੈ। ਦਿਲਜੀਤ ਦੋਸਾਂਝ ਅਤੇ ਸੋਨਮ ਬਾਜਵਾ ਦੀ ਫਿਲਮ 'ਸੁਪਰ ਸਿੰਘ' ਨੂੰ ਕਾਫੀ ਸ਼ਾਨਦਾਰ ਪ੍ਰਤੀਕਿਰਿਆ ਮਿਲ ਰਹੀ ਹੈ।

Punjabi Bollywood Tadka

ਫੈਨਜ਼ ਆਪਣੇ ਸਟਾਰ ਨਾਲ ਇੱਕ ਪਲ ਮਿਲਣ ਦਾ ਹਰਦਮ ਮੌਕਾ ਭਾਲਦੇ ਹਨ, ਜੇਕਰ ਆਪਣੇ ਖਾਸ ਸਟਾਰ ਦੇ ਫਿਲਮ ਦੇ ਕਿਰਦਾਰ ਜਾਂ ਫਿਲਮ ਦੀ (ਮਰਚਨਡਾਇਜ਼) ਵਸਤੂ ਮਿਲ ਜਾਵੇ ਤਾਂ ਸੋਨੇ 'ਤੇ ਸੁਹਾਗਾ।

Punjabi Bollywood Tadka

ਇਸ ਨੂੰ ਦੇਖ ਹੋਏ ਫਿਲਮ ਦੇ ਨਿਰਮਾਤਾਵਾਂ ਨੇ ਫਿਲਮ ਦੇ ਮਰਚਨਡਾਇਜ਼ ਲਾਂਚ ਕੀਤੇ ਹਨ। ਇਨ੍ਹਾਂ ਸਾਰੇ ਮਰਚਨਡਾਇਜ਼ ਨੂੰ ਫੈਨਜ਼ ਦੁਆਰਾ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka

ਇਹ ਕਹਿਣਾ ਸਹੀ ਹੋਵੇਗਾ ਕਿ ਫਿਲਮ ਨੂੰ ਲੈ ਕੇ ਲੋਕਾਂ ਦੀ ਦੀਵਾਨਗੀ ਇੰਨੀ ਹੈ ਕਿ ਫੈਨਜ਼ ਲਈ 'ਸੁਪਰ ਸਿੰਘ' ਦਾ ਇਹ ਸਪੈਸ਼ਲ ਫੈਸ਼ਨ ਲਾਈਨ ਲਾਂਚ ਕੀਤਾ ਗਿਆ ਹੈ ਅਤੇ ਫੈਨਜ਼ ਕਾਫੀ ਉਤਸ਼ਾਹਿਤ ਹਨ।

Punjabi Bollywood Tadka

ਦੱਸ ਦਈਏ 'ਸੁਪਰ ਸਿੰਘ' 16 ਜੂਨ 2016 ਨੂੰ ਵਰਲਡਵਾਈਡ ਰਿਲੀਜ਼ ਕੀਤੀ ਜਾਵੇਗੀ।


Tags: Diljit DosanjhSonam BajwaSuper SinghSuperheroMerchandise Launchਦਿਲਜੀਤ ਦੁਸਾਂਝਸੋਨਮ ਬਾਜਵਾਸੁਪਰ ਸਿੰਘਸੁਪਰਹੀਰੋ