FacebookTwitterg+Mail

ਸੁਪਰਸਟਾਰ ਦਿਲਜੀਤ ਦੁਸਾਂਝ ਦੇ ਨਾਂ ਨੂੰ ਲੈ ਕੇ ਖੁੱਲ੍ਹਿਆ ਇਹ ਰਾਜ਼

diljit dosanjh
10 June, 2017 03:56:21 PM

ਜਲੰਧਰ— ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਬਤੌਰ ਗਾਇਕ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀੳਅਤੇ ਹੁਣ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਰਹੇ ਹਨ। ਕੁਝ ਸਮੇਂ ਤੋਂ ਰਾਈਜਿੰਗ ਸਟਾਰ ਦੇ ਪ੍ਰਸਿੱਧ ਜੱਜ ਰਹੇ। ਇੰਨੇ ਘੱਟ ਸਮੇਂ 'ਚ ਜੋ ਉਨ੍ਹਾਂ ਨੇ ਪ੍ਰਸਿੱਧੀ ਹਾਸਲ ਕੀਤੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਇਹ ਟਰਬਨ ਸਵੈਗਰ ਉਸ ਮੁਕਾਮ 'ਤੇ ਹੈ, ਜੋ ਕਿ ਲੋਕਾਂ ਲਈ ਸਿਰਫ ਸੁਪਨਾ ਹੁੰਦਾ ਹੈ।

Punjabi Bollywood Tadka

ਕੁਝ ਦਿਨ ਪਹਿਲਾ ਹੀ ਦਿਲਜੀਤ ਨੂੰ ਟੈਲੀਫੋਨ ਕੰਪਨੀ ਜਿਓਨੀ ਨੇ ਇੰਡੀਆ ਦਾ ਬ੍ਰੈਂਡ ਅੰਬੈਸਡਰ ਬਣਾਇਆ। ਉਨ੍ਹਾਂ ਨੂੰ ਜਦੋ 'ਅੰਬਰਸਰੀਆ' ਲਈ ਬੈਸਟ ਐਕਟਰ ਐਵਾਰਡ ਮਿਲਿਆ ਤਾਂ ਉਨ੍ਹਾਂ ਨੇ ਇਹ ਐਵਾਰਡ ਗਾਇਕ ਤੇ ਅਦਾਕਾਰ ਐਮੀ ਵਿਰਕ ਨੂੰ ਦੇ ਕੇ ਉਸ ਸਮੇਂ ਮੌਜੂਦ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ।

Punjabi Bollywood Tadka

ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਐਮੀ ਹੀ ਇਸ ਦਾ ਸਹੀ ਹੱਕਦਾਰ ਹੈ ਸ਼ਾਇਦ ਇਸੀ ਲਈ ਇਸ ਟਰਬਵਨ ਸਵੈਗਰ ਦਾ ਨਾਂ ਦਿਲਜੀਤ ਹੈ, ਜੋ ਲੋਕਾਂ ਦੇ 'ਦਿਲ' ਜਿੱਤ ਲੈਂਦਾ ਹੈ।

Punjabi Bollywood Tadka

ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਲਰਜ਼ ਚੈਨਲ ਦੇ ਹੋਏ ਗੋਲਡਨ ਪੈਟਲ ਐਵਾਰਡ 'ਚ ਦਿਲਜੀਤ ਨੇ ਇਸ ਸਾਲ ਦਾ ਸਟਾਇਲ ਆਈਕਾਨ ਐਵਾਰਡ ਜਿੱਥੇ ਆਪਣੇ ਨਾਂ ਕੀਤਾ ਉਥੇ ਹੀ ਉਨ੍ਹਾਂ ਨੇ ਟੀ. ਵੀ. ਦੀ ਮਸ਼ਹੂਰ ਅਦਾਕਾਰਾ ਨਾਲ ਪੁਰਾਣੇ ਗਾਣਿਆ 'ਤੇ ਡਾਂਸ ਵੀ ਕੀਤਾ ਸੀ, ਜਿਸ 'ਚ ਰੂਬੀ ਦਿਲਾਕ ਜੋ ਕਿ 'ਸ਼ਕਤੀ' ਸੀਰੀਅਲ ਦੀ ਸਟਾਰ ਅਦਾਕਾਰਾ ਹੈ, 'ਉਡਾਨ' ਦੀ ਮੀਰਾ, 'ਕਸਮ' ਦੀ ਕ੍ਰਤੀਕਾ, 'ਨਾਗਿਨ' ਦੀ ਫੇਮ ਮੌਨੀ ਰਾਏ, 'ਸ਼੍ਰੀਨਗਾਰ' ਦੀ ਫੇਮ ਸੰਗੀਤਾ ਅਤੇ ਅੰਕੀਤਾ ਸ਼ਾਮਿਲ ਸਨ। ਇਸ 'ਚ ਪੰਜਾਬੀ ਸੁਪਰਸਟਾਰ ਅਤੇ ਰਾਈਜਿੰਗ ਸਟਾਰ ਦੀ ਦਿਲਜੀਤ ਦੀ ਸ਼ਾਨਦਾਰ ਐਂਟਰੀ ਹੋਈ ਸੀ।

Punjabi Bollywood Tadka

ਬਾਲੀਵੁੱਡ 'ਚ ਸ਼ਾਨਦਾਰ ਐਂਟਰੀ ਕੀਤੀ ਸੀ ਦਿਲਜੀਤ ਦੋਸਾਂਝ ਨੇ 'ਉੜਦਾ ਪੰਜਾਬ' ਦੇ ਨਾਲ ਅਤੇ ਇਸ ਫਿਲਮ ਲਈ ਉਨ੍ਹਾਂ ਨੂੰ ਐਵਾਰਡ ਵੀ ਮਿਲਿਆ ਸੀ। ਇਸ ਤੋਂ ਬਾਅਦ ਅਨੁਸ਼ਕਾ ਸ਼ਰਮਾ ਦੀ ਫਿਲੌਰੀ 'ਚ ਨਜ਼ਰ ਆਏ ਸਨ।


Tags: Diljit Dosanjh Amy Virk Amberia Golden Petal Awardਦਿਲਜੀਤ ਦੋਸਾਂਝਐਮੀ ਵਿਰਕ