FacebookTwitterg+Mail

ਕਿਤਾਬਾਂ ਪੜ੍ਹਨ ਦੀ ਬਜਾਏ ਲੋਕਾਂ ਨੂੰ ਪੜ੍ਹਨਾ ਪਸੰਦ ਕਰਦੇ ਹਨ ਦਿਲਜੀਤ ਦੁਸਾਂਝ

diljit dosanjh
10 June, 2017 08:25:30 PM

ਮੁੰਬਈ— ਪੰਜਾਬੀ ਅਭਿਨੇਤਾ ਤੇ ਗਾਇਕ ਦਿਲਜੀਤ ਦੁਸਾਂਝ ਦਾ ਕਹਿਣਾ ਹੈ ਕਿ ਉਹ ਸੁਭਾਵਕ ਤੌਰ 'ਤੇ ਲੋਕਾਂ ਤੇ ਚੀਜ਼ਾਂ 'ਤੇ ਬਾਰੀਕੀ ਨਾਲ ਨਜ਼ਰ ਰੱਖਣ ਵਾਲੇ ਵਿਅਕਤੀ ਹਨ ਤੇ ਆਪਣੇ ਖਾਲੀ ਸਮੇਂ 'ਚ ਉਹ ਕਿਤਾਬਾਂ ਦੀ ਜਗ੍ਹਾ ਲੋਕਾਂ ਨੂੰ ਪੜ੍ਹਨਾ ਤੇ ਸਮਝਣਾ ਪਸੰਦ ਕਰਦੇ ਹਨ। ਦਿਲਜੀਤ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨਾਲ ਗੱਲਬਾਤ ਕਰਨਾ ਪਸੰਦ ਹੈ।
ਦਿਲਜੀਤ ਆਪਣੀ ਅਗਾਮੀ ਪੰਜਾਬੀ ਸੁਪਰਹੀਰੋ ਵਾਲੀ ਫਿਲਮ 'ਸੁਪਰ ਸਿੰਘ' ਨੂੰ ਲੈ ਕੇ ਉਤਸ਼ਾਹਿਤ ਹਨ।
ਦਿਲਜੀਤ ਕੋਲੋਂ ਜਦੋਂ ਪੁੱਛਿਆ ਗਿਆ ਕਿ ਲੋਕਾਂ ਨਾਲ ਜੁੜੇ ਰਹਿਣ ਲਈ ਉਹ ਕਿਵੇਂ ਸਮਾਂ ਕੱਢਦੇ ਹਨ ਤਾਂ ਉਨ੍ਹਾਂ ਕਿਹਾ, 'ਲਾਈਵ ਸ਼ੋਅ, ਸ਼ਾਪਿੰਗ ਤੇ ਜਿਮ 'ਚ ਮਿਲਦਾ ਹਾਂ, ਮੈਨੂੰ ਕਿਤਾਬਾਂ ਪੜ੍ਹਨ ਦੀ ਬਜਾਏ ਲੋਕਾਂ ਨੂੰ ਪੜ੍ਹਨਾ ਪਸੰਦ ਹੈ। ਹਰੇਕ ਵਿਅਕਤੀ ਦੀ ਇਕ ਕਹਾਣੀ ਹੁੰਦੀ ਹੈ, ਜੋ ਉਸ ਦੇ ਵਿਅਕਤੀਤਵ, ਰਾਏ, ਮਾਨਸਿਕਤਾ ਤੇ ਭਾਸ਼ਾ ਨਾਲ ਬਣਦੀ ਹੈ।'
ਫਿਲਮ 'ਸੁਪਰ ਸਿੰਘ' ਬਾਰੇ ਦਿਲਜੀਤ ਨੇ ਕਿਹਾ, '2012 'ਚ ਜਦੋਂ ਮੇਰੀ ਫਿਲਮ 'ਜੱਟ ਐਂਟ ਜੁਲੀਅਟ' ਰਿਲੀਜ਼ ਹੋਈ ਸੀ ਤਾਂ ਕੁਝ ਲੋਕਾਂ ਨੇ ਮੇਰੇ ਚਿਹਰੇ ਨੂੰ ਸੁਪਰਹੀਰੋ ਦੀ ਤਸਵੀਰ ਨਾਲ ਜੋੜ ਕੇ ਟਰੋਲ ਕੀਤਾ ਸੀ। ਉਸ ਸਮੇਂ ਮੈਂ ਆਪਣੇ ਆਪ ਨੂੰ ਕਿਹਾ ਸੀ ਕਿ ਹੁਣ ਇਸ ਤਰ੍ਹਾਂ ਦਾ ਟਰੋਲ ਨਹੀਂ ਹੋਵੇਗਾ। ਅਸੀਂ ਪੰਜਾਬੀ ਸੁਪਰਹੀਰੋ ਫਿਲਮ ਬਣਾਵਾਂਗੇ ਤੇ ਦੇਖੋ 'ਸੁਪਰ ਸਿੰਘ' ਆਪਣੇ ਅੰਡਰਵੀਅਰ ਨੂੰ ਬਾਹਰ ਨਹੀਂ ਪਹਿਨਦਾ। ਇਹ ਸਾਡਾ ਦੇਸੀ ਸੁਪਰਹੀਰੋ ਹੈ।'
'ਸੁਪਰ ਸਿੰਘ' 'ਚ ਦਿਲਜੀਤ ਦੁਸਾਂਝ ਨਾਲ ਸੋਨਮ ਬਾਜਵਾ ਮੁੱਖ ਭੂਮਿਕਾ ਨਿਭਾਅ ਰਹੀ ਹੈ। ਫਿਲਮ 16 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਅਨੁਰਾਗ ਸਿੰਘ ਵਲੋਂ ਕੀਤਾ ਗਿਆ ਹੈ।


Tags: Diljit Dosanjh Super Singh Sonam Bajwa ਦਿਲਜੀਤ ਦੁਸਾਂਝ ਸੋਨਮ ਬਾਜਵਾ ਸੁਪਰ ਸਿੰਘ