FacebookTwitterg+Mail

ਇਕ ਸਿੰਘ ਕਿਵੇਂ ਬਣਿਆ 'ਸੁਪਰ ਸਿੰਘ', ਜਾਣੋ ਪੂਰੀ ਕਹਾਣੀ

diljit dosanjh
11 June, 2017 03:21:53 PM

ਜਲੰਧਰ— ਪੰਜਾਬੀ ਮਸ਼ਹੂਰ ਅਭਿਨੇਤਾ ਦਿਲਜੀਤ ਦੋਸਾਂਝ ਨੇ ਪੰਜਾਬੀ ਸਿਨੇਮਾਂ 'ਚ ਖੂਬ ਨਾਂ ਕਮਾਇਆ ਹੈ। ਹੁਣ ਦਲਜੀਤ ਦੋਸਾਂਝ ਦੀ ਨਵੀਂ ਪੰਜਾਬੀ ਫਿਲਮ 'ਸੁਪਰ ਸਿੰਘ' 16 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Punjabi Bollywood Tadka

ਇਹ ਪਹਿਲੀ ਪੰਜਾਬੀ ਸੁਪਰਹੀਰੋ ਫਿਲਮ ਹੈ ਤੇ ਸੁਪਰ ਸਿੰਘ ਪਹਿਲਾ ਪੰਜਾਬੀ ਸੂਪਰਹੀਰੋ। ਦਿਲਜੀਤ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੀ ਫਿਲਮ ਬਣਾਉਣਾ ਚਾਹੁੰਦੇ ਸੀ ਪਰ ਇਹ ਆਇਡੀਆ ਉਨ੍ਹਾਂ ਨੂੰ ਕਿੱਥੋਂ ਮਿਲਿਆ ਸੀ, ਉਨ੍ਹਾਂ ਨੇ ਇਸ ਦਾ ਖੁਲਾਸਾ ਕੀਤਾ ਹੈ।

Punjabi Bollywood Tadka

ਦਿਲਜੀਤ ਦੋਸਾਂਝ ਨੇ ਕਿਹਾ ਕਿ ਜਦੋਂ ਮੇਰੀ ਫਿਲਮ 'ਜੱਟ ਐਂਡ ਜੂਲੀਅਟ' ਆਈ ਸੀ ਤਾਂ ਕਿਸੇ ਨੇ ਸੋਸ਼ਲ ਮੀਡੀਆ 'ਤੇ ਸੂਪਰਮੈਨ ਦੀ ਤਸਵੀਰ 'ਤੇ ਮੇਰੀ ਤਸਵੀਰ ਲਗਾ ਦਿੱਤੀ ਸੀ। ਉਸ ਸਮੇਂ ਬਹੁਤ ਮਖੌਲ ਉੱਡਿਆ ਸੀ ਪਰ ਫਿਰ ਮੈਂ ਸੋਚਿਆ ਕਿ ਇਸ ਨੂੰ ਸੱਚ ਕੀਤਾ ਜਾਵੇ।

Punjabi Bollywood Tadka

ਇਸ ਦੇ ਨਾਲ ਹੀ ਇਹ ਸੁਪਰਹੀਰੋ ਹੋਰਾਂ ਤੋਂ ਵੱਖ ਹੈ ਕਿਉਂਕਿ ਇਹ ਅੰਡਰਵੀਅਰ ਕੱਪੜਿਆਂ ਦੇ 'ਤੇ ਨਹੀਂ ਪਾਉਂਦਾ।

Punjabi Bollywood Tadka

ਦਿਲਜੀਤ ਦੋਸਾਂਝ ਦੀ ਇਸ ਫਿਲਮ 'ਚ ਅਦਾਕਾਰਾ ਸੋਨਮ ਬਾਜਵਾ ਉਨ੍ਹਾਂ ਦਾ ਸਾਥ ਦੇ ਰਹੀ ਹੈ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਨੇ ਕੀਤਾ ਹੈ।


Tags: Diljit DosanjhSuper SinghSonam Bajwaਦਿਲਜੀਤ ਦੁਸਾਂਝ ਸੋਨਮ ਬਾਜਵਾਸੁਪਰ ਸਿੰਘ