FacebookTwitterg+Mail

ਕਦੇ ਵੀ ਕਿਸੇ ਕੀਮਤ 'ਤੇ ਆਪਣਾ ਅਕਸ ਨਹੀਂ ਬਦਲਾਂਗਾ : ਦਿਲਜੀਤ ਦੁਸਾਂਝ

diljit dosanjh
11 June, 2017 04:05:43 PM

ਜਲੰਧਰ— ਪਿਛਲੇ ਸਾਲ ਜਦ 'ਉੜਤਾ ਪੰਜਾਬ' ਰਿਲੀਜ਼ ਹੋਈ ਸੀ ਤਾਂ ਲੋਕਾਂ ਨੂੰ ਲੱਗ ਰਿਹਾ ਸੀ ਕਿ ਕਰੀਨਾ ਕਪੂਰ, ਸ਼ਾਹਿਦ ਕਪੂਰ ਅਤੇ ਆਲੀਆ ਭੱਟ ਇਸ ਫਿਲਮ ਨੂੰ ਲੈ ਕੇ ਚਰਚਾ 'ਚ ਰਹਿਣਗੇ ਪਰ ਦਿਲਜੀਤ ਦੋਸਾਂਝ ਨੇ ਸਭ ਨੂੰ ਅਪਣੀ ਜ਼ਬਰਦਸਤ ਪ੍ਰਫੋਰਮੈਨਸ ਨਾਲ ਹੈਰਾਨ ਕਰ ਦਿੱਤਾ ਤੇ ਬੱਲੀਵੁਡ 'ਚ ਬੇਹੱਦ ਸ਼ਾਨਦਾਰ ਐਂਟਰੀ ਕੀਤੀ। ਦਿਲਜੀਤ ਨੇ ਹਾਲੇ ਸਿਰਫ ਬਾਲੀਵੁਡ ਦੀ ਦੋ ਫਿਲਮਾਂ ਕੀਤੀਆਂ ਹਨ ਪਰ ਉਹ ਆਪਣੇ ਦਮ ਤੇ ਇੰਟਰਨੈਸ਼ਨਲ ਸਟਾਰ ਬਣ ਚੁੱਕੇ ਹਨ।

Punjabi Bollywood Tadka

ਦੋ ਪੰਜਾਬੀ ਕਲਾਕਾਰਾਂ 'ਚ ਦਿਲਜੀਤ ਇਕ ਇਹੋ ਜਿਹੇ ਕਲਾਕਾਰ ਹਨ, ਜਿਨ੍ਹਾਂ ਦੇ Webley Arena 'ਚ ਹੋਏ ਸਮਾਰੋਹ ਦੀ ਸਾਰੀ ਟਿਕਟਾਂ ਹੱਥੋਂ ਹੱਥ ਵਿਕ ਗਈਆਂ।'ਗੁੱਚੀ ਤੇ ਪਰਾਡਾ' ਨੂੰ FLAUNT ਕਰਨ ਵਾਲੇ ਦਿਲਜੀਤ ਇਕ ਸਾਧਾਰਣ, ਨਿੱਘੇ ਅਤੇ ਸਾਰਿਆਂ ਦਾ ਸਵਾਗਤ ਕਰਨ ਵਾਲੇ ਕਲਾਕਾਰ ਹਨ। ਪੰਜਾਬ ਦੀ ਸਰਦਾਰੀ ਨੂੰ ਬਾਲੀਵੁੱਡ ਵਿਚ ਵੀ ਕਾਇਮ ਰੱਖਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਦੇ ਵੀ ਕਿਸੇ ਕੀਮਤ ਤੇ ਆਪਣੇ ਇਸ ਅਕਸ ਨੂੰ ਨਹੀਂ ਬਦਲ ਸਕਦੇ, ਕਿਉਂ ਕਿ ਪੱਗ ਸਿੱਖਾਂ ਦੀ ਸ਼ਾਨ ਹੈ ਤੇ ਇਹੀ ਉਨ੍ਹਾਂ ਦੀ ਪਛਾਣ ਵੀ ਹੈ ।

Punjabi Bollywood Tadka


ਦਿਲਜੀਤ ਦਾ ਕਹਿਣਾ ਹੈ ਕਿ ਉਹਨਾਂ ਦੇ ਫੈਨਸ ਉਨ੍ਹਾਂ ਦੀ ਜ਼ਿੰਦਗੀ 'ਚ ਸਪੈਸ਼ਲ ਜਗ੍ਹਾ ਰਖਦੇ ਹਨ ਭਾਵੇਂ ਉਹ ਟਵੀਟਰ ਤੇ ਹੋਣ, ਇੰਸਟਾਗ੍ਰਾਮ ਤੇ ਜਾਂ ਫੇਸਬੁਕ ਤੇ ਉਨ੍ਹਾਂ ਦੇ ਫੈਨਸ ਵਲੋਂ ਹਰ ਸਮੇਂ ਸੁਪੋਰਟ ਕੀਤਾ ਗਿਆ।ਕਈ ਵਾਰ ਉਰੋ ਦਿਲਜੀਤ ਲਈ ਲੜੇ ਵੀ ਤੇ ਖੜ੍ਹੇ ਵੀ ਤੇ ਹੁਣ ਟਰਬਨੈਟਰ ਦਿਲਜੀਤ ਦਾ ਜਾਦੂ ਪੂਰੇ ਦੇਸ਼ 'ਚ ਬੋਲ ਰਿਹਾ ਹੈ।

Punjabi Bollywood Tadka

ਹਰ ਵੇਲੇ ਖੁਸ਼ ਰਹਿਣ ਵਾਲੇ ਦਿਲਜੀਤ ਦਾ ਕਹਿਣਾ ਹੈ ਕਿ ਜਲਦ ਹੀ Avengers, Fast & Furious ਅਤੇ ਹੋਰ ਹਾਲੀਵੁਡ ਫਿਲਮਾਂ 'ਚ ਪੰਜਾਬੀਆਂ ਦੀ ਜਰੂਰਤ ਪਏਗੀ ਤੇ ਉਹ ਤਿਆਰ ਹਨ ਜਦ ਵੀ ਜਰੂਰਤ ਪਏ।ਦਿਲਜੀਤ ਦੇ ਫੈਨਸ ਵੀ ਪੱਗ ਦਾ ਸਵੈਗ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ ਪਰ ਫਿਲੌਰੀ ਹਾਲੇ ਰਿਲੀਜ਼ ਹੋਣ ਵਾਲੀ ਹੈ।


Tags: Diljit DosanjhSuper SinghInstagramਦਿਲਜੀਤ ਦੁਸਾਂਝਸੁਪਰ ਸਿੰਘਇੰਸਟਾਗ੍ਰਾਮ