FacebookTwitterg+Mail

ਸਟਾਰਡਮ ਨੂੰ ਕਦੇ ਵੀ ਆਪਣੇ ਆਪ 'ਤੇ ਹਾਵੀ ਨਹੀਂ ਹੋਣ ਦੇਣਾ ਚਾਹੀਦਾ : ਸੁਪਰ ਹੀਰੋ ਦਿਲਜੀਤ ਦੋਸਾਂਝ

diljit dosanjh
12 June, 2017 11:00:23 AM

ਜਲੰਧਰ— ਪੰਜਾਬੀ ਅਤੇ ਬਾਲੀਵੁੱਡ ਮਸ਼ਹੂਰ ਅਭਿਨੇਤਾ ਦਿਲਜੀਤ ਦੋਸਾਂਝ ਦਾ ਮੰਨਣਾ ਹੈ ਕਿ, ਪੰਜਾਬੀ ਫਿਲਮਾਂ 'ਚ ਗਾਇਕ ਤੋਂ ਲੈ ਕੇ ਅਭਿਨੇਤਾ ਅਤੇ ਫਿਰ ਹਿੰਦੀ ਫਿਲਮਾਂ 'ਚ ਜਗ੍ਹਾ ਬਣਾਉਣ ਤੱਕ ਉਨ੍ਹਾਂ ਦੇ ਸ਼ੈਬਿਜ ਦੇ ਅਨੁਭਵ ਨੇ ਉਨ੍ਹਾਂ ਨੂੰ ਸਿਖਾਇਆ ਹੈ ਕਿ ਲੋਕਾਂ ਨੂੰ ਸਫਲਤਾ ਆਪਣੇ ਆਪ 'ਤੇ ਹਾਵੀ ਹੋਣ ਨਹੀਂ ਦੇਣੀ ਚਾਹੀਦੀ। ਦਿਲਜੀਤ ਦੋਸਾਂਝ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੀ ਵਾਸਤਵਿਕ ਪਛਾਣ ਨਹੀਂ ਭੁੱਲਣੀ ਚਾਹੀਦੀ ਅਤੇ ਸਟਾਰਡਮ ਆਪਣੇ 'ਤੇ ਕਦੇ ਵੀ ਭਾਰੀ ਨਹੀਂ ਹੋਣ ਦੇਣਾ ਚਾਹੀਦਾ।

Punjabi Bollywood Tadka

ਉਨ੍ਹਾਂ ਨੇ ਕਿਹਾ, ''ਜੇਕਰ ਤੁਸੀਂ ਰੋਜ਼ਾਨਾ ਆਪਣੇ ਆਪ ਨੂੰ ਯਾਦ ਕਰਾਓਗੇ ਕਿ ਤੁਸੀਂ ਕਿਥੋਂ ਆਏ ਹੋ, ਤੁਸੀਂ ਅਸਲ 'ਚ ਹੈ ਕੌਣ, ਭੱਵਿਖ 'ਚ ਕੀ ਹੋਵੇਗਾ ਅਤੇ ਤੁਸੀਂ ਅਸਲ 'ਚ ਕਿਥੇ ਖੜ੍ਹੇ ਹੁੰਦੇ ਹੋ ਤਾਂ ਉਸ ਸਮੇਂ ਤੁਸੀਂ ਪਾਗਲ ਹੋ ਜਾਓਗੇ। ਪਹਿਲਾ ਵੀ ਬਹੁਤ ਸਾਰੇ ਲੋਕਾਂ ਨੇ ਸਟਾਰਡਮ ਦਾ ਅਨੁਭਵ ਕੀਤਾ ਹੈ, ਤੁਸੀਂ ਪਹਿਲੇ ਜਾਂ ਆਖਿਰੀ ਨਹੀਂ ਹੋ।''

Punjabi Bollywood Tadka
ਦਿਲਜੀਤ ਦੋਸਾਂਝ ਨੇ ਕਿਹਾ, ''ਜਦੋਂ ਸਟਾਰਡਮ ਤੁਹਾਡੇ 'ਤੇ ਭਾਰੀ ਜਾਂ ਹਾਵੀ ਹੋ ਜਾਂਦਾ ਹੈ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਦਾ। ਲੋਕ ਇਹ ਦੇਖ ਸਕਦੇ ਹਨ ਪਰ ਤੁਹਾਨੂੰ ਨਜ਼ਰ ਨਹੀਂ ਆਵੇਗਾ, ਇਹੀ ਜ਼ਿੰਦਗੀ ਦਾ ਮੁਸ਼ਕਿਲ ਹਿੱਸਾ ਹੈ।'' ਦੱਸ ਦਈਏ ਕਿ ਹੁਣ ਦਿਲਜੀਤ ਦੋਸਾਂਝ ਆਪਣੀ ਨਵੀਂ ਫਿਲਮ 'ਸੁਪਰ ਸਿੰਘ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਦਿਲਜੀਤ ਇੱਕ ਸੁਪਰਹੀਰੋ ਦਾ ਕਿਰਦਾਰ ਨਿਭਾਅ ਰਿਹਾ ਹੈ ਅਤੇ ਇਨ੍ਹਾਂ ਨਾਲ ਪੰਜਾਬੀ ਇੰਡਸਟਰੀ ਨੂੰ ਚਾਰ ਚੰਨ ਲਾਉਣ ਵਾਲੀ ਅਭਿਨੇਤਰੀ ਸੋਨਮ ਬਾਜਵਾ ਫਿਲਮ 'ਚ ਮੁੱਖ ਭੂਮਿਕਾ 'ਚ ਹੈ। ਇਸ ਫਿਲਮ ਦਾ ਨਿਰਮਾਤਾ ਏਕਤਾ ਕਪੂਰ ਹੈ। 'ਸੁਪਰ ਸਿੰਘ' 16 ਜੂਨ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Pollywood CelebrityDiljit DosanjhStardomSuper SinghSuper Heroਦਿਲਜੀਤ ਦੋਸਾਂਝਸਟਾਰਡਮਸੁਪਰ ਸਿੰਘ ਸੁਪਰ ਹੀਰੋ