FacebookTwitterg+Mail

'Glorious Gallan' ਗੀਤ ਦੀ ਮੇਕਿੰਗ ਵੀਡੀਓ 'ਚ ਦੇਖੋ 'ਸੁਪਰ ਹੀਰੋ' ਦਾ ਵੱਖਰਾ ਅੰਦਾਜ਼

diljit dosanjh
14 June, 2017 03:58:13 PM

ਜਲੰਧਰ— ਸੁਪਰਸਟਾਰ ਦਿਲਜੀਤ ਦੋਸਾਂਝ ਜਲਦ ਹੀ ਆਪਣੀ ਨਵੀਂ ਫਿਲਮ 'ਸੁਪਰ ਸਿੰਘ' ਨਾਲ ਵੱਡੇ ਪਰਦੇ 'ਤੇ ਦਸਤਕ ਦੇਣ ਨੂੰ ਪੂਰੀ ਤਰ੍ਹਾਂ ਤਿਆਰ ਹੈ। ਕੁਝ ਦਿਨ ਪਹਿਲਾ ਹੀ ਉਨ੍ਹਾਂ ਦੀ ਫਿਲਮ 'ਸੁਪਰ ਸਿੰਘ' ਦਾ ਇੱਕ ਗੀਤ 'Glorious Gallan' ਯੂ-ਟਿਊਬ 'ਤੇ ਰਿਲੀਜ਼ ਹੋਇਆ ਹੈ। ਹਾਲ ਹੀ 'ਚ ਇਸ ਗੀਤ ਦੀ ਮੇਕਿੰਗ ਵੀਡੀਓ ਸਾਹਮਣੇ ਆਈ ਹੈ।

Punjabi Bollywood Tadka

ਇਸ ਵੀਡੀਓ 'ਚ ਦਿਖਾਇਆ ਗਿਆ ਹੈ ਕਿ ਕਿਸ ਅਲੈਗਜ਼ੈਂਡਰਾ ਬੈਂਡਿਆਨ, ਦਿਲਜੀਤ ਦੋਸਾਂਝ, ਪਵਨ ਗਿੱਲ ਅਤੇ ਅਨੁਰਾਗ ਗਿੱਲ ਨੇ ਆਪਣੇ ਅਨੁਭਵ ਨੂੰ ਸ਼ੇਅਰ ਕੀਤਾ ਹੈ।

Punjabi Bollywood Tadka

ਐਲਕਜੇਂਡਰਾ ਨੇ ਇਸ ਗੀਤ ਨੂੰ ਕਾਫੀ ਰੋਮਾਂਚਿਕ ਗੀਤ ਦੱਸਿਆ ਹੈ। ਦਿਲਜੀਤ ਦਾ ਵੀ ਕਹਿਣਾ ਹੈ ਕਿ ਇਸ ਗੀਤ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਨੇ ਐਲਕਜੇਂਡਰਾ ਨਾਲ ਕਾਫੀ ਮਸਤੀ ਕੀਤੀ।


'' ਗੀਤ ਨੂੰ ਲੋਕੀ ਖੂਬ ਪਸੰਦ ਕਰ ਰਹੇ ਹਨ। ਇਸ ਗੀਤ ਨੂੰ ਕਲਮਬੱਧ ਰਣਬੀਰ ਸਿੰਘ ਨੇ ਕੀਤਾ ਹੈ ਅਤੇ ਸੰਗੀਤ ਜਤਿੰਦਰ ਸ਼ਾਹ ਦਾ ਹੈ। ਦੱਸ ਦਈਏ ਕਿ ਇਸ ਗੀਤ ਨੂੰ ਆਵਾਜ਼ ਫਿਲਮ ਦੇ ਮੁੱਖ ਅਦਾਕਾਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਦਿੱਤੀ ਹੈ। ਫਿਲਮ 'ਉੜਤਾ ਪੰਜਾਬ' ਤੋਂ ਬਾਅਦ ਦਿਲਜੀਤ ਦੋਸਾਂਝ ਦੀ ਏਕਤਾ ਕਪੂਰ ਨਾਲ ਇਹ ਦੂਸਰੀ ਫਿਲਮ ਹੈ।

Punjabi Bollywood Tadka

ਫਿਲਮ 'ਉੜਤਾ ਪੰਜਾਬ' ਏਕਤਾ ਕਪੂਰ ਵਲੋਂ ਪ੍ਰੋਡਿਊਸ ਕੀਤੀ ਗਈ ਸੀ। ਫਿਲਮ 'ਸੁਪਰ ਸਿੰਘ' ਏਕਤਾ ਕਪੂਰ ਦੀ ਪਹਿਲੀ ਪੰਜਾਬੀ ਫਿਲਮ ਹੈ।

Punjabi Bollywood Tadka

ਇਸ ਫਿਲਮ ਦਾ ਕੰਮ ਵੱਡੀਆ ਤਕਨੀਕਾਂ ਨਾਲ ਹੋਇਆ ਹੈ। ਪੰਜਾਬੀਆਂ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਸੁਪਰਸਟਾਰ ਦਿਲਜੀਤ ਦੋਸਾਂਝ ਪੰਜਾਬੀ ਮਾਂ ਬੋਲੀ ਨੂੰ ਹੋਰ ਉੱਚਾਈਆ 'ਤੇ ਲੈ ਕੇ ਜਾ ਰਹੇ ਹਨ।


Tags: Glorious GallanMakingSuper SinghDiljit DosanjhSonam BajwaJatinder Shahਦਿਲਜੀਤ ਦੋਸਾਂਝਸੁਪਰ ਸਿੰਘ