FacebookTwitterg+Mail

...ਕੀ ਆਪਣੀਆਂ ਪੁਰਾਣੀਆਂ ਫਿਲਮਾਂ ਵਾਂਗ ਦਿਲਜੀਤ ਦੀ 'ਸੁਪਰ ਸਿੰਘ' ਵੀ ਸਿਰਜੇਗੀ ਨਵਾਂ ਇਤਿਹਾਸ

diljit dosanjh
15 June, 2017 05:15:38 PM

ਜਲੰਧਰ— ਪਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਦੇ ਮੰਨੇ-ਪ੍ਰੰਮਨੇ ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਦੀ ਅਗਾਮੀ ਫਿਲਮ 'ਸੁਪਰ ਸਿੰਘ' ਕੱਲ ਥੀਏਟਰਾਂ 'ਚ ਜਲਵੇ ਬਿਖੇਰਦੀ ਨਜ਼ਰ ਆਵੇਗੀ। ਇਹ ਫਿਲਮ ਦੇਸ਼ ਤੋਂ ਇਲਾਵਾ ਪੁਰੀ ਦੁਨੀਆ ਭਰ 'ਤੇ ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ''ਚ ਦਿਲਜੀਤ ਨਾਲ ਸੋਨਮ ਬਾਜਵਾ ਵੀ ਸ਼ਾਨਦਾਰ ਅਦਾਇਗੀ ਦੇਖਣ ਨੂੰ ਮਿਲੇਗੀ। ਇਸ ਫਿਲਮ ਦੇ ਗੀਤ ਤਾਂ ਪਹਿਲਾਂ ਕਾਫੀ ਫੇਮਸ ਹੋ ਚੁੱਕੇ ਹਨ। ਲੋਕ ਇਨ੍ਹਾਂ ਗੀਤਾਂ ਦਾ ਕਾਫੀ ਆਨੰਦ ਮਾਣ ਚੁੱਕੇ ਹਨ। ਇਸ ਤੋਂ ਪਹਿਲਾਂ ਦਿਲਜੀਤ ਨੇ ਇਕ ਇੰਟਰਵਿਊ 'ਚ 4 ਸਾਲ ਪਹਿਲੇ ਦੀ ਗੱਲ ਦੱਸਦੇ ਹੋਏ ਕਿਹਾ ਸੀ, ''4 ਸਾਲ ਪਹਿਲਾਂ ਕਿਸੇ ਨੇ ਮੇਰਾ ਚਿਹਰੇ ਨੂੰ ਸਪਾਈਡਰ ਮੈਨ ਨਾਲ ਮਖੌਲ ਕਰਦਿਆਂ ਜੋੜ ਦਿੱਤਾ ਸੀ, ਜੋ ਕਿ ਵਾਇਰਲ ਹੋ ਗਿਆ ਸੀ। ਜਦਕਿ ਇਹ ਸਿਰਫ ਇਕ ਮਖੌਲ ਸੀ ਪਰ ਮੈਂ ਪੱਗ 'ਚ ਸੁਪਰਹੀਰੋ ਦਾ ਕਿਰਦਾਰ ਗੰਭੀਰਤ ਨਾਲ ਲਿਆ ਸੀ।
ਜ਼ਿਕਰਯੋਗ ਹੈ ਕਿ ਦਿਲਜੀਤ ਦੀ ਆਉਣ ਫਿਲਮ 'ਸੁਪਰ ਸਿੰਘ' 16 ਜੂਨ ਨੂੰ ਰਿਲੀਜ਼ ਹੋਣ ਵਾਲੀ ਹੈ, ਜਿਸ 'ਚ ਉਨ੍ਹਾਂ ਨਾਲ ਸੋਨਮ ਬਾਜਵਾ ਮੁੱਖ ਕਿਰਦਾਰ 'ਚ ਨਜ਼ਰ ਆਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਦਿਲਜੀਤ ਦੁਸਾਂਝ ਆਉਣ ਵਾਲੀ ਸੁਪਰ ਹੀਰੋ ਫਿਲਮ 'ਸੁਪਰ ਸਿੰਘ' ਰਿਲੀਜ਼ ਹੋਣ ਲਈ ਤਿਆਰ ਹੈ ਪਰ ਉਨ੍ਹਾਂ ਦੱਸਿਆ ਕਿ ਇਸ ਫਿਲਮ ਲਈ ਨਿਰਮਾਤਾ ਨੂੰ ਲੱਭਣਾ ਕਾਫੀ ਔਖਾ ਸੀ। ਇਹ ਪਹਿਲੀ ਪੰਜਾਬੀ ਸੁਪਰ ਹੀਰੋ ਫਿਲਮ ਹੈ, ਜਿਸ 'ਚ ਚੌਥੀ ਵਾਰ ਨਿਰਦੇਸ਼ਕ ਅਨੁਰਾਗ ਸਿੰਘ ਅਤੇ ਦਿਲਜੀਤ ਦੀ ਕੈਮਿਸਟਰੀ ਦੇਖਣ ਨੂੰ ਮਿਲੇਗੀ। ਇਸ ਜੋੜੀ ਨੇ ਪੰਜਾਬੀ ਸਿਨੇਮਾ ਨੂੰ 'ਜੱਟ ਐਂਡ ਜੂਲੀਅਟ ਸੀਰੀਜ਼' ਅਤੇ 'ਪੰਜਾਬ 1984' ਵਰਗੀਆਂ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ ਪਰ ਇੱਥੇ ਤੁਹਾਨੂੰ ਇਹ ਜਾਣ ਕੇ ਕਾਫੀ ਹੈਰਾਨੀ ਹੋਵੇਗੀ ਕਿ ਇਨ੍ਹਾਂ ਦੋਹਾਂ ਨੂੰ ਆਪਣੀ ਇਸ ਚੌਥੀ ਫਿਲਮ ਦੇ ਨਿਰਮਾਤਾ ਦੀ ਖੋਜ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ।

Punjabi Bollywood Tadka
ਦਿਲਜੀਤ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਅਸੀਂ ਇਸ ਫਿਲਮ ਦੀ ਯੋਜਨਾ ਪਿਛਲੇ 5 ਸਾਲਾਂ ਤੋਂ ਬਣਾ ਰਹੇ ਹਨ ਪਰ ਇਸ ਫਿਲਮ ਦਾ ਬਜ਼ਟ ਕਾਫੀ ਸੀ ਅਤੇ ਸਾਨੂੰ ਅਜਿਹਾ ਨਿਰਮਾਤਾ ਨਹੀਂ ਲੱਭ ਰਿਹਾ ਸੀ, ਜੋ ਇਸ ਫਿਲਮ 'ਤੇ ਪੈਸੇ ਇਨਵੈਸਟ ਕਰ ਸਕੇ। ਅਸੀਂ ਡੇਢ ਸਾਲ ਤੱਕ ਇਸ ਫਿਲਮ ਲਈ ਨਿਰਮਾਤਾ ਦੀ ਤਲਾਸ਼ ਕਰਦੇ ਰਹੇ ਪਰ ਕੋਈ ਫਾਇਦਾ ਨਾ ਹੋਇਆ। ਪਰ ਮੈਂ ਧੰਨਵਾਦ ਕਰਦਾ ਹਾਂ ਬਾਲਾਜੀ ਮੋਸ਼ਨ ਪਿਕਚਰਜ਼ ਦਾ ਜਿਨ੍ਹਾਂ ਨੇ ਇਸ ਫਿਲਮ ਦੀ ਜਿੰਮੇਦਾਰੀ ਚੁੱਕੀ।ਜਾਣਕਾਰੀ ਮੁਤਾਬਕ ਇਹ ਫਿਲਮ ਇਕ ਪੇਂਡੂ ਮੁੰਡੇ ਦੀ ਕਹਾਣੀ ਹੈ, ਜੋ ਪੰਜਾਬ ਤੋਂ ਹੈ ਅਤੇ ਕਨੇਡਾ 'ਚ ਰਹਿੰਦਾ ਹੈ ਅਤੇ ਅਚਾਨਕ ਇਕ ਦਿਨ ਉਸ ਦੀ ਜ਼ਿੰਦਗੀ 'ਚ ਆਉਂਦਾ ਹੈ ਟਵਿੱਸਟ, ਜਿਸ 'ਚ ਉਸ ਨੂੰ ਸੁਪਰਪਾਵਰਜ਼ ਮਿਲ ਜਾਂਦੀਆਂ ਹਨ। ਇਸ ਤੋਂ ਬਾਅਦ ਉਸ ਦੀ ਜਰਨੀ ਸ਼ੁਰੂ ਹੁੰਦੀ ਹੈ, ਜਿਸ 'ਚ ਉਸ ਨੂੰ ਪਿਆਰ, ਜ਼ਿੰਦਗੀ ਅਤੇ ਹੌਂਸਲੇ ਦੀ ਸਹੀ ਅਰਥਾਂ 'ਚ ਖੋਜ ਕਰਨ 'ਚ ਮਦਦ ਮਿਲਦੀ ਹੈ। ਉਨ੍ਹਾਂ ਇਹ ਵੀ ਕਿਹਾ, ''ਸ਼ੁਰੂ-ਸ਼ੁਰੂ 'ਚ ਸੁਪਰ ਹੀਰੋ ਵਾਲੀ ਡ੍ਰੈੱਸ 'ਚ ਉਹ ਕਾਫੀ ਅਸਹਿਜ ਮਹਿਸੂਸ ਕਰਦੇ ਸਨ, ਕਿਉਂਕਿ ਇਹ ਡ੍ਰੈੱਸ ਕਾਫੀ ਭਾਰੀ ਸੀ, ਜਿਸ ਕਾਰਨ ਸਾਹ ਲੈਣ 'ਚ ਕਾਫੀ ਮੁਸ਼ਕਿਲ ਹੁੰਦੀ ਸੀ ਪਰ ਮੇਰੀ ਇਸ ਡ੍ਰੈੱਸ ਨੂੰ ਪਾਉਣ ਦੀ ਚਾਹਤ ਨੇ ਇਸ ਮੁਸ਼ਕਿਲ ਨੂੰ ਵੀ ਦੂਰ ਕਰ ਦਿੱਤਾ।


Tags: Diljit DosanjhSonam BajwaSuper Singhpollywood celebrityਦਿਲਜੀਤ ਦੁਸਾਂਝਸੁਪਰ ਸਿੰਘ