FacebookTwitterg+Mail

ਬਾਲੀਵੁੱਡ 'ਚ ਜਾ ਕੇ ਵੀ ਕਦੇ ਆਪਣਾ ਅਕਸ ਨਹੀਂ ਬਦਲੇਗਾ ਸੁਪਰ ਹੀਰੋ ਦਿਲਜੀਤ ਦੋਸਾਂਝ

diljit dosanjh
17 June, 2017 11:07:05 AM

ਜਲੰਧਰ— ਪਿਛਲੇ ਸਾਲ ਜਦੋਂ 'ਉੜਤਾ ਪੰਜਾਬ' ਰਿਲੀਜ਼ ਹੋਈ ਸੀ ਤਾਂ ਲੋਕਾਂ ਨੂੰ ਲੱਗ ਰਿਹਾ ਸੀ ਕਿ ਕਰੀਨਾ ਕਪੂਰ, ਸ਼ਾਹਿਦ ਕਪੂਰ ਅਤੇ ਆਲੀਆ ਭੱਟ ਇਸ ਫਿਲਮ ਨੂੰ ਲੈ ਕੇ ਚਰਚਾ 'ਚ ਰਹਿਣਗੇ ਪਰ ਦਿਲਜੀਤ ਦੋਸਾਂਝ ਨੇ ਸਭ ਨੂੰ ਅਪਣੀ ਜ਼ਬਰਦਸਤ ਪਰਾਫਰਮੈਂਸ ਨਾਲ ਹੈਰਾਨ ਕਰ ਦਿੱਤਾ ਤੇ ਬੱਲੀਵੁੱਡ 'ਚ ਬੇਹਦ ਸ਼ਾਨਦਾਰ ਐਂਟਰੀ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦਾ ਨਵਾਂ ਸਫਰ ਸ਼ੁਰੂ ਹੋਇਆ ਜਿਸ ਦਾ ਸੁਪਨਾ ਹਰ ਕੋਈ ਦੇਖਦਾ ਹੈ। ਅਨੁਸ਼ਕਾ ਸ਼ਰਮਾ ਦੀ ਹੋਮ ਪ੍ਰੋਡਕਸ਼ਨ ਦੀ ਫਿਲਮ 'ਫਿਲੌਰੀ' 'ਚ ਦਿਲਜੀਤ ਨੇ ਆਪਣੀ ਅਦਾਕਾਰੀ ਦੀ ਇਕ ਹੋਰ ਮਿਸਾਲ ਪੇਸ਼ ਕੀਤੀ। ਫਿਲਮ 'ਫਿਲੌਰੀ' ਦੇ ਬਾਅਦ ਦਿਲਜੀਤ ਲਾਈਵ ਰਿਐਲਿਟੀ ਸ਼ੋਅ ਰਾਈਜ਼ਿੰਗ ਸਟਾਰ ਦੇ ਜੱਜ ਬਣੇ, ਜਿਸ ਨੂੰ ਸਭ ਦਾ ਪਿਆਰ ਮਿਲਿਆ। ਉਨ੍ਹਾਂ ਨੂੰ ਟੀ. ਵੀ. ਸ਼ੋਅ ਦੌਰਾਨ ਆਪਣੇ ਡਰੈਸਿੰਗ ਸੈਂਸ ਲਈ ਵੀ ਐਵਾਰਡ ਮਿਲਿਆ। ਇਸ ਸ਼ੋਅ ਦੌਰਾਨ ਕੈਨੇਡਾ ਦੇ ਰੱਖਿਆ ਮੰਤਰੀ ਉਨ੍ਹਾਂ ਦੇ ਸ਼ੋਅ 'ਤੇ ਪਹੁੰਚੇ ਖਾਸ ਉਨ੍ਹਾਂ ਨੂੰ ਮਿਲਣ ਲਈ। ਦਿਲਜੀਤ ਆਪਣੇ ਡਰੀਮ ਟੂਰ 'ਤੇ ਗਏ ਤਾਂ ਕੈਨੇਡਾ ਦੀ ਸੰਸਦ 'ਚ ਉਨ੍ਹਾਂ ਨੂੰ ਧੰਨਵਾਦ ਕੀਤਾ ਗਿਆ ਕਿ ਉਹ ਪੰਜਾਬੀ ਸਭਿਆਚਾਰ ਨੂੰ ਅੱਗੇ ਵਧਾ ਰਿਹਾ ਹੈ। ਹਾਲ ਹੀ 'ਚ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ 'ਸੁਪਰ ਸਿੰਘ' ਰਿਲੀਜ਼ ਹੋਈ ਹੈ। ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ ਉਹ ਪੰਜਾਬ ਦੀ ਸਰਦਾਰੀ ਨੂੰ ਬਾਲੀਵੁੱਡ 'ਚ ਵੀ ਕਾਇਮ ਰੱਖਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਕਦੇ ਵੀ ਕਿਸੇ ਵੀ ਕੀਮਤ ਤੇ ਆਪਣੇ ਇਸ ਅਕਸ ਨੂੰ ਨਹੀਂ ਬਦਲ ਸਕਦੇ, ਕਿਉਂ ਕਿ ਪੱਗ ਸਿੱਖਾਂ ਦੀ ਸ਼ਾਨ ਹੈ ਤੇ ਇਹੀ ਉਨ੍ਹਾਂ ਦੀ ਪਛਾਣ ਵੀ ਹੈ।


Tags: Pollywood CelebrityDiljit DosanjhSuper SinghPunjabi Cinemaਦਿਲਜੀਤ ਦੋਸਾਂਝਸੁਪਰ ਹੀਰੋ