FacebookTwitterg+Mail

ਮਰਾਠੀ ਸਿਨੇਮਾ ਵਾਂਗ ਹੋਵੇ ਪੰਜਾਬੀ ਫਿਲਮ ਜਗਤ ਦੀ ਤਰੱਕੀ : ਦਿਲਜੀਤ ਦੁਸਾਂਝ

diljit dosanjh
22 June, 2017 05:02:32 PM

ਜਲੰਧਰ— ਦਿਲਜੀਤ ਦੁਸਾਂਝ ਦਾ ਕਹਿਣਾ ਹੈ ਕਿ ਪੰਜਾਬੀ ਸਿਨੇਮਾ ਦੇ ਮੁਕਾਬਲੇ ਮਰਾਠੀ ਸਿਨੇਮਾ ਬਹੁਤ ਤਰੱਕੀ ਕਰ ਰਿਹਾ ਹੈ। ਉਦਾਹਰਣ ਲਈ ਜੇਕਰ ਮਰਾਠੀ ਸਿਨੇਮਾ ਦੇ ਦਰਸ਼ਕਾਂ ਦੀ ਗਿਣਤੀ ਕਰੀਏ ਤਾਂ ਉਹ ਪੰਜਾਬੀ ਸਿਨੇਮਾ ਦੇ ਦਰਸ਼ਕਾਂ ਤੋਂ ਜ਼ਿਆਦਾ ਨਹੀਂ ਹੋਵੇਗੀ। ਪੰਜਾਬੀ ਸਿਨੇਮਾ ਵਾਂਗ ਉਨ੍ਹਾਂ ਦੇ ਦਰਸ਼ਕ ਵਿਦੇਸ਼ਾਂ 'ਚ ਤਾਂ ਬਿਲਕੁਲ ਵੀ ਨਹੀਂ ਹੈ।
ਉਥੇ ਜੇਕਰ ਦੋਵਾਂ ਦੀ ਕਮਾਈ ਦੀ ਗੱਲ ਕਰੀਏ ਤਾਂ ਮਰਾਠੀ ਸਿਨੇਮਾ ਦੀ ਕਮਾਈ ਜ਼ਿਆਦਾ ਹੈ। ਇਸ ਦੀ ਇਕ ਅਹਿਮ ਵਜ੍ਹਾ ਹੈ, ਉਹ ਇਹ ਕਿ ਮਰਾਠੀ ਲੋਕ ਸਿਨੇਮਾ ਹਾਲਜ਼ 'ਚ ਜਾ ਕੇ ਫਿਲਮ ਦੇਖਣਾ ਪਸੰਦ ਕਰਦੇ ਹਨ। ਇਸ ਲਈ ਉਹ ਪੰਜਾਬੀ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਨ ਕਿ ਪੰਜਾਬੀ ਸਿਨੇਮਾ ਦੀ ਤਰੱਕੀ 'ਚ ਜਿਵੇਂ ਹੋ ਸਕੇ ਆਪਣੇ ਪੱਧਰ 'ਤੇ ਸਹਿਯੋਗ ਦੇਣ।


Tags: Diljit Dosanjh Sonam Bajwa Anurag Singh Super Singh Ekta Kapoor Brat Films Balaji Motion Pictures