FacebookTwitterg+Mail

ਦਿਲਜੀਤ ਦੋਸਾਂਝ ਅਤੇ ਅਰਜੁਨ ਕਪੂਰ ਨੇ ਸ਼ੁਰੂ ਕੀਤੀਆਂ 'ਕਨੇਡਾ' ਦੀਆਂ ਤਿਆਰੀਆਂ

diljit dosanjh
30 June, 2017 04:57:57 PM

ਮੁੰਬਈ— ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੀ ਅਗਲੀ ਪ੍ਰੋਡਰਸ਼ਨ ਦੀ ਫਿਲਮ 'ਕਨੇਡਾ' ਦੀਆਂ ਤਿਆਰੀਆਂ ਲਈ ਦਿਲਜੀਤ ਅਤੇ ਅਰਜੁਨ ਨਾਲ ਰੁੱਝ ਗਈ ਹੈ। ਅਨੁਸ਼ਕਾ ਸ਼ਰਮਾ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਇਸ ਫਿਲਮ ਬਾਰੇ ਮੀਡੀਆ 'ਚ ਜ਼ਿਕਰ ਕੀਤਾ ਸੀ।ਇਸ ਫਿਲਮ ਦੇ ਨਿਰਦੇਸ਼ਕ ਨਵਦੀਪ ਸਿੰਘ ਹਨ। ਕੁਝ ਦਿਨ ਪਹਿਲਾਂ ਅਫਵਾਹਾਂ ਆਈਆਂ ਸਨ ਕਿ 'ਫਿਲੌਰੀ' ਦੇ ਰਿਲੀਜ਼ ਤੋਂ ਬਾਅਦ ਸ਼ਾਇਦ 'ਕਨੇਡਾ' ਨਹੀਂ ਬਣੇਗੀ ਪਰ ਨਿਰਦੇਸ਼ਕ ਦੀ ਪੁਸ਼ਟੀ ਹੋਣ ਨਾਲ ਇਹ ਪ੍ਰੋਜੈਕਟ ਹੁਣ ਪੱਟੜੀ 'ਤੇ ਆ ਗਿਆ ਹੈ। 
ਸੂਤਰਾਂ ਮੁਤਾਬਕ, ''ਦਿਲਜੀਤ ਅਤੇ ਅਰਜੁਨ ਨੇ ਇਸ ਫਿਲਮ ਲਈ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਫਿਲਮ ਦੀ ਟੀਮ ਅੰਦਾਜ਼ਾ ਲਗਾ ਰਹੀ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਅਗਲੇ ਮਹੀਨੇ ਤੋਂ ਸ਼ੁਰੂ ਹੋ ਜਾਵੇਗੀ। ਜਿਵੇਂ ਫਿਲਮ ਦਾ ਨਾਂ ਹੈ 'ਕਨੇਡਾ', ਇਸ ਲਈ ਫਿਲਮ ਦੀ ਸ਼ੂਟਿੰਗ ਵੀ ਕੈਨੇਡਾ 'ਚ ਹੀ ਹੋਵੇਗੀ।
ਦੱਸਣਯੋਗ ਹੈ ਕਿ ਅਰਜੁਨ ਉਂਝ ਅੱਜ-ਕੱਲ ਆਪਣੀ ਆਉਣ ਵਾਲੀ ਫਿਲਮ 'ਮੁਬਾਰਕਾਂ' ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਅਰਜੁਨ ਦੀ ਇਹ ਅਨੁਸ਼ਕਾ ਨਾਲ ਪਹਿਲੀ ਫਿਲਮ ਹੈ, ਜਦਕਿ 'ਫਿਲੌਰੀ' 'ਚ ਦਿਲਜੀਤ ਅਨੁਸ਼ਕਾ ਨਾਲ ਕੰਮ ਕਰ ਚੁੱਕੇ ਹਨ। ਇਸ ਤੋਂ ਇਲਾਵਾ ਦਿਲਜੀਤ ਦੀ ਇਕ ਹੋਰ ਫਿਲਮ ਆਵੇਗੀ, ਜਿਸ ਨੂੰ ਵਾਸ਼ਨੂ ਭਗਨਾਨੀ ਨਿਰਦੇਸ਼ਤ ਕਰਨਗੇ ਅਤੇ ਦਿਲਜੀਤ ਨਾਲ ਸੋਨਾਕਸ਼ੀ ਸਿਨਹਾ ਅਤੇ ਆਦਿੱਤਿਆ ਰਾਏ ਕਪੂਰ ਵੀ ਸਕ੍ਰੀਨ ਸ਼ੇਅਰ ਕਰਨਗੇ। ਦੂਜੇ ਪਾਸੇ ਅਨੁਸ਼ਕਾ 'ਕਨੇਡਾ' ਤੋਂ ਇਲਾਵਾ ਇਮਤਿਆਜ਼ ਅਲੀ ਦੀ 'ਜਬ ਹੈਰੀ ਮੈੱਟ ਸੇਜਲ' ਅਤੇ ਆਨੰਦ ਐੱਲ ਰਾਏ ਦੀ ਅਨਟਾਈਟਲਡ ਫਿਲਮ 'ਚ ਵੀ ਨਜ਼ਰ ਆਵੇਗੀ, ਜਿਸ 'ਚ ਉਨ੍ਹਾਂ ਨਾਲ ਕੈਟਰੀਨਾ ਕੈਫ ਵੀ ਹੋਵੇਗੀ।


Tags: Bollywood CelebritySonakshi SinhaAditya RoyKapoorDiljit DosanjhVashu Bhagnaniਸੋਨਾਕਸ਼ੀ ਸਿਨਹਾਦਿਲਜੀਤ ਦੋਸਾਂਝਆਦਿਤਿਆ ਰਾਏ ਕਪੂਰ