FacebookTwitterg+Mail

ਹਾਕੀ ਦੇ ਇਸ ਸਾਬਕਾ ਖਿਡਾਰੀ ਦੀ ਬਾਇਓਪਿਕ 'ਚ ਮੁੱਖ ਕਿਰਦਾਰ ਨਿਭਾਉਣਗੇ ਦਿਲਜੀਤ ਦੋਸਾਂਝ

diljit dosanjh
04 July, 2017 02:12:42 PM

ਮੁੰਬਈ— ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ 'ਚ ਬਾਇਓਪਿਕਜ਼ ਦਾ ਟ੍ਰੈਂਡ ਕਾਫੀ ਚੱਲਿਆ ਸੀ। ਇਕ ਤੋਂ ਬਾਅਦ ਇਕ ਬਾਇਓਪਿਕ ਫਿਲਮ ਰਿਲੀਜ਼ ਹੋ ਰਹੀਆਂ ਸਨ। ਇਸ ਕਰਕੇ ਸੁਪਰਸਟਾਰ ਦਿਲਜੀਤ ਦੋਸਾਂਝ ਦੇ ਪ੍ਰਸ਼ੰਸਕ ਵੀ ਅੰਦਾਜ਼ਾ ਲਗਾ ਰਹੇ ਸਨ ਕਿ ਉਹ ਵੀ ਕਿਸੇ ਬਾਇਓਪਿਕ 'ਚ ਅਭਿਨੈ ਕਰਨ।
ਜਾਣਕਾਰੀ ਮੁਤਾਬਕ ਦਿਲਜੀਤ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ। ਅਸਲ 'ਚ ਨਿਰਦੇਸ਼ਕ ਸ਼ਾਦ ਅਲੀ ਵਲੋਂ ਨਿਰਦੇਸ਼ਤ ਫਿਲਮ 'ਚ ਦਿਲਜੀਤ ਬਿਹਤਰੀਨ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਇਹ ਇਕ ਬਾਇਓਪਿਕ ਫਿਲਮ ਹੋਵੇਗੀ, ਜੋ ਕਿ ਸੰਦੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੋਵੇਗੀ। ਸੰਦੀਪ ਸਿੰਘ ਇਕ ਪ੍ਰੋਫੈਸ਼ਨਲ ਹਾਕੀ ਦੇ ਖਿਡਾਰੀ ਸਨ ਅਤੇ ਇੰਡੀਅਨ ਨੈਸ਼ਨਲ ਹਾਕੀ ਟੀਮ ਦੇ ਸਾਬਕਾ ਕਪਤਾਨ ਰਹਿ ਚੁੱਕੇ ਹਨ। ਉਹ ਆਪਣੀ ਟੀਮ ਦੇ ਪੈਨਲਟੀ ਸਪੈਸ਼ਲਿਸਟ ਵੀ ਰਹਿ ਚੁੱਕੇ ਹਨ।
ਜ਼ਿਕਰਯੋਗ ਹੈ ਕਿ ਇਹ ਫਿਲਮ ਉਸ ਸਮੇਂ ਦੀ ਕਹਾਣੀ ਬਿਆਨ ਕਰੇਗੀ, ਜਦੋਂ ਸੰਦੀਪ ਸਿੰਘ ਨੂੰ ਸ਼ਤਾਬਦੀ ਐਕਸਪ੍ਰੈੱਸ 'ਚ ਗੋਲੀ ਲੱਗ ਸੀ, ਜਿਸ ਕਾਰਨ ਉਨ੍ਹਾਂ ਗੇਮ ਤੋਂ ਦੂਰ ਰਹਿਣਾ ਪਿਆ ਪਰ ਫਿਰ ਵੀ ਉਨ੍ਹਾਂ ਨੇ ਟੂਰਨਾਮੈਂਟ 'ਚ ਮੈਡਲ ਜਿਤਾਉਣ 'ਚ ਆਪਣੀ ਟੀਮ ਦੀ ਮਦਦ ਕੀਤੀ ਸੀ। ਇਹ ਫਿਲਮ ਦ੍ਰਿੜਤਾ, ਇੱਛਾ ਸ਼ਕਤੀ ਅਤੇ ਆਫ ਫੀਲਡ ਰਹਿੰਦੇ ਹੋਏ ਵੀ ਇਕ ਖਿਡਾਰੀ ਦੀ ਸੰਘਰਸ਼ ਭਰੀ ਦਾਸਤਾਨ ਬਿਆਨ ਕਰਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਫਿਲਮ ਲਈ ਦਿਲਜੀਤ ਦੋਸਾਂਝ ਬਿਲਕੁਲ ਪ੍ਰਫੈਕਟ ਸਟਾਰ ਹਨ। ਇਸ ਫਿਲਮ 'ਚ ਦਿਲਜੀਤ ਦੋਸਾਂਝ ਦਾ ਲੀਡ ਰੋਲ ਹੋਵੇਗਾ।


Tags: DILJIT DOSANJHDINESH VIJANSUPER SINGHSANDEEP SINGHBIOPICਬਾਇਓਪਿਕ ਫਿਲਮਦਿਲਜੀਤ ਦੋਸਾਂਝ