FacebookTwitterg+Mail

'ਗੰਗਨਮ ਸਟਾਈਲ' ਵਾਂਗ ਕੁਝ ਵੱਖਰਾ ਬਣਾਉਣਾ ਚਾਹੁੰਦੇ ਨੇ ਦਿਲਜੀਤ ਦੁਸਾਂਝ

diljit dosanjh
03 July, 2018 02:15:28 PM

ਜਲੰਧਰ (ਬਿਊਰੋ)— ਪੰਜਾਬੀ ਸੁਪਰਸਟਾਰ ਦਿਲਜੀਤ ਦੁਸਾਂਝ ਇਨ੍ਹੀਂ ਦਿਨੀਂ ਫਿਲਮ 'ਸੂਰਮਾ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਹ ਫਿਲਮ 13 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਦਿਲਜੀਤ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਭੂਮਿਕਾ ਨਿਭਾਅ ਰਹੇ ਹਨ। ਹਾਲ ਹੀ 'ਚ ਦਿਲਜੀਤ ਨੇ ਆਪਣੇ ਗੀਤ ਨੂੰ ਲੈ ਕੇ ਖੁਲਾਸਾ ਕੀਤਾ ਹੈ।
Punjabi Bollywood Tadka
ਦਿਲਜੀਤ ਦਾ ਕਹਿਣਾ ਹੈ ਕਿ ਉਹ 'ਗੰਗਨਮ ਸਟਾਈਲ' ਵਾਂਗ ਕੁਝ ਵੱਖਰਾ ਪੰਜਾਬੀ ਗੀਤ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਲਈ ਤਿੰਨ ਗੀਤ ਕੰਪੋਜ਼ ਕੀਤੇ ਹਨ, ਜਿਨ੍ਹਾਂ 'ਚੋਂ ਉਹ ਇਕ ਦੀ ਚੋਣ ਕਰਨਗੇ। ਉਨ੍ਹਾਂ ਕਿਹਾ ਕਿ ਇਸ ਗੱਲ ਦਾ ਮੈਨੂੰ ਪਤਾ ਨਹੀਂ ਹੈ ਕਿ ਇਹ ਗੀਤ ਬਿਲਕੁਲ 'ਗੰਗਨਮ ਸਟਾਈਲ' ਵਾਂਗ ਬਣੇਗਾ ਵੀ ਜਾਂ ਨਹੀਂ ਪਰ ਉਹ ਇਕ ਮਿਊਜ਼ਿਕ ਵੀਡੀਓ ਬਣਾ ਰਹੇ ਹਨ। ਦੱਸਣਯੋਗ ਹੈ ਕਿ ਇਸ ਗੀਤ ਨੂੰ ਲਿਖਿਆ ਵੀ ਖੁਦ ਦਿਲਜੀਤ ਦੁਸਾਂਝ ਨੇ ਹੈ।
Punjabi Bollywood Tadka
ਹੁਣ ਇਹ ਗੀਤ ਕਦੋਂ ਰਿਲੀਜ਼ ਹੁੰਦਾ ਹੈ, ਇਸ ਦੀ ਅਜੇ ਕੋਈ ਜਾਣਕਾਰੀ ਨਹੀਂ ਹੈ। 'ਸੂਰਮਾ' ਫਿਲਮ ਤੋਂ ਇਲਾਵਾ ਦਿਲਜੀਤ 'ਅਰਜੁਨ ਪਟਿਆਲਾ' ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਫਿਲਮ 'ਚ ਦਿਲਜੀਤ ਨਾਲ ਕ੍ਰਿਤੀ ਸੈਨਨ ਤੇ ਵਰੁਣ ਸ਼ਰਮਾ ਵੀ ਮੁੱਖ ਭੂਮਿਕਾ ਨਿਭਾਅ ਰਹੇ ਹਨ।


Tags: Diljit Dosanjh Gangnam Style Soorma Arjun Patiala

Edited By

Rahul Singh

Rahul Singh is News Editor at Jagbani.