FacebookTwitterg+Mail

'ਕੌਫੀ ਵਿਦ ਕਰਨ' 'ਚ ਦਿਲਜੀਤ ਦੁਸਾਂਝ ਤੇ ਰੈਪਰ ਬਾਦਸ਼ਾਹ ਪਾਉਣਗੇ ਧਮਾਲਾਂ

diljit dosanjh and badshah
23 October, 2018 03:26:34 PM

ਜਲੰਧਰ (ਬਿਊਰੋ)— ਕਰਨ ਜੌਹਰ ਦੇ ਚੈਟ ਸ਼ੋਅ 'ਕੌਫੀ ਵਿਦ ਕਰਨ' ਦਾ ਸੀਜ਼ਨ 6 ਸ਼ੁਰੂ ਹੋ ਚੁੱਕਾ ਹੈ। ਇਸ ਦਾ ਪਹਿਲਾ ਐਪੀਸੋਡ 22 ਅਕਤੂਬਰ ਨੂੰ ਪ੍ਰਸਾਰਿਤ ਹੋਇਆ, ਜਿਸ 'ਚ ਮੁੱਖ ਮਹਿਮਾਨ ਦੀਪਿਕਾ ਪਾਦੁਕੋਣ ਤੇ ਆਲੀਆ ਭੱਟ ਸਨ।

Punjabi Bollywood Tadka

ਹੁਣ ਕਰਨ ਦੇ ਇਸ ਚਰਚਿਤ ਚੈਟ ਸ਼ੋਅ 'ਚ ਪੰਜਾਬ ਦੇ ਦੋ ਸੁਪਰਸਟਾਰ ਨਜ਼ਰ ਆਉਣ ਵਾਲੇ ਹਨ। ਇਹ ਸੁਪਰਸਟਾਰ ਹਨ ਦਿਲਜੀਤ ਦੁਸਾਂਝ ਤੇ ਰੈਪਰ ਬਾਦਸ਼ਾਹ। ਜੀ ਹਾਂ, ਦੋਵਾਂ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸ਼ੋਅ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦਿਲਜੀਤ ਤੇ ਬਾਦਸ਼ਾਹ ਕਰਨ ਜੌਹਰ ਨਾਲ ਨਜ਼ਰ ਆ ਰਹੇ ਹਨ।

Punjabi Bollywood Tadka

ਦੱਸਣਯੋਗ ਹੈ ਕਿ ਬਾਲੀਵੁੱਡ 'ਚ ਇਨ੍ਹੀਂ ਦਿਨੀਂ ਦਿਲਜੀਤ ਦੁਸਾਂਝ ਤੇ ਬਾਦਸ਼ਾਹ ਦਾ ਬੋਲਬਾਲਾ ਹੈ। ਜਿਥੇ ਦਿਲਜੀਤ ਆਪਣੀਆਂ ਬਾਲੀਵੁੱਡ ਫਿਲਮਾਂ 'ਉੜਤਾ ਪੰਜਾਬ', 'ਫਿਲੌਰੀ' ਤੇ 'ਸੂਰਮਾ' ਕਰਕੇ ਚਰਚਾ 'ਚ ਆਏ, ਉਥੇ ਰੈਪਰ ਬਾਦਸ਼ਾਹ ਆਏ ਹਫਤੇ ਕਿਸੇ ਨਾਲ ਕਿਸੇ ਬਾਲੀਵੁੱਡ ਫਿਲਮ ਲਈ ਰੈਪ ਕਰਦੇ ਨਜ਼ਰ ਆ ਜਾਂਦੇ ਹਨ। ਦੋਵਾਂ ਦੀ ਫੈਨ ਫਾਲੋਇੰਗ ਹੁਣ ਸਿਰਫ ਪੰਜਾਬ ਤਕ ਹੀ ਸੀਮਤ ਨਹੀਂ ਹੈ, ਸਗੋਂ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਦੋਵਾਂ ਨੂੰ ਪਸੰਦ ਕੀਤਾ ਜਾਣ ਲੱਗਾ ਹੈ।

Punjabi Bollywood Tadka

'ਕੌਫੀ ਵਿਦ ਕਰਨ' ਸ਼ੋਅ ਨੂੰ ਲੋਕ ਕਾਫੀ ਪਸੰਦ ਕਰਦੇ ਹਨ ਕਿਉਂਕਿ ਇਥੇ ਸਿਤਾਰਿਆਂ ਨਾਲ ਜੁੜੀਆਂ ਕਈ ਅਜਿਹੀਆਂ ਗੱਲਾਂ ਸਾਹਮਣੇ ਆਉਂਦੀਆਂ ਹਨ, ਜੋ ਪਹਿਲਾਂ ਕਦੇ ਸੁਣਨ ਨੂੰ ਨਹੀਂ ਮਿਲੀਆਂ। ਦਿਲਜੀਤ ਤੇ ਬਾਦਸ਼ਾਹ ਚੰਗੇ ਦੋਸਤ ਵੀ ਹਨ, ਅਜਿਹੇ 'ਚ ਦੋਵਾਂ ਦੀ ਬਾਂਡਿੰਗ ਸ਼ੋਅ 'ਚ ਦੇਖਣ ਵਾਲੀ ਹੋਵੇਗੀ।


Tags: Diljit Dosanjh Badshah Karan Johar Koffee With Karan

Edited By

Rahul Singh

Rahul Singh is News Editor at Jagbani.