ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕ੍ਰਿਤੀ ਸੇਨਨ ਤੇ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ 'ਅਰਜੁਨ ਪਟਿਆਲਾ' ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਬਣੀ ਹੋਈ ਹੈ। ਦਿਲਜੀਤ ਤੇ ਕ੍ਰਿਤੀ ਫਿਲਹਾਲ ਇਸ ਫਿਲਮ ਦੀ ਪ੍ਰਮੋਸ਼ਨ 'ਚ ਬਿਜ਼ੀ ਹਨ। ਇਸੇ ਸਿਲਸਿਲੇ 'ਚ ਦੋਵਾਂ ਨੂੰ ਬੀਤੀ ਸ਼ਾਮ ਜੁਹੂ 'ਚ ..... ਦੇ ਬਾਹਰ ਸਪਾਟ ਕੀਤਾ ਗਿਆ। ਇਸ ਦੌਰਾਨ ਕ੍ਰਿਤੀ ਬਲੂ ਕਲਰ ਦੀ ਸ਼ਾਰਟ ਡਰੈੱਸ 'ਚ ਬੋਲਡ ਦਿਸੀ। ਉਨ੍ਹਾਂ ਨੇ ਆਪਣੇ ਲੁੱਕ ਨੂੰ ਮਿਨੀਮਲ ਮੇਕਅੱਪ, ਸਮੋਕੀ ਆਈ ਅਤੇ ਈਅਰਿੰਗਸ ਨਾਲ ਕੰਪਲੀਟ ਕੀਤਾ ਹੋਇਆ ਸੀ। ਉੱਥੇ ਹੀ ਜੇਕਰ ਦਿਲਜੀਤ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕ੍ਰੀਮ ਪੈਂਟ ਅਤੇ ਟੀ-ਸ਼ਰਟ ਪਹਿਨੀ ਹੋਈ ਸੀ। ਤਸਵੀਰਾਂ 'ਚ ਦਿਲਜੀਤ ਤੇ ਕ੍ਰਿਤੀ ਦੀ ਜ਼ਬਰਦਸਤ ਬੌਡਿੰਗ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਫੈਨਜ਼ ਵੱਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੀ ਗੱਲ ਕਰੀਏ ਤਾਂ ਇਸ ਦਾ ਟਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ। ਫਿਲਮ 'ਚ ਕ੍ਰਿਤੀ ਰਿਤੂ ਰੰਧਾਵਾ ਨਾਮ ਦੀ ਮਹਿਲਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ ਜੋ ਕਿ ਇਕ ਛੋਟੇ ਸ਼ਹਿਰ ਦੀ ਪੱਤਰਕਾਰ ਹੈ। ਉੱਥੇ ਹੀ ਦਿਲਜੀਤ ਇਕ ਪੁਲਸ ਅਫਸਰ ਦੇ ਕਿਰਦਾਰ 'ਚ ਹਨ। ਫਿਲਮ 26 ਜੁਲਾਈ ਨੂੰ ਰਿਲੀਜ਼ ਹੋਵੇਗੀ।