FacebookTwitterg+Mail

ਮੁੜ ਕਾਇਲੀ ਦੇ ਦੀਵਾਨੇ ਹੋਏ ਦਿਲਜੀਤ ਦੋਸਾਂਝ, ਕਰ ਦਿੱਤਾ ਅਜਿਹਾ ਕੁਮੈਂਟ

diljit dosanjh and kylie jenner
18 January, 2019 04:56:54 PM

ਨਵੀਂ ਦਿੱਲੀ (ਬਿਊਰੋ) — ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੋਸਾਂਝ ਰਿਐਲਿਟੀ ਟੀ. ਵੀ. ਸਟਾਰ ਕਾਇਲੀ ਜੇਨਰ ਦੀ ਅੰਡੇ ਵਾਲੀ ਵਾਇਰਲ ਹੋ ਰਹੀ ਤਸਵੀਰ ਦੇ ਦੀਵਾਨੇ ਹੋ ਗਏ, ਜਿਸ 'ਚ ਸੁਪਰਸਟਾਰ ਦੇ ਚਿਹਰੇ ਦੀ ਛਾਪ ਇਕ ਅੰਡੇ 'ਤੇ ਬਣੀ ਹੋਈ ਹੈ। ਭੂਰੇ ਅੰਡੇ ਦੀ ਵਾਇਰਲ ਤਸਵੀਰ ਇਸ ਤੋਂ ਪਹਿਲਾ ਹੀ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਲਾਈਕ ਹਾਸਲ ਕਰਨ ਦਾ ਰਿਕਾਰਡ ਤੋੜ ਚੁੱਕੀ ਹੈ।

Punjabi Bollywood Tadka

ਟੌਕ ਸ਼ੋਅ ਦੀ ਹੋਸਟ ਏਲੇਨ ਡੀਜੇਨਰਸ ਨੇ ਆਪਣੀ ਰਚਨਾਤਮਕਤਾ ਦਾ ਪ੍ਰਯੋਗ ਕਰਕੇ ਕੁਝ ਦਿਨ ਪਹਿਲਾਂ ਹੀ ਕਾਇਲੀ ਦੇ ਚਿਹਰੇ 'ਤੇ ਅੰਡੇ ਦੀ ਤਸਵੀਰ ਨਾਲ ਫੋਟੋਸ਼ੌਪ ਕਰ ਦਿੱਤਾ। ਡੀਜੇਨਰਸ ਨੇ ਤਸਵੀਰ ਦੇ ਕੈਪਸ਼ਨ 'ਚ ''ਮੇਰੇ ਹਿਸਾਬ ਨਾਲ ਇਹ ਇੰਸਟਾਗ੍ਰਾਮ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਲਾਈਕ ਕੀਤੀ ਜਾਣ ਵਾਲੀ ਪੋਸਟ ਬਣ ਗਈ ਹੈ। 'ਦਿ ਐੱਗ ਪਲੱਸ ਕਾਇਲੀ ਜੈਨਰ ਘੱਟੋ-ਘੱਟ 5.1 ਕਰੋੜ ਲਾਈਕਸ।'' ਕਾਇਲੀ ਦੀ ਇਸ ਤਸਵੀਰ ਨੂੰ ਸਿਰਫ 3 ਦਿਨਾਂ 'ਚ 40 ਲੱਖ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਸਨ। 
Punjabi Bollywood Tadka
ਅਜਿਹੇ 'ਚ ਅੰਡੇ 'ਤੇ ਕਾਇਲੀ ਜੇਨਰ ਦੀ ਫੋਟੋਸ਼ੌਪ ਤਸਵੀਰ 'ਤੇ ਦਿਲਜੀਤ ਦੋਸਾਂਝ ਦੇ ਕੁਮੈਂਟ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਉਨ੍ਹਾਂ ਨੇ ਪੋਸਟ ਲਈ ਏਲੇਨ ਦੀ ਪ੍ਰਸ਼ੰਸਾਂ ਕੀਤੀ ਤੇ ਕਿਹਾ ਕਿ ''ਤੁਹਾਡਾ ਦਾ ਦਿਮਾਗ ਫੇਰਾਰੀ ਕਾਰ ਤੋਂ ਵੀ ਤੇਜ਼ ਚੱਲਦਾ ਹੈ।'' ਇਹ ਪਹਿਲੀ ਵਾਰ ਨਹੀਂ ਹੈ ਜਦੋਂ 'ਪ੍ਰੋਪਰ ਪਟੋਲਾ' ਗਾਇਕ ਨੂੰ ਕਾਇਲੀ ਨਾਲ ਸਬੰਧਿਤ ਪੋਸਟਾਂ ਤੇ ਤਸਵੀਰਾਂ 'ਤੇ ਕੁਮੈਂਟ ਕਰਦੇ ਦੇਖਿਆ ਗਿਆ ਹੋਵੇ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਅਕਸਰ ਕਾਇਲੀ ਦੀ ਪ੍ਰਸ਼ੰਸਾਂ ਕਰਦੇ ਹੀ ਦੇਖਿਆ ਗਿਆ। ਹਾਲ ਹੀ 'ਚ ਉਨ੍ਹਾਂ ਨੇ 'ਕੌਫੀ ਵਿਦ ਕਰਨ' ਦੇ ਸੀਜ਼ਨ 6 ਦੇ ਇਕ ਐਪੀਸੋਡ 'ਚ ਕਾਇਲੀ ਪ੍ਰਤੀ ਆਪਣੀ ਫੀਲਿੰਗਸ ਸਾਰਿਆਂ ਸਾਹਮਣੇ ਸ਼ੇਅਰ ਕੀਤੀ ਸੀ, ਜਿਥੇ ਉਨ੍ਹਾਂ ਨੇ ਸਵੀਕਾਰ ਕੀਤਾ ਸੀ ਕਿ ਮੈਂ ਉਸ ਨੂੰ ਪਸੰਦ ਕਰਦਾ ਹਾਂ।

 


Tags: Diljit Dosanjh Viral Egg Kylie Jenner Koffee with Karan 6 Beating Her Record

Edited By

Sunita

Sunita is News Editor at Jagbani.