ਜਲੰਧਰ (ਬਿਊਰੋ) : 21 ਜੂਨ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ 'ਛਾੜਾ' ਇਨ੍ਹੀਂ ਦਿਨੀਂ ਹਰ ਪਾਸੇ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਰਾਹੀਂ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਕਾਫੀ ਸਮੇਂ ਬਾਅਦ ਇਕੱਠੇ ਪਰਦੇ 'ਤੇ ਦਸਤਕ ਦੇਣ ਜਾ ਰਹੇ ਹਨ। ਜਿਵੇਂ ਕਿ ਫਿਲਮ ਦੇ ਟਾਈਟਲ 'ਛਾੜਾ' ਤੋਂ ਹੀ ਫਿਲਮ ਦੀ ਕਹਾਣੀ ਦਾ ਪਤਾ ਲੱਗ ਰਿਹਾ ਹੈ।
![Punjabi Bollywood Tadka](https://static.jagbani.com/multimedia/10_56_3324488884-ll.jpg)
ਇਹ ਇਕ ਸਧਾਰਨ ਜਿਹੇ ਪੇਂਡੂ ਨੌਜਵਾਨ ਦੀ ਕਹਾਣੀ ਹੈ, ਜਿਸ ਦੇ ਵਿਆਹ ਦੀ ਉਮਰ ਬੀਤਦੀ ਜਾ ਰਹੀ ਹੈ। ਉਸ ਦਾ ਵਿਆਹ ਕਿਸ ਨਾਲ ਹੁੰਦਾ ਹੈ ਤੇ ਦੇਰੀ ਨਾਲ ਹੋਏ ਵਿਆਹ ਕਾਰਨ ਕੀ-ਕੀ ਮੁਸ਼ਕਿਲਾਂ ਆਉਂਦੀਆਂ ਹਨ ਇਹ ਦੇਖਣਾ ਬੇਹੱਦ ਦਿਲਚਸਪ ਹੋਵੇਗਾ।
![Punjabi Bollywood Tadka](https://static.jagbani.com/multimedia/10_56_3296364082-ll.jpg)
ਦੱਸਣਯੋਗ ਹੈ ਕਿ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਪਾਲੀਵੁੱਡ ਤੇ ਬਾਲੀਵੁੱਡ ਇੰਡਸਟਰੀ 'ਚ ਖਾਸ ਜਗ੍ਹਾ ਬਣਾਉਣ ਵਾਲੇ ਦਿਲਜੀਤ ਦੋਸਾਂਝ 'ਛਾੜਾ' ਫਿਲਮ ਬੇਹੱਦ ਖਾਸ ਹੈ। ਦਿਲਜੀਤ ਪੰਜਾਬੀ ਫਿਲਮ ਇੰਡਸਟਰੀ ਦੀ ਝੋਲੀ 'ਚ ਦਰਜਨ ਦੇ ਨੇੜੇ ਹਿੱਟ ਫਿਲਮਾਂ ਪਾ ਚੁੱਕੇ ਹਨ। ਜਗਦੀਪ ਸਿੱਧੂ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦੀ ਕਹਾਣੀ, ਡਾਇਲਾਗਜ਼, ਅਤੇ ਸਕਰੀਨ ਪਲੇਅ ਵੀ ਜਗਦੀਪ ਸਿੱਧੂ ਦੀ ਹੀ ਰਚਨਾ ਹੈ।
![Punjabi Bollywood Tadka](https://static.jagbani.com/multimedia/10_56_3336989416-ll.jpg)
ਦਿਲਜੀਤ ਤੇ ਨੀਰੂ ਤੋਂ ਇਲਾਵਾ ਇਸ ਫਿਲਮ 'ਚ ਜਗਜੀਤ ਸੰਧੂ, ਹਰਦੀਪ ਗਿੱਲ, ਅਨੀਤਾ ਦੇਵਗਨ, ਗੁਰਪ੍ਰੀਤ ਭੰਗੂ, ਪ੍ਰਿੰਸ ਕੰਵਲਜੀਤ ਸਿੰਘ, ਅਨੀਤਾ ਮੀਤ, ਰਵਿੰਦਰ ਮੰਡ, ਮਨਵੀਰ ਰਾਏ, ਰੁਪਿੰਦਰ ਰੂਪੀ, ਸੀਮਾ ਕੌਸ਼ਲ ਤੇ ਬਨਿੰਦਰ ਬੰਨੀ ਅਹਿਮ ਭੂਮਿਕਾ ਨਿਭਾ ਰਹੇ ਹਨ।
![Punjabi Bollywood Tadka](https://static.jagbani.com/multimedia/10_56_3311989123-ll.jpg)