ਜਲੰਧਰ(ਬਿਊਰੋ) : ਪਾਲੀਵੁੱਡ ਫਿਲਮ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ 'ਚ ਆਪਣੀ ਅਦਾਕਾਰੀ ਦਾ ਜੌਹਰ ਦਿਖਾਉਣ ਵਾਲੇ ਦਿਲਜੀਤ ਦੋਸਾਂਝ ਨੇ ਆਪਣੇ ਫੈਨਜ਼ ਨੂੰ 'ਗੁੱਡ ਨਿਊਜ਼' ਦਿੱਤੀ ਹੈ। ਜੀ ਹਾਂ, ਹਾਲ ਹੀ 'ਚ ਦਿਲਜੀਤ ਦੋਸਾਂਝ ਨੇ ਆਪਣੀ ਅਗਲੀ ਬਾਲੀਵੁੱਡ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਨਾਂ 'ਗੁੱਡ ਨਿਊਜ਼' ਹੈ। ਦੱਸ ਦੇਈਏ ਕਿ ਇਸ ਗੱਲ ਦੀ ਜਾਣਕਾਰੀ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ 'ਤੇ ਆਪਣੇ ਫੈਨਜ਼ ਨੂੰ ਦਿੱਤੀ। ਇਸ ਫਿਲਮ 'ਚ ਦਿਲਜੀਤ ਨੇ ਨਾਲ ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨਜ਼ਰ ਆਵੇਗੀ। ਕਿਆਰਾ ਤੇ ਦਿਲਜੀਤ ਤੋਂ ਇਲਾਵਾ ਇਸ ਫਿਲਮ 'ਚ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਤੇ ਕਰੀਨਾ ਕਪੂਰ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ, ਜਿਹੜੇ ਬਹੁਤ ਜਲਦ ਟੀਮ ਨੂੰ ਜੁਆਇਨ ਕਰਨਗੇ।
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਦੀ ਇਹ ਫਿਲਮ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਹੈ, ਜਿਸ ਨੂੰ ਰਾਜ ਮਹਿਤਾ ਡਾਇਰੈਕਟ ਕਰ ਰਹੇ ਹਨ। ਇਸ ਤੋਂ ਪਹਿਲਾਂ ਦਿਲਜੀਤ ਤੇ ਕਰੀਨਾ ਦੀ ਜੋੜੀ 'ਉੱਡਦਾ ਪੰਜਾਬ' 'ਚ ਨਜ਼ਰ ਆਈ ਸੀ।
ਜੇਕਰ 'ਗੁੱਡ ਨਿਊਜ਼' ਦੀ ਕਹਾਣੀ ਦੀ ਗੱਲ ਕਰੀਏ ਤਾਂ ਇਸ 'ਚ ਦੋ ਵੱਖ-ਵੱਖ ਪੀੜ੍ਹੀਆਂ ਦੇ ਪਿਆਰ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ। ਕਰੀਨਾ-ਅਕਸ਼ੈ ਇਸ 'ਚ ਪਤੀ-ਪਤਨੀ ਦੇ ਰੋਲ 'ਚ ਤੇ ਦਿਲਜੀਤ-ਕਿਆਰਾ ਨਿਊ-ਏਜ਼ ਕੱਪਲ ਦੇ ਅੰਦਾਜ਼ 'ਚ ਨਜ਼ਰ ਆਉਣਗੇ।