FacebookTwitterg+Mail

ਪਾਲੀਵੁੱਡ ਨੂੰ ਪਹਿਲੀ 'ਸੁਪਰ ਹੀਰੋ' ਫਿਲਮ ਦੇਣ ਵਾਲੇ ਦਿਲਜੀਤ ਦੋਸਾਂਝ

diljit dosanjh happy birthday
06 January, 2018 03:23:09 PM

ਜਲੰਧਰ(ਬਿਊਰੋ)— ਗਾਇਕੀ ਨਾਲ ਪ੍ਰਸਿੱਧੀ ਖੱਟ ਪਾਲੀਵੁੱਡ-ਬਾਲੀਵੁੱਡ ਇੰਡਸਟਰੀ 'ਚ ਸ਼ੋਹਰਤ ਹਾਸਲ ਕਰਨ ਵਾਲੇ ਅਦਾਕਾਰ ਦਿਲਜੀਤ ਦੋਸਾਂਝ ਅੱਜ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਦਿਲਜੀਤ ਦੋਸਾਂਝ ਦਾ ਨਾਂ ਉਨ੍ਹਾਂ ਗਾਇਕਾਂ 'ਚ ਲਿਆ ਜਾਂਦਾ ਹੈ, ਜੋ ਅੱਜ ਆਪਣੀ ਦਮਦਾਰ ਗਾਇਕੀ ਨਾਲ ਲੱਖਾਂ ਦਿਲਾਂ 'ਤੇ ਰਾਜ ਕਰ ਰਹੇ ਹਨ।

Punjabi Bollywood Tadka

ਦਿਲਜੀਤ ਦੋਸਾਂਝ ਦਾ ਜਨਮ 6 ਜਨਵਰੀ 1984 ਨੂੰ ਦੋਸਾਂਝ ਕਲਾਂ ਜਲੰਧਰ ਵਿਖੇ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਬਲਬੀਰ ਦੋਸਾਂਝ ਹੈ, ਜੋ ਕੀ ਪੰਜਾਬ ਰੋਡਵੇਜ਼ 'ਚ ਇਕ ਕਰਮਚਾਰੀ ਹਨ। ਇਨ੍ਹਾਂ ਦੀ ਮਾਤਾ ਇਕ ਹਾਊਸ ਵਾਈਫ ਹੈ।

Punjabi Bollywood Tadka

ਦਿਲਜੀਤ ਨੇ ਆਪਣੀ ਸਕੂਲੀ ਸਿੱਖਿਆ ਸ਼੍ਰੀ ਗੁਰੂ ਹਰੀ ਕ੍ਰਿਸ਼ਨ ਪਬਲਿਕ ਸਕੂਲ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਸੰਗੀਤ ਦੀ ਸਿੱਖਿਆ ਸਕੂਲੀ ਪੜ੍ਹਾਈ ਦੌਰਾਨ ਹੀ ਸ਼ੁਰੂ ਕੀਤੀ ਸੀ।

Punjabi Bollywood Tadka
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਹਰ ਅੰਦਾਜ਼ ਲੋਕਾਂ ਦੇ ਸਿਰ ਚੜ ਕੇ ਬੋਲਦਾ ਹੈ। ਉਨ੍ਹਾਂ ਨੇ ਸਾਲ 2000 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਪਹਿਲੀ ਐਲਬਮ 'ਇਸ਼ਕ ਦਾ ਊੜਾ ਐੜਾ' ਨਾਲ ਗਾਇਕੀ ਸ਼ੁਰੂਆਤ ਕੀਤੀ।

Punjabi Bollywood Tadka

ਇਸ ਤੋਂ ਬਾਅਦ ਉਨ੍ਹਾਂ ਦੀ 'ਦਿਲ' ਐਲਬਮ ਲਾਂਚ ਹੋਈ, ਜਿਸ ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਉਣ 'ਚ ਦਿਲਜੀਤ ਦੋਸਾਂਝ ਕਾਮਯਾਬ ਰਹੇ। ਇਸ ਐਲਬਮ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ।

Punjabi Bollywood Tadka

ਦਿਲਜੀਤ ਨੇ ਗਾਇਕੀ ਦੇ ਨਾਲ-ਨਾਲ ਅਭਿਨੈ ਦੇ ਖੇਤਰ 'ਚ ਵੀ ਆਪਣੀ ਇਕ ਵੱਖਰੀ ਹੀ ਪਛਾਣ ਕਾਇਮ ਕੀਤੀ ਹੈ।

Punjabi Bollywood Tadka

ਦਿਲਜੀਤ ਦੋਸਾਂਝ ਨੇ ਹੁਣ ਤੱਕ 'ਮੇਲ ਕਰਾਦੇ ਰੱਬਾ', 'ਦਿ ਲੋਇਨ ਆਫ ਪੰਜਾਬ', 'ਧਰਤੀ', 'ਜਿੰਨੇ ਮੇਰਾ ਦਿਲ ਲੁੱਟਿਆ', 'ਜੱਟ ਐਂਡ ਜੁਲੀਅਟ', 'ਸਾਡੀ ਲਵ ਸਟੋਰੀ', 'ਜੱਟ ਐਂਡ ਜੁਲੀਅਟ 2', 'ਡਿਸਕੋ ਡਾਂਸ', 'ਪੰਜਾਬ 1984', 'ਉੱਡਤਾ ਪੰਜਾਬ' ਫਿਲਮਾਂ 'ਚ ਕੰਮ ਕੀਤਾ ਹੈ। 

Punjabi Bollywood Tadka
ਦਿਲਜੀਤ ਦੀਆਂ ਐਲਬਮਾਂ 'ਚ 'ਇਸ਼ਕ ਦਾ ਊੜਾ-ਐੜਾ', 'ਦਿਲ', 'ਸਮਾਈਲ', 'ਚੌਰਲੇਟ', ਸਿੱਖ ਆਦਿ ਹਨ। ਦਿਲਜੀਤ ਨੇ ਆਪਣੀ ਗਇਕੀ ਦੌਰਾਨ ਹੁਣ ਤੱਕ ਕਈ ਸੁਪਰਹਿੱਟ ਗਾਣੇ ਦਿੱਤੇ ਹਨ। ਇਨ੍ਹਾਂ 'ਚੋਂ 'ਚੌਕਲੇਟ', 'ਹੈੱਪੀਬਰਥਡੇ', 'ਦਿਲ ਸਾਡੇ ਨਾਲ ਲਾਲਾ', 'ਲੱਕ 28 ਕੁੜੀ ਦਾ', 'ਬਿਊਟੀਫੁੱਲ ਬਿਲੋ', 'ਸਵੀਟੂ', 'ਬਾਕੀ ਤਾਂ ਬਚਾ ਹੋ ਗਿਆ', 'ਸੂਰਮਾ' 'ਪਰੋਪਰ ਪਟੋਲਾ' ਆਦਿ ਹਨ, ਜੋ ਕਿ ਅੱਜ ਵੀ ਦਰਸ਼ਕਾਂ ਦੀ ਜ਼ੁਬਾਨਾਂ 'ਤੇ ਸੁਣਨ ਨੂੰ ਮਿਲਦੇ ਹਨ।

Punjabi Bollywood Tadka

ਪਿਛਲੇ ਸਾਲ ਹੀ ਰਿਲੀਜ਼ ਹੋਇਆ ਦਿਲਜੀਤ ਦਾ ਗਾਣਾ 'ਪਟਿਆਲਾ ਪੈੱਗ' ਵੀ ਕਾਫੀ ਧਮਾਲਾਂ ਪਾ ਰਿਹਾ ਹੈ ਅਤੇ ਇਨ੍ਹੀਂ ਦਿਨੀਂ ਹਰ ਵਿਆਹ-ਪਾਰਟੀ 'ਤੇ ਵੱਜਦਾ ਹੈ। ਦਿਲਜੀਤ ਦੋਸਾਂਝ ਦਾ ਇਹ ਗੀਤ ਹੁਣ ਤੱਕ ਦਾ ਸਭ ਤੋਂ ਹਿੱਟ ਗੀਤ ਵੀ ਮੰਨਿਆ ਜਾਂਦਾ।

Punjabi Bollywood Tadka

ਹਾਲ ਹੀ 'ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦਾ ਗੀਤ 'ਗੇੜੀ' ਰਿਲੀਜ਼ ਹੋਇਆ, ਜਿਸ 'ਚ ਦੋਹਾਂ ਦੀ ਜ਼ਬਰਦਸਤ ਕੈਮਿਸਟਰੀ ਦੇਖਣ ਨੂੰ ਮਿਲੀ। ਉਨ੍ਹਾਂ ਦਾ ਇਹ ਗੀਤ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

Punjabi Bollywood Tadka


Tags: Diljit DosanjhHappy BirthdayJihne Mera Dil LuteyaThe Lion of PunjabSuper SinghSardaarji 2AmbarsariyaPunjabi industry