FacebookTwitterg+Mail

ਇਸ ਹਾਲੀਵੁੱਡ ਐਕਟਰ ਤੋਂ ਮਿਲੀ ਸੀ ਦਿਲਜੀਤ ਦੁਸਾਂਝ ਨੂੰ 'ਐਲ ਸੁਏਨੋ' ਲਈ ਪ੍ਰੇਰਣਾ

diljit dosanjh inspiration behind el sueño
13 December, 2017 02:20:40 PM

ਜਲੰਧਰ (ਬਿਊਰੋ)— 18 ਅਕਤੂਬਰ ਨੂੰ ਰਿਲੀਜ਼ ਹੋਏ ਦਿਲਜੀਤ ਦੁਸਾਂਝ ਦੇ ਗੀਤ 'ਐਲ ਸੁਏਨੋ' ਨੂੰ ਯੂਟਿਊਬ 'ਤੇ 2 ਕਰੋੜ 50 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਲਈ ਦਿਲਜੀਤ ਨੇ ਆਪਣੀ ਲੁੱਕ ਤੇ ਸਟਾਈਲ ਨਾਲ ਕਾਫੀ ਐਕਸਪੈਰੀਮੈਂਟ ਕੀਤੇ ਸਨ। ਇਸ ਗੀਤ ਲਈ ਦਿਲਜੀਤ ਨੇ ਪ੍ਰੇਰਣਾ ਕਿਥੋਂ ਲਈ, ਇਹ ਸਾਰੇ ਜਾਣਨ ਲਈ ਬੇਤਾਬ ਸਨ, ਜਿਸ ਬਾਰੇ ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਖੁਲਾਸਾ ਕਰ ਦਿੱਤਾ ਹੈ।

 

A post shared by Diljit Dosanjh (@diljitdosanjh) on

ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਹਾਲੀਵੁੱਡ ਐਕਟਰ ਟੋਮੀ ਸ਼ੈਲਬੀ ਦੀ ਤਸਵੀਰ ਸਾਂਝੀ ਕੀਤੀ ਹੈ ਤੇ ਉਨ੍ਹਾਂ ਨੂੰ 'ਐਲ ਸੁਏਨੋ' ਗੀਤ ਲਈ ਆਪਣੀ ਪ੍ਰੇਰਣਾ ਦੱਸਿਆ ਹੈ। ਟੋਮੀ ਸ਼ੈਲਬੀ ਨੇ 'ਪਿਕੀ ਬਲਾਈਂਡਰਸ' ਟੀ. ਵੀ. ਸੀਰੀਅਲ ਲਈ ਜਿਹੜੀ ਲੁੱਕ ਰੱਖੀ ਸੀ, ਉਹੀ ਦਿਲਜੀਤ ਨੇ 'ਐਲ ਸੁਏਨੋ' ਲਈ ਚੁਣੀ। ਕੁਝ ਵੀ ਹੋਵੇ ਦਿਲਜੀਤ ਦੀ ਇਹ ਵੱਖਰੀ ਲੁੱਕ ਕਾਫੀ ਪਸੰਦ ਕੀਤੀ ਗਈ ਹੈ।
Punjabi Bollywood Tadka


Tags: Diljit Dosanjh Tommy Shelby El Sueño Instagram ਦਿਲਜੀਤ ਦੁਸਾਂਝ ਟੋਮੀ ਸ਼ੈਲਬੀ