FacebookTwitterg+Mail

ਕਪਿਲ ਦੇ ਸ਼ੋਅ 'ਚ ਪੁੱਜੇ 'ਸੁਪਰ ਸਿੰਘ', ਕੀਤੀ ਰੱਜ ਕੇ ਮਸਤੀ (ਦੇਖੋ ਤਸਵੀਰਾਂ)

diljit dosanjh kapil sharma show
14 June, 2017 03:07:37 PM

A post shared by Diljit Dosanjh (@diljitdosanjh) on

ਜਲੰਧਰ— 'ਸੁਪਰ ਸਿੰਘ' ਦੀ ਰਿਲੀਜ਼ 'ਚ ਸਿਰਫ 2 ਦਿਨ ਬਾਕੀ ਬਚੇ ਹਨ। ਬੀਤੇ ਦਿਨੀਂ 'ਸੁਪਰ ਸਿੰਘ' ਦੀ ਸਟਾਰਕਾਸਟ ਯਾਨੀ ਦਿਲਜੀਤ ਦੁਸਾਂਝ ਤੇ ਸੋਨਮ ਬਾਜਵਾ ਨੇ ਕਪਿਲ ਸ਼ਰਮਾ ਦੇ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਸ਼ਿਰਕਤ ਕੀਤੀ। ਇਸ ਦੌਰਾਨ ਦਿਲਜੀਤ ਨੇ ਕਪਿਲ ਸ਼ਰਮਾ ਤੇ ਸ਼ੋਅ ਦੇ ਟੀਮ ਮੈਂਬਰਾਂ ਨਾਲ ਰੱਜ ਕੇ ਮਸਤੀ ਕੀਤੀ।
Punjabi Bollywood Tadka
ਇਸ ਦੀ ਵੀਡੀਓ ਤੇ ਤਸਵੀਰਾਂ ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਵੀਡੀਓ 'ਚ ਉਹ ਕੀਕੂ ਸ਼ਾਰਦਾ ਨਾਲ ਮਸਤੀ ਕਰਦੇ ਨਜ਼ਰ ਆ ਰਹੇ ਹਨ। ਤਸਵੀਰਾਂ 'ਚ ਦਿਲਜੀਤ ਨੂੰ ਭੰਗੜਾ ਪਾਉਂਦੇ ਤੇ ਫੈਨਜ਼ ਨਾਲ ਸੈਲਫੀ ਖਿੱਚਵਾਉਂਦੇ ਦੇਖਿਆ ਜਾ ਸਕਦਾ ਹੈ।Punjabi Bollywood Tadka
ਦੱਸਣਯੋਗ ਹੈ ਕਿ 'ਸੁਪਰ ਸਿੰਘ' ਇਸੇ ਸ਼ੁੱਕਰਵਾਰ ਯਾਨੀ 16 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਦਿਲਜੀਤ ਨੇ ਪਹਿਲੀ ਵਾਰ ਕਿਸੇ ਸੁਪਰਹੀਰੋ ਦਾ ਕਿਰਦਾਰ ਨਿਭਾਇਆ ਹੈ। ਫਿਲਮ ਦਾ ਨਿਰਦੇਸ਼ਨ ਅਨੁਰਾਗ ਸਿੰਘ ਵਲੋਂ ਕੀਤਾ ਗਿਆ ਹੈ।
Punjabi Bollywood TadkaPunjabi Bollywood Tadka
Punjabi Bollywood Tadka


Tags: Diljit Dosanjh Sonam Bajwa Kapil Sharma Super Singh Anurag Singh ਦਿਲਜੀਤ ਦੁਸਾਂਝ ਸੋਨਮ ਬਾਜਵਾ ਕਪਿਲ ਸ਼ਰਮਾ ਸੁਪਰ ਸਿੰਘ