FacebookTwitterg+Mail

ਰਿਲੀਜ਼ ਹੁੰਦੇ ਹੀ ਹਰ ਪਾਸੇ ਛਾਇਆ ਦਿਲਜੀਤ ਦੋਸਾਂਝ ਦਾ ਗੀਤ 'ਮੁੱਛ' (ਵੀਡੀਓ)

diljit dosanjh new punjabi song muchh
22 August, 2019 11:59:49 AM

ਜਲੰਧਰ (ਬਿਊਰੋ) - ਫਿਲਮ ਤੇ ਮਿਊਜ਼ਿਕ ਇੰਡਸਟਰੀ 'ਚ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰ ਰਹੇ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਨਵਾਂ ਗੀਤ 'ਮੁੱਛ' ਰਿਲੀਜ਼ ਹੋ ਗਿਆ ਹੈ, ਜੋ ਲੋਕਾਂ ਦੀ ਪਸੰਦ 'ਤੇ ਖਰਾ ਉੱਤਰ ਰਿਹਾ ਹੈ। ਕੁਝ ਘੰਟਿਆਂ 'ਚ ਹੀ ਦਿਲਜੀਤ ਦੋਸਾਂਝ ਦਾ ਇਹ ਗੀਤ ਹਰ ਪਾਸੇ ਛਾ ਗਿਆ ਹੈ। 'ਮੁੱਛ' ਗੀਤ ਦੇ ਬੋਲ ਕਪਤਾਨ ਵਲੋਂ ਲਿਖੇ ਗਏ ਹਨ, ਜਦੋਂਕਿ ਗੀਤ ਨੂੰ ਮਿਊਜ਼ਿਕ 'ਦਿ ਬੌਸ' ਨੇ ਦਿੱਤਾ ਹੈ। 'ਮੁੱਛ' ਗੀਤ ਦਾ ਵੀਡੀਓ ਨਵਜੀਤ ਬੁੱਟਰ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ। ਦਿਲਜੀਤ ਦੋਸਾਂਝ ਦੇ ਗੀਤ ਨੂੰ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸੁਮੀਤ ਸਿੰਘ ਨੇ ਪ੍ਰੋਡਿਊਸ ਕੀਤਾ ਹੈ, ਜੋ ਪਹਿਲਾਂ ਕਈ ਸ਼ਾਨਦਾਰ ਗੀਤਾਂ ਦੇ ਨਾਲ-ਨਾਲ ਪੰਜਾਬੀ ਫਿਲਮਾਂ ਨੂੰ ਵੀ ਪ੍ਰੋਡਿਊਸ ਕਰ ਚੁੱਕੇ ਹਨ।

ਦੱਸ ਦਈਏ ਕਿ ਦਿਲਜੀਤ ਦੋਸਾਂਝ ਆਪਣੇ ਗੀਤਾਂ ਕਰਕੇ ਪੂਰੀ ਦੁਨੀਆਂ 'ਚ ਜਾਣੇ ਜਾਂਦੇ ਹਨ। ਉਨ੍ਹਾਂ ਦਾ ਹਰ ਗੀਤ ਹਿੱਟ ਹੁੰਦਾ ਹੈ। ਪ੍ਰਸ਼ੰਸਕ ਉਨ੍ਹਾਂ ਦੇ ਹਰੇਕ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਗਾਇਕੀ ਦੇ ਨਾਲ-ਨਾਲ ਦਿਲਜੀਤ ਦੀ ਅਦਾਕਾਰੀ ਵੀ ਬਾਕਮਾਲ ਹੈ। ਕੁਝ ਮਹੀਨੇ ਪਹਿਲਾਂ ਹੀ ਦਿਲਜੀਤ ਦੋਸਾਂਝ ਦੀ ਫਿਲਮ 'ਛੜਾ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲਿਆ। ਇਸ ਫਿਲਮ 'ਚ ਉਨ੍ਹਾਂ ਨਾਲ ਪਾਲੀਵੁੱਡ ਅਦਾਕਾਰਾ ਨੀਰੂ ਬਾਜਵਾ ਮੁੱਖ ਭੂਮਿਕਾ 'ਚ ਸੀ।


Tags: Diljit DosanjhMuchhThe BossKaptaanNew Punjabi SongSaga Music

Edited By

Sunita

Sunita is News Editor at Jagbani.