FacebookTwitterg+Mail

ਸਾਹਮਣੇ ਆਇਆ ਦਿਲਜੀਤ ਦਾ ਇਕ ਹੋਰ ਹੁਨਰ, ਦੇਖ ਹੋ ਜਾਵੋਗੇ ਬਾਗੋਬਾਗ (ਵੀਡੀਓ)

diljit dosanjh playing tumbi with vijay yamla moive jodi
07 October, 2019 09:48:54 AM

ਜਲੰਧਰ (ਬਿਊਰੋ) — ਦਿਲਜੀਤ ਦੋਸਾਂਝ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਦਾ ਵੀ ਵੱਡਾ ਚਿਹਰਾ ਬਣ ਚੁੱਕੇ ਹਨ। ਗੀਤਾਂ ਅਤੇ ਫਿਲਮਾਂ 'ਚ ਦਿਲਜੀਤ ਨੇ ਮੱਲਾਂ ਮਾਰੀਆਂ ਹੀ ਹਨ ਪਰ ਅੱਜ ਉਨ੍ਹਾਂ ਦਾ ਇਕ ਹੋਰ ਛੁਪਿਆ ਹੋਇਆ ਹੁਨਰ ਦਰਸ਼ਕਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ। ਜੀ ਹਾਂ, ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਦਿਲਜੀਤ ਯਮਲਾ ਜੱਟ ਦੇ ਪੋਤੇ ਵਿਜੇ ਯਮਲਾ ਨਾਲ ਤੂੰਬੀ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਵਿਜੇ ਯਮਲਾ ਢੱਡ ਨਾਲ ਕਮਾਲ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਜੋੜੀ ਫਿਲਮ ਦੇ ਸੈੱਟ ਤੋਂ ਦਿਲਜੀਤ ਦੋਸਾਂਝ ਵਿਜੇ ਯਮਲਾ ਨਾਲ ਅਜਿਹੀਆਂ ਵੀਡੀਓਜ਼ ਦਰਸ਼ਕਾਂ ਨਾਲ ਸਾਂਝੀਆਂ ਕਰ ਚੁੱਕੇ ਹਨ।


ਦੱਸ ਦਈਏ ਕਿ ਦਿਲਜੀਤ ਦੋਸਾਂਝ ਨੂੰ ਬਹੁਤ ਘੱਟ ਇਸ ਤਰ੍ਹਾਂ ਤੂੰਬੀ ਵਜਾਉਂਦੇ ਹੋਏ ਦੇਖਿਆ ਹੋਵੇਗਾ। ਫੈਨਜ਼ ਵੱਲੋਂ ਉਨ੍ਹਾਂ ਦਾ ਇਹ ਵੀਡੀਓ ਦੇਖ ਕੇ ਤਾਰੀਫਾਂ ਦੇ ਪੁਲ ਬੰਨ੍ਹ ਰਹੇ ਹਨ। ਦਿਲਜੀਤ ਦੋਸਾਂਝ ਨੇ ਇਹ ਵੀਡੀਓ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਜੋੜੀ' ਦੇ ਸੈੱਟ ਤੋਂ ਸਾਂਝਾ ਕੀਤੀ ਹੈ, ਜੋ ਕਿ ਰਿਧਮ ਬੁਆਏਜ਼ ਦੇ ਬੈਨਰ ਹੇਠ ਬਣ ਰਹੀ ਹੈ। ਫਿਲਮ ਨੂੰ ਅੰਬਰਦੀਪ ਸਿੰਘ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ ਅਤੇ ਫਿਲਮ ਦੀ ਕਹਾਣੀ ਵੀ ਅੰਬਰਦੀਪ ਦੀ ਹੀ ਹੈ। ਦਿਲਜੀਤ ਦੋਸਾਂਝ ਨਾਲ ਲੀਡ ਰੋਲ ਕੌਣ ਨਿਭਾ ਰਿਹਾ ਹੈ ਇਸ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਹੈ। ਇਹ ਫਿਲਮ ਅਗਲੇ ਸਾਲ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।


Tags: Diljit DosanjhPlaying TumbiVijay YamlaJodiVideo ViralInstagramPollywood Celebrity

Edited By

Sunita

Sunita is News Editor at Jagbani.