FacebookTwitterg+Mail

ਦਿਲਜੀਤ ਦੁਸਾਂਝ ਲਗਾਉਣਗੇ 'ਰਾਤ ਦੀ ਗੇੜੀ', ਤੁਸੀਂ ਵੀ ਹੋ ਜਾਓ ਤਿਆਰ

diljit dosanjh raat di gedi
17 December, 2017 02:23:37 PM

ਜਲੰਧਰ (ਬਿਊਰੋ)— ਦਿਲਜੀਤ ਦੁਸਾਂਝ ਦੇ 'ਐਲ ਸੁਏਨੋ' ਗੀਤ ਨੂੰ ਰਿਲੀਜ਼ ਹੋਇਆਂ ਅਜੇ ਥੋੜ੍ਹਾ ਸਮਾਂ ਹੀ ਹੋਇਆ ਹੈ ਪਰ ਉਨ੍ਹਾਂ ਨੇ ਆਪਣੇ ਫੈਨਜ਼ ਨੂੰ ਇਕ ਹੋਰ ਸਰਪ੍ਰਾਈਜ਼ ਦੇ ਦਿੱਤਾ ਹੈ। ਦਰਅਸਲ ਦਿਲਜੀਤ ਦੁਸਾਂਝ ਦਾ ਨਵਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ, ਜਿਸ ਦਾ ਪੋਸਟਰ ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ। ਗੀਤ ਦਾ ਨਾਂ 'ਰਾਤ ਦੀ ਗੇੜੀ' ਹੈ, ਜਿਸ 'ਚ ਦਿਲਜੀਤ ਦੁਸਾਂਝ ਨਾਲ ਨੀਰੂ ਬਾਜਵਾ ਵੀ ਨਜ਼ਰ ਆਉਣ ਵਾਲੀ ਹੈ।

ਗੀਤ ਦੇ ਬੋਲ ਰਣਬੀਰ ਸਿੰਘ ਨੇ ਲਿਖੇ ਹਨ, ਜਦਕਿ ਇਸ ਨੂੰ ਮਿਊਜ਼ਿਕ ਜਤਿੰਦਰ ਸ਼ਾਹ ਨੇ ਦਿੱਤਾ ਹੈ। ਵੀਡੀਓ ਅਰਵਿੰਦਰ ਖਹਿਰਾ ਵਲੋਂ ਬਣਾਈ ਜਾ ਰਹੀ ਹੈ, ਜਿਹੜੀ ਸਪੀਡ ਰਿਕਾਰਡਸ ਦੇ ਬੈਨਰ ਹੇਠ ਜਲਦ ਰਿਲੀਜ਼ ਹੋਵੇਗੀ। ਗੀਤ ਦੀ ਪੇਸ਼ਕਸ਼ ਸਪੀਡ ਰਿਕਾਰਡਸ ਤੇ ਫੇਮਸ ਸਟੂਡੀਓ ਦੀ ਹੈ।


Tags: Diljit Dosanjh Neeru Bajwa Raat Di Gedi Speed Records Arvindr Khaira Famous Studio