ਜਲੰਧਰ(ਬਿਊਰੋ)— ਪੰਜਾਬੀ ਮਸ਼ਹੂਰ ਗਾਇਕ ਤੇ ਪਾਲੀਵੁੱਡ ਐਕਟਰ ਦਿਲਜੀਤ ਦੋਸਾਂਝ ਨੂੰ ਹਾਲ ਹੀ 'ਚ 'Most Prestigious' 'ਚ 'ਦਾਦਾ ਸਾਹਿਬ ਫਾਲਕੇ' ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਦਿਲਜੀਤ ਦੋਸਾਂਝ ਕਾਫੀ ਖੁਸ਼ ਨਜ਼ਰ ਆ ਰਿਹਾ ਸੀ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਦਿਲਜੀਤ ਦੋਸਾਂਝ ਨੇ ਆਪਣੇ ਫੇਸਬੁੱਕ ਪੇਜ ਤੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ।
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਬਾਲੀਵੁੱਡ ਇੰਡਸਟਰੀ 'ਚ 'ਉੜਤਾ ਪੰਜਾਬ' ਰਾਹੀਂ ਕਦਮ ਰੱਖਿਆ ਸੀ। ਇਸ ਫਿਲਮ 'ਚ ਦਿਲਜੀਤ ਦੀ ਅਦਾਕਾਰੀ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ।
ਇਸ ਫਿਲਮ ਨੇ ਦਿਲਜੀਤ ਨੂੰ ਬੁਲੰਦੀਆਂ ਦੀਆਂ ਸ਼ਿਖਰਾਂ 'ਤੇ ਪਹੁੰਚਾਇਆ। ਅੱਜਕੱਲ ਦਿਲਜੀਤ ਦੋਸਾਂਝ ਪਾਲੀਵੁੱਡ ਤੇ ਬਾਲੀਵੁੱਡ ਇੰਡਸਟਰੀ 'ਚ ਬੇਹੱਦ ਛਾਇਆ ਹੋਇਆ ਹੈ। ਦੱਸ ਦੇਈਏ ਕਿ ਹਾਲ ਹੀ ਦਿਲਜੀਤ ਦੋਸਾਂਝ ਦੇ ਰਿਲੀਜ਼ ਹੋਏ ਦੋ ਗੀਤ 'ਹਾਈ ਐਂਡ ਗੱਡੀਆਂ' ਤੇ 'ਰਾਤ ਗੇੜੀ' ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।