FacebookTwitterg+Mail

ਖੁਲਾਸਾ : ਬਾਲੀਵੁੱਡ ਦੀ ਇਸ ਖੂਬਸੂਰਤ ਬਾਲਾ ਤੋਂ ਡਰਦੇ ਨੇ ਦਿਲਜੀਤ ਦੋਸਾਂਝ

diljit dosanjh says he still gets nervous to talk to kareena kapoor khan
17 July, 2019 02:27:29 PM

ਜਲੰਧਰ (ਬਿਊਰੋ) — ਪਾਲੀਵੁੱਡ ਫਿਲਮ ਇੰਡਸਟਰੀ 'ਚ ਅਦਾਕਾਰੀ ਨਾਲ ਧਕ ਪਾਉਣ ਵਾਲੇ ਉੱਘੇ ਅਦਾਕਾਰ ਦਿਲਜੀਤ ਦੋਸਾਂਝ ਇਕ ਅਜਿਹੇ ਕਲਾਕਾਰ ਹਨ, ਜਿਨ੍ਹਾਂ ਦਾ ਪਾਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ 'ਚ ਵੀ ਸਿੱਕਾ ਚੱਲਦਾ ਹੈ। ਉਨ੍ਹਾਂ ਦੀ ਹਾਲ 'ਚ ਹੀ ਆਈ ਫਿਲਮ 'ਛੜਾ' ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਹੁਣ ਤੱਕ ਇਹ ਫਿਲਮ ਕਰੋੜਾਂ ਦੀ ਕਮਾਈ ਕਰ ਚੁੱਕੀ ਹੈ। ਦਿਲਜੀਤ ਦੋਸਾਂਝ ਕੌਮਾਂਤਰੀ ਪੱਧਰ 'ਤੇ ਨਾਂ ਕਮਾ ਰਹੇ ਹਨ। ਬਾਲੀਵੁੱਡ ਦੀਆਂ ਕਈ ਫਿਲਮਾਂ 'ਚ ਵੀ ਉਹ ਕੰਮ ਕਰ ਰਹੇ ਹਨ ਪਰ ਇਕ ਅਜਿਹੀ ਸ਼ਖਸੀਅਤ ਹੈ, ਜਿਸ ਦੇ ਸਾਹਮਣੇ ਦਿਲਜੀਤ ਦੋਸਾਂਝ ਅੱਜ ਵੀ ਨਰਵਸ ਹੋ ਜਾਂਦੇ ਹਨ। ਜੀ ਹਾਂ, ਦਿਲਜੀਤ ਦੋਸਾਂਝ ਨੇ ਇਕ ਇੰਟਰਵਿਊ ਦੌਰਾਨ ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨਾਲ ਆਪਣੀ ਵਧੀਆ ਬਾਂਡਿੰਗ ਬਾਰੇ ਖੁਲਾਸਾ ਕੀਤਾ ਹਨ।

Punjabi Bollywood Tadka

ਦਿਲਜੀਤ ਨੇ ਦੱਸਿਆ ''ਮੈਂ ਕਰੀਨਾ ਕਪੂਰ ਤੋਂ ਕਾਫੀ ਪ੍ਰਭਾਵਿਤ ਹਾਂ ਕਿਉਂਕਿ ਉਹ ਕਿਸੇ ਵੀ ਸੀਨ ਨੂੰ ਬਿਨਾਂ ਕਿਸੇ ਰੁਕਾਵਟ ਤੋਂ ਕਰ ਲੈਂਦੇ ਹਨ ਪਰ ਜਦੋਂ ਵੀ ਮੈਂ ਕਰੀਨਾ ਨਾਲ ਗੱਲਬਾਤ ਕਰਦਾ ਹਾਂ ਤਾਂ ਅਕਸਰ ਨਰਵਸ ਹੋ ਜਾਂਦਾ ਹਾਂ।'' ਦੱਸ ਦਈਏ ਕਿ ਇਕ ਨਿੱਜੀ ਅਖਬਾਰ ਦੇ ਹਵਾਲੇ ਤੋਂ ਇਹ ਗੱਲ ਸਾਹਮਣੇ ਆਈ ਹੈ।

Punjabi Bollywood Tadka
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਨੇ ਕਰੀਨਾ ਕਪੂਰ ਨਾਲ 'ਉੜਤਾ ਪੰਜਾਬ' 'ਚ ਵੀ ਕੰਮ ਕੀਤਾ ਸੀ। ਇਸ 'ਚ ਉਹ ਕਰੀਨਾ ਨਾਲ ਰੋਮਾਂਸ ਕਰਦੇ ਨਜ਼ਰ ਆਏ ਸਨ।


Tags: Diljit DosanjhGets NervousKareena Kapoor KhanUdta PunjabShahid KapoorAlia BhattAnushka ShramaKriti SanonBollywood celebrity

Edited By

Sunita

Sunita is News Editor at Jagbani.