FacebookTwitterg+Mail

'ਗੁੱਡ ਨਿਊਜ਼' ਦੇ ਪਾਰਟੀ ਗੀਤ 'ਚੰਡੀਗੜ੍ਹ ਮੇਂ' ਦੀ ਪਹਿਲੀ ਝਲਕ ਆਈ ਸਾਹਮਣੇ (ਵੀਡੀਓ)

diljit dosanjh shares good newwz song chandigarh mein
25 November, 2019 02:27:26 PM

ਨਵੀਂ ਦਿੱਲੀ (ਬਿਊਰੋ) — ਪੰਜਾਬੀ ਤੇ ਬਾਲੀਵੁੱਡ ਐਕਟਰ ਦਿਲਜੀਤ ਦੋਸਾਂਝ, ਅਕਸ਼ੈ ਕੁਮਾਰ, ਕਰੀਨਾ ਕਪੂਰ ਤੇ ਕਿਆਰਾ ਅਡਵਾਨੀ ਦੀ ਮਲਟੀ ਸਟਾਰਰ ਫਿਲਮ 'ਗੁੱਡ ਨਿਊਜ਼' ਦੇ ਸ਼ਾਨਦਾਰ ਟਰੇਲਰ ਤੋਂ ਬਾਅਦ ਬਹੁਤ ਜਲਦ ਨਵਾਂ ਪਾਰਟੀ ਸੌਂਗ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਿਹਾ ਹੈ। ਇਸ ਪਾਰਟੀ ਸੌਂਗ ਦਾ ਨਾਂ 'ਚੰਡੀਗੜ੍ਹ ਮੇਂ' (Chandigarh Mein) ਹੈ, ਜਿਸ ਦਾ ਟੀਜ਼ਰ ਦਿਲਜੀਤ ਦੋਸਾਂਝ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਟੀਜ਼ਰ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਲਿਖਿਆ, ''ਅਭੀ ਤੋਂ ਅਸਲੀ ਪਾਰਟੀ ਸ਼ੁਰੂ ਹੋਗੀ! ਜੁੜੇ ਰਹੋ ਨਵੇਂ ਗੀਤ #3handigarhMein ਦੇ ਲਈ।'' ਟੀਜ਼ਰ 'ਚ ਕਰੀਨਾ ਕਪੂਰ ਖਾਨ ਤੇ ਕਿਆਰਾ ਅਡਵਾਨੀ ਬਹੁਤ ਹੀ ਗਲੈਮਰਸ ਲੁੱਕ 'ਚ ਨਜ਼ਰ ਆ ਰਹੀਆਂ ਹਨ, ਉਥੇ ਹੀ ਅਕਸ਼ੈ ਕੁਮਾਰ ਤੇ ਦਿਲਜੀਤ ਦੋਸਾਂਝ ਪਾਰਟੀ ਲੁੱਕ ਨਾਲ ਬਹੁਤ ਹੀ ਕੂਲ ਨਜ਼ਰ ਆ ਰਹੇ ਹਨ। ਟੀਜ਼ਰ ਦੇ ਅਖੀਰ 'ਚ ਚਾਰੋਂ ਅਦਾਕਾਰ ਪੰਜਾਬੀ ਸਿੰਗਰ ਹਾਰਡੀ ਸੰਧੂ ਤੇ ਰੈਪਰ ਬਾਦਸ਼ਾਹ ਨਾਲ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ।


ਦੱਸਣਯੋਗ ਹੈ ਕਿ 'ਗੁੱਡ ਨਿਊਜ਼' ਦੋ ਕਪਲਸ (ਬੱਤਰਾ v/S ਬੱਤਰਾ ) ਦੀ ਕਹਾਣੀ ਹੈ। ਦੋਵੇਂ ਕਪਲਸ ਬੱਚੇ ਪੈਦਾ ਕਰਨ ਲਈ IVF ਟੈਕਨੋਲਜੀ ਦਾ ਸਹਾਰਾ ਲੈਂਦੇ ਹਨ। 'ਗੁੱਡ ਨਿਊਜ਼' ਫਿਲਮ ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਫਿਲਮ ਨੂੰ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ ਤੇ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਇਹ ਫਿਲਮ 27 ਦਸੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Akshay KumarDiljit DosanjhGood NewwzNew SongChandigarh MeinInstagram VideoBollywood Celebrity

About The Author

sunita

sunita is content editor at Punjab Kesari