FacebookTwitterg+Mail

ਦਿਲਜੀਤ ਦੋਸਾਂਝ ਨੇ ਇਸ ਵੀਡੀਓ ‘ਚ ਖੋਲ੍ਹੇ ਕਈ ਰਾਜ਼, ਦੱਸਿਆ ਕਿਵੇਂ ਬੋਲ ਲੈਂਦੇ ਨੇ ਵਧੀਆ ਹਿੰਦੀ

diljit dosanjh shares his question answer video with fans
12 June, 2020 03:46:21 PM

ਜਲੰਧਰ (ਬਿਊਰੋ) — ਪ੍ਰਸਿੱਧ ਅਦਾਕਾਰ ਤੇ ਨੌਜਵਾਨ ਗਾਇਕ ਦਿਲਜੀਤ ਦੋਸਾਂਝ ਆਪਣੀ ਗਾਇਕੀ ਤੇ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਦੇ ਹਨ। ਤਾਲਾਬੰਦੀ ਦੌਰਾਨ ਉਨ੍ਹਾਂ ਖਾਣੇ ਬਣਾ-ਬਣਾ ਲੋਕਾਂ ਨੂੰ ਆਪਣੀ ਕੁਕਿੰਗ ਸਟਾਇਲ ਦਾ ਵੀ ਦੀਵਾਨਾ ਬਣਾ ਲਿਆ। ਉਨ੍ਹਾਂ ਦੀ ਲੰਮੀ ਚੌੜੀ ਫੈਨ ਲਿਸਟ ਹੈ। ਦੇਸ਼-ਵਿਦੇਸ਼ਾਂ 'ਚ ਉਨ੍ਹਾਂ ਦੇ ਚਾਹੁਣ ਵਾਲੇ ਵੱਸਦੇ ਹਨ। ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ 'ਸਵਾਲ-ਜਵਾਬ' ਵਾਲਾ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਨੇ ਪ੍ਰਸ਼ੰਸਕਾਂ ਵੱਲੋਂ ਪੁੱਛੇ ਹੋਏ ਪ੍ਰਸ਼ਨਾਂ ਦਾ ਜਵਾਬ ਦਿੱਤਾ ਹੈ। ਉਨ੍ਹਾਂ ਦੇ ਇੱਕ ਪ੍ਰਸ਼ੰਸਕ ਨੇ ਜਦੋਂ ਪੁੱਛਿਆ ਕਿ ਤੁਸੀਂ ਬਚਪਨ 'ਚ ਕਿੰਨੀ ਮਾਰ ਖਾਧੀ ਹੈ ਤਾਂ ਦੋਸਾਂਝਾ ਵਾਲੇ ਨੇ ਹੱਸਦੇ ਹੋਏ ਜਵਾਬ ਦਿੱਤਾ ਕਿ ਉਨ੍ਹਾਂ ਨੇ ਬਚਪਨ 'ਚ ਤਾਂ ਬਹੁਤ ਮਾਰ ਖਾਧੀ ਹੈ। ਪੰਜਾਬੀ ਜਵਾਕਾਂ ਨੂੰ ਘਰਾਂ 'ਚ ਮਾਰ ਪੈਂਦੀ ਹੀ ਰਹਿੰਦੀ ਹੈ। ਜਦੋਂ ਤੱਕ ਮਾਪੇ ਇੱਕ ਅੱਧੀ ਚਪੇੜ ਮਾਰ ਨਾ ਦੇਣ ਲੱਗਦਾ ਹੀ ਨਹੀਂ ਕਿ ਮਾਤਾ-ਪਿਤਾ ਘਰ 'ਚ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਕੱਲ ਦੇ ਜਵਾਕ ਬਹੁਤ ਤੇਜ਼ ਨੇ ਅਤੇ ਪੁਲਸ ਨੂੰ ਫੋਨ ਕਰ ਦਿੰਦੇ ਹਨ।

ਇਕ ਹੋਰ ਫੈਨ ਨੇ ਪੁੱਛਿਆ ਕਿ ਤੁਹਾਨੂੰ ਪੰਜਾਬੀ ਤੋਂ ਹਿੰਦੀ ਫ਼ਿਲਮਾਂ ਕਰਨ 'ਚ ਕਿੰਨੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਖਾਸ ਕਰਕੇ ਹਿੰਦੀ ਬੋਲਣ 'ਚ? ਇਸ 'ਤੇ ਦਿਲਜੀਤ ਦੋਸਾਂਝ ਨੇ ਕਿਹਾ ਕਿ ਮੇਰੀ ਹਿੰਦੀ ਵਧੀਆ ਹੈ। ਮੈਂ ਬਚਪਨ 'ਚ ਕੋਮਿਕਸ ਪੜ੍ਹਦਾ ਹੁੰਦਾ ਸੀ ਤਾਂ ਕਰਕੇ ਹਿੰਦੀ ਭਾਸ਼ਾ ਨੂੰ ਚੰਗੀ ਤਰ੍ਹਾਂ ਬੋਲ ਲੈਂਦੇ ਹਾਂ ਪਰ ਇੰਗਲਿਸ਼ 'ਚ ਹੱਥ ਥੋੜਾ ਤੰਗ ਹੀ। ਵੀਡੀਓ 'ਚ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਆਪਣੀ ਕੁਕਿੰਗ, ਗੀਤਾਂ ਤੇ ਕਈ ਰਾਜ਼ ਵੀ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੇ ਕੀਤੇ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਹੁਣ ਤੱਕ ਤਿੰਨ ਲੱਖ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ।

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੀ ਤਾਂ ਉਹ ਬਹੁਤ ਜਲਦ ਆਪਣੀ ਨਵੀਂ ਐਲਬਮ ਲੈ ਕੇ ਆ ਰਹੇ ਹਨ। ਉਹ ਅਖੀਰਲੀ ਵਾਰ ਹਿੰਦੀ ਫ਼ਿਲਮ 'ਗੁੱਡ ਨਿਊਜ਼' 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਉਹ ਅਕਸ਼ੈ ਕੁਮਾਰ, ਕਰੀਨਾ ਕਪੂਰ ਤੇ ਕਿਆਰਾ ਅਡਵਾਨੀ ਨਾਲ ਦਿਸੇ ਸਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ 'ਜੋੜੀ' 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਉਨ੍ਹਾਂ ਨਾਲ ਨਿਮਰਤ ਖਹਿਰਾ ਮੁੱਖ ਭੂਮਿਕਾ 'ਚ ਹੈ।


Tags: Diljit DosanjhQuestion and AnswerVideo ViralFansInstagramPunjabi Celebrity

About The Author

sunita

sunita is content editor at Punjab Kesari