FacebookTwitterg+Mail

ਦਿਲਜੀਤ ਦੋਸਾਂਝ ਲੈ ਕੇ ਆ ਰਹੇ ਨੇ ਧਾਰਮਿਕ ਪ੍ਰੋਜੈਕਟ 'ਨਾਨਕ ਆਦਿ ਜੁਗਾਦਿ ਜੀਓ'

diljit dosanjh upcoming religious song nanak aadh jugaadh jiyo
04 November, 2019 09:28:33 AM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਦਿਲਜੀਤ ਦੋਸਾਂਝ ਇਕ ਵਾਰ ਫਿਰ ਤੋਂ ਆਪਣੀ ਮਿੱਠੀ ਆਵਾਜ਼ ਨਾਲ ਸਭ ਨੂੰ ਰੂਹਾਨ ਕਰਦੇ ਹੋਏ ਨਜ਼ਰ ਆਉਣਗੇ। ਜੀ ਹਾਂ, ਉਹ ਆਪਣਾ ਨਵਾਂ ਧਾਰਮਿਕ ਪ੍ਰੋਜੈਕਟ 'ਨਾਨਕ ਆਦਿ ਜੁਗਾਦਿ ਜੀਓ' ਲੈ ਕੇ ਆ ਰਹੇ ਹਨ। ਉਨ੍ਹਾਂ ਨੇ ਆਪਣੀ ਇਕ ਤਸਵੀਰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, 'ਨਾਨਕ ਆਦਿ ਜੁਗਾਦਿ ਜੀਓ'। ਇਸ ਪੋਸਟ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ, ਕੁਝ ਹੀ ਸਮੇਂ 'ਚ ਇਕ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਉਨ੍ਹਾਂ ਨੇ ਆਪਣੇ ਇਸ ਪੇਸ਼ਕਸ਼ ਬਾਰੇ ਹੋਰ ਕੋਈ ਖੁਲਾਸਾ ਤਾਂ ਨਹੀਂ ਕੀਤਾ ਹੈ ਪਰ ਨਾਲ ਹੀ ਉਨ੍ਹਾਂ ਨੇ ਗੀਤਕਾਰ ਹਰਮਨਜੀਤ, ਗੁਰਪ੍ਰੀਤ ਸਿੰਘ ਪਲਹੇਰੀ, ਕਾਰਜ ਗਿੱਲ, ਮਨਪ੍ਰੀਤ ਸਿੰਘ ਹੋਰਾਂ ਨੂੰ ਟੈਗ ਕੀਤਾ ਹੈ। ਇਸ ਤੋਂ ਇਲਾਵਾ ਤਸਵੀਰ 'ਚ ਉਨ੍ਹਾਂ ਨਾਲ ਜੋ ਛੋਟੀ ਬੱਚੀ ਨਜ਼ਰ ਆ ਰਹੀ ਹੈ ਉਸ ਦਾ ਨਾਂ ਲਿਖਿਆ ਹੈ ਵਿਆਪਕ ਕੌਰ। ਇਹ ਛੋਟੀ ਬੱਚੀ ਦਿਲਜੀਤ ਦੋਸਾਂਝੇ ਦੇ ਨਾਲ ਪਹਿਲਾਂ ਵੀ ਧਾਰਮਿਕ ਗੀਤ  'ਆਰ ਨਾਨਕ ਪਾਰ ਨਾਨਕ' 'ਚ ਨਜ਼ਰ ਆ ਚੁੱਕੀ ਹੈ। ਇਸ ਤੋਂ ਲੱਗਦਾ ਹੈ ਕਿ ਉਹ ਧਾਰਮਿਕ ਗੀਤ ਲੈ ਕੇ ਰਹੇ ਹਨ, ਜਿਸ ਦਾ ਨਾਂ ਹੈ 'ਨਾਨਕ ਆਦਿ ਜੁਗਾਦਿ ਜੀਓ'। ਇਸ ਧਾਰਮਿਕ ਗੀਤ ਦੇ ਬੋਲ ਨਾਮੀ ਗੀਤਕਾਰ ਹਰਮਨਜੀਤ ਦੀ ਕਲਮ 'ਚੋਂ ਹੀ ਨਿਕਲੇ ਹਨ।

 

ਜੀ ਹਾਂ ਦਿਲਦੀਤ ਦੋਸਾਂਝ, ਹਰਮਨਜੀਤ ਤੇ ਮਨਪ੍ਰੀਤ ਸਿੰਘ ਇਕੱਠੇ 'ਆਰ ਨਾਨਕ ਪਾਰ ਨਾਨਕ' ਧਾਰਮਿਕ ਗੀਤ 'ਚ ਮਿਲ ਕੇ ਕੰਮ ਕਰ ਚੁੱਕੇ ਹਨ। ਇਸ ਧਾਰਮਿਕ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ, ਜਿਸ ਦੇ ਚੱਲਦੇ ਇਸ ਧਾਰਮਿਕ ਗੀਤ ਨੇ ਯੂਟਿਊਬ 'ਤੇ 19 ਮਿਲੀਅਨ ਤੋਂ ਵੱਧ ਵਾਰੀ ਦੇਖਿਆ ਜਾ ਚੁੱਕਿਆ ਹੈ। 'ਆਰ ਨਾਨਕ ਪਾਰ ਨਾਨਕ' ਪਿਛਲੇ ਸਾਲ ਨਵੰਬਰ ਮਹੀਨੇ 'ਚ ਹੀ ਦਰਸ਼ਕਾਂ ਦੇ ਸਨਮੁਖ ਹੋਇਆ ਸੀ, ਜਿਸ ਤੋਂ ਤਾਂ ਲੱਗਦਾ ਹੈ ਨਵਾਂ ਧਾਰਮਿਕ ਗੀਤ ਵੀ ਇਸੇ ਮਹੀਨੇ ਦਰਸ਼ਕਾਂ ਦੀ ਝੋਲੀ ਪੈ ਜਾਵੇਗਾ। ਇਸ ਗੱਲ ਦਾ ਖੁਲਾਸਾ ਤਾਂ ਦਿਲਜੀਤ ਦੋਸਾਂਝ ਹੀ ਆਉਣ ਵਾਲੇ ਸਮੇਂ 'ਚ ਕਰਨਗੇ।


Tags: Diljit DosanjhUpcoming Religious SongNanak Aadh Jugadh JiyoInstagramPosterPunjabi Singer

Edited By

Sunita

Sunita is News Editor at Jagbani.