FacebookTwitterg+Mail

ਮੈਡਮ ਤੁਸਾਦ 'ਚ ਲੱਗਾ ਦਿਲਜੀਤ ਦੋਸਾਂਝ ਦਾ ਵੈਕਸ ਸਟੈਚੂ

diljit dosanjh wax statue at madame tussauds delhi
28 March, 2019 03:02:12 PM

ਜਲੰਧਰ (ਬਿਊਰੋ)— ਆਪਣੇ ਗੀਤਾਂ ਦੇ ਨਾਲ-ਨਾਲ ਫਿਲਮਾਂ ਨੂੰ ਲੈ ਕੇ ਫੈਨਜ਼ ਦੇ ਦਿਲਾਂ 'ਚ ਜਗ੍ਹਾ ਬਣਾਉਣ ਵਾਲੇ ਅਦਾਕਾਰ ਦਿਲਜੀਤ ਦੋਸਾਂਝ ਨੇ ਵੱਡੀ ਉਪਲੱਬਧੀ ਹਾਸਲ ਕੀਤੀ ਹੈ। ਦਰਅਸਲ ਦਿਲਜੀਤ ਦੋਸਾਂਝ ਦਾ ਦਿੱਲੀ ਵਿਖੇ ਸਥਿਤ ਮੈਡਮ ਤੁਸਾਦ ਮਿਊਜ਼ੀਅਮ 'ਚ ਮੋਮ ਦਾ ਪੁਤਲਾ (ਵੈਕਸ ਸਟੈਚੂ) ਲੱਗਾ ਹੈ। ਦਿਲਜੀਤ ਨੇ ਕੁਝ ਸਮਾਂ ਪਹਿਲਾਂ ਹੀ ਮੈਡਮ ਤੁਸਾਦ 'ਚ ਲੱਗੇ ਆਪਣੇ ਮੋਮ ਦੇ ਪੁਤਲੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

   ਦਿਲਜੀਤ ਦੋਸਾਂਝ ਵੈਕਸ ਸਟੈਚੂ ਫੋਟੋ —

Punjabi Bollywood Tadka,ਦਿਲਜੀਤ ਦੋਸਾਂਝ ਵੈਕਸ ਸਟੈਚੂ ਇਮੇਜ਼ ਐਚਡੀ ਫੋਟੋ ਡਾਊਨਲੋਡ,diljit dosanjh wax statue image hd photo download

ਤਸਵੀਰਾਂ ਸਾਂਝੀਆਂ ਕਰਦਿਆਂ ਦਿਲਜੀਤ ਨੇ ਲਿਖਿਆ, 'ਔਕਾਤ ਘੱਟ ਤੇ ਕਿਰਪਾ ਜ਼ਿਆਦਾ। ਦੋਸਾਂਝ ਕਲਾਂ ਤੋਂ ਮੈਡਮ ਤੁਸਾਦ। ਵਾਹ ਮਾਲਕਾ ਤੇਰੀਆਂ ਤੂੰ ਜਾਣੇ। ਲਵ ਮਾਈ ਫੈਨਜ਼।'

Punjabi Bollywood Tadka,ਦਿਲਜੀਤ ਦੋਸਾਂਝ ਵੈਕਸ ਸਟੈਚੂ ਇਮੇਜ਼ ਐਚਡੀ ਫੋਟੋ ਡਾਊਨਲੋਡ,diljit dosanjh wax statue image hd photo download

ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦਾ ਇਹ ਵੈਕਸ ਸਟੈਚੂ ਕੁਝ ਦਿਨ ਪਹਿਲਾਂ ਹੀ ਮੈਡਮ ਤੁਸਾਦ ਮਿਊਜ਼ੀਅਮ 'ਚ ਲੱਗਣ ਵਾਲਾ ਸੀ ਪਰ ਪੁਲਵਾਮਾ ਵਿਖੇ ਭਾਰਤੀ ਫੌਜ 'ਤੇ ਹੋਏ ਅੱਤਵਾਦੀ ਹਮਲੇ ਕਾਰਨ ਦਿਲਜੀਤ ਨੇ ਵੈਕਸ ਸਟੈਚੂ ਨੂੰ ਲਾਂਚ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਸੀ।


Tags: Madame TussaudsDiljit DosanjhWax StatueBollywood Newsਦਿਲਜੀਤ ਦੋਸਾਂਝਮੈਡਮ ਤੁਸਾਦਵੈਕਸ ਸਟੈਚੂ

Edited By

Rahul Singh

Rahul Singh is News Editor at Jagbani.