FacebookTwitterg+Mail

Video : ਗੈਂਗਸਟਰ ਦਿਲਪ੍ਰੀਤ ਬਾਬਾ ਨੇ ਪਰਮੀਸ਼ ਵਰਮਾ 'ਤੇ ਕੀਤੇ ਹਮਲੇ ਦਾ ਖੋਲ੍ਹਿਆ ਰਾਜ਼

dilpreet babb and parmish verma
11 July, 2018 03:44:53 PM

ਚੰਡੀਗੜ੍ਹ(ਕੁਲਦੀਪ)— ਮਸ਼ਹੂਰ ਗਾਇਕ ਤੇ ਐਕਟਰ ਪਰਮੀਸ਼ ਵਰਮਾ 'ਤੇ ਜਾਨਲੇਵਾ ਹਮਲਾ ਕਰਨ ਵਾਲਾ ਫੜ੍ਹਿਆ ਗਿਆ ਗੈਂਗਸਟਰ ਦਿਲਪ੍ਰੀਤ ਉਰਫ ਬਾਬਾ ਨੇ ਸ਼ੁਰੂਆਤੀ ਪੁੱਛਗਿੱਛ ਦੌਰਾਨ ਪੰਜਾਬ ਪੁਲਸ ਸਾਹਮਣੇ ਕਈ ਵੱਡੇ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ, ''ਗਾਇਕ ਪਰਮੀਸ਼ ਵਰਮਾ 'ਤੇ ਗੋਲੀ ਚਲਾਉਣ ਤੋਂ ਬਾਅਦ ਵੀ ਮੈਂ ਉਸ ਨੂੰ ਧਮਕਾਉਣਾ ਲਗਾਤਾਰ ਜ਼ਾਰੀ ਹੀ ਰੱਖਿਆ ਸੀ। ਮੈਂ ਪਰਮੀਸ਼ ਦੇ ਕਰੀਬੀਆਂ ਤੋਂ ਫਿਰੌਤੀ ਲਈ 10 ਲੱਖ ਰੁਪਏ ਦੀ ਮੰਗ ਕੀਤੀ ਸੀ।'' ਦੱਸ ਦੇਈਏ ਕਿ ਬੀਤੇ ਸੋਮਵਾਰ ਪੰਜਾਬ ਪੁਲਸ ਤੇ ਚੰਡੀਗੜ੍ਹ ਕ੍ਰਾਈਮ ਬ੍ਰਾਂਚ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਗ੍ਰਿਫਤਾਰ ਕੀਤਾ ਸੀ। 
ਪਰਮੀਸ਼ ਨੂੰ ਹਮਲੇ ਦੀ ਦਿੱਤੀ ਸੀ ਧਮਕੀ
ਪਰਮੀਸ਼ ਵਰਮਾ ਨੂੰ ਜਦੋਂ 20 ਅਪ੍ਰੈਲ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਖੁੱਡਾ ਲਾਹੌਰਾ ਦੇ ਰਹਿਣ ਵਾਲੇ ਦਿਲਪ੍ਰੀਤ ਦੇ ਸਾਥੀ ਗੌਰਵ ਪਟਿਆਲ ਉਰਫ ਲੱਕੀ ਨੇ ਉਨ੍ਹਾਂ ਦੇ ਕਰੀਬੀ ਨੂੰ 21 ਅਪ੍ਰੈਲ ਨੂੰ ਮੈਸੇਜ ਕੀਤਾ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ ਜੇ ਫਿਰੌਤੀ ਨਹੀਂ ਦਿੱਤੀ ਤਾਂ ਉਹ ਫਿਰ ਹਮਲਾ ਕਰਨਗੇ। ਇਸ ਪਿੱਛੋਂ ਉਸ ਦੇ ਪਿੰਡ ਵਾਸੀਆਂ ਨੇ ਕਿਸੇ ਦੇ ਜ਼ਰੀਏ ਪਰਮੀਸ਼ ਵਰਮਾ ਨਾਲ ਸੰਪਰਕ ਕੀਤਾ ਤੇ ਮਾਮਲਾ ਸੁਲਝਾਉਣ ਲਈ ਕਿਹਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਉਹ ਫਿਰੌਤੀ ਲਏ ਬਿਨਾਂ ਅਸੀਂ ਨਹੀਂ ਮੰਨਾਂਗੇ। ਦਿਲਪ੍ਰੀਤ ਨੇ ਖੁਦ ਕਬੂਲ ਕੀਤਾ ਹੈ ਕਿ ਉਸ ਨੇ ਆਪਣੇ ਸਾਥੀ ਲੱਕੀ ਨੂੰ ਇਸ ਦੀ ਜ਼ਿੰਮੇਵਾਰੀ ਦਿੱਤੀ ਹੋਈ ਸੀ। 

ਫਿਰੌਤੀ ਲਈ ਪੈਸਿਆਂ ਸੰਬੰਧੀ ਖੁਲਾਸੇ
ਦਿਲਪ੍ਰੀਤ ਨੇ ਪੁਲਸ ਨੂੰ ਦੱਸਿਆ ਕਿ ਫਿਰੌਤੀ ਲਈ 10 ਲੱਖ 'ਚੋਂ ਹੁਣ ਤੱਕ ਉਸ ਕੋਲੋਂ 50 ਹਜ਼ਾਰ ਤੇ ਗੈਂਗਸਟਰ ਹਰਵਿੰਦਰ ਉਰਫ ਰਿੰਦਾ ਕੋਲ 2 ਲੱਖ ਰੁਪਏ ਪੁੱਜੇ ਹਨ। ਬਾਕੀ ਬਚੇ ਪੈਸੇ ਲੱਕੀ ਤੇ ਗੈਂਗਸਟਰ ਸੁਖਪ੍ਰੀਤ ਬੁੱਢਾ ਕੋਲ ਹੀ ਹਨ। ਇਸ ਦੌਰਾਨ ਇਕ ਹੋਰ ਗਾਇਕ ਕੋਲੋਂ ਵੀ ਫਿਰੌਤੀ ਲੈਣ ਦੀ ਗੱਲ ਸਾਹਮਣੇ ਆਈ ਹੈ।
ਇਲਾਂਤੇ ਮਾਲ ਆਉਣ ਲਈ ਲਲਕਾਰਿਆ
ਦਿਲਪ੍ਰੀਤ ਨੇ ਪੁਲਿਸ ਨੂੰ ਦੱਸਿਆ ਕਿ ਲੱਕੀ ਪੰਜਾਬੀ ਫਿਲਮਾਂ 'ਚ ਬਾਊਂਸਰ ਤੇ ਲੋਕ ਇਕੱਠੇ ਕਰਨ ਦਾ ਕੰਮ ਕਰਦ ਰਿਹਾ ਹੈ। ਇਸ ਲਈ ਉਹ ਪਰਮੀਸ਼ ਵਰਮਾ ਦੇ ਕਰਰੀਬੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਕੋਲ ਪਰਮੀਸ਼ ਦਾ ਨਿੱਜੀ ਨੰਬਰ ਵੀ ਸੀ। 15 ਅਪ੍ਰੈਲ ਨੂੰ ਉਸ ਨੇ ਪਰਮੀਸ਼ ਨੂੰ ਫੋਨ ਕਰਕੇ ਫਿਰੌਤੀ ਦੇਣ ਦੀ ਮੰਗ ਕੀਤੀ ਸੀ। ਦੋਵਾਂ ਦੀ ਫੋਨ 'ਤੇ ਕਾਫੀ ਬਹਿਸਬਾਜ਼ੀ ਹੋਈ ਸੀ। ਦਿਲਪ੍ਰੀਤ ਨੇ ਧਮਕਾਉਂਦਿਆਂ ਹੋਏ ਕਿਹਾ ਕਿ ਉਹ ਜ਼ਿਆਦਾ ਘੈਂਟ/ਚਲਾਕ ਨਾ ਬਣੇ। ਹਿੰਮਤ ਹੈ ਤਾਂ ਇਲਾਂਤੇ ਮਾਲ ਆ ਜਾਵੀ। ਜਦੋਂ ਉਹ ਇਲਾਂਤੇ ਮਾਲ ਪੁੱਜਾ ਤਾਂ ਪਰਮੀਸ਼ ਅੰਦਰ ਜਾ ਚੁੱਕਿਆ ਸੀ। ਉਹ ਬਾਹਰ ਬੈਠੇ ਰਹੇ ਪਰ ਉਨ੍ਹਾਂ ਨੂੰ ਪਤਾ ਨਾ ਲੱਗਾ ਕਿ ਉਹ ਕਿੱਧਰੋਂ ਬਾਹਰ ਨਿਕਲ ਗਿਆ।
ਇਸ ਪਿੱਛੋਂ ਉਨ੍ਹਾਂ ਪਰਮੀਸ਼ ਦੀ ਰਿਹਾਇਸ਼ ਵੱਲ ਰੁਖ ਕੀਤਾ ਤੇ ਰਾਤ ਨੂੰ ਉਸ ਦਾ ਰਾਹ ਰੋਕ ਲਿਆ। ਉਨ੍ਹਾਂ ਨੇ ਆਪਣੀ ਗੱਡੀ ਉਸ ਦੇ ਅੱਗੇ ਰੋਕ ਕੇ ਖੜ੍ਹੀ ਕਰ ਦਿੱਤੀ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਗੋਲੀ ਲੱਕੀ ਨੇ ਹੀ ਚਲਾਈ ਸੀ।


Tags: Dilpreet Singh DhahanParmish VermaPunjab PolicePunjabi Singerਪਰਮੀਸ਼ ਵਰਮਾਦਿਲਪ੍ਰੀਤ ਬਾਬਾ

Edited By

Sunita

Sunita is News Editor at Jagbani.